ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਆਈਸੀਪੀ ਅਟਾਰੀ ‘ਤੇ ਕਸਟਮ ਵਿਭਾਗ ਦੀ ਟੀਮ ਨੇ 3.47 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਤਸਕਰੀ ਦੇ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਨੁਮਾਨ ਹੈ ਕਿ ਇਹ ਸੋਨਾ ਹਵਾਈ ਰਸਤੇ ਤੇ ਪਾਕਿਸਤਾਨ ਦੇ ਰਸਤਿਓਂ ਭਾਰਤ ਵਿਚ ਲਿਆਂਦਾ ਜਾ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਇੰਟੀਗ੍ਰੇਟੇਡ ਚੈੱਕ ਪੋਸਟ (ਆਈਸੀਪੀ) ਅਟਾਰੀ ਤੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲਏਅਰਪੋਰਟ ਹਵਾਈ ਅੱਡੇ ਤੋਂ ਇਹ ਸੋਨਾ ਜ਼ਬਤ ਕੀਤਾ ਗਿਆ ਹੈ। ਸੋਨੇ ਦੀ ਕੀਮਤ 1.95 ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ।
ਇਹ ਸੋਨਾ ਪਾਣੀ ਦੀ ਬੋਤਲ ਦੇ ਢੱਕਣ, ਸਾਮਾਨ ਦੀ ਟਰਾਲੀ ਦੇ ਹੇਠਾਂ, ਜੀਂਸ ਪੈਂਟ ਦੀ ਜਿਪ ਲਾਈਨਿੰਗ, ਯਾਤਰੀਆਂ ਵੱਲੋਂ ਨਿਗਲੇ ਗਏ ਸੋਨੇ ਦੇ ਸਿੱਕੇ, ਅੰਡਰਗਾਰਮੈਂਟਸ ਵਿਚ ਲੁਕਾਏ ਗਏ ਸਨ। ਇਹ ਸੋਨਾ ਕਸਟਮ ਐਕਟ, 1962 ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਸੀ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: