ਪੰਜਾਬ ਵਿਚ ਆਏ ਹੜ੍ਹਾਂ ਕਰਕੇ ਜੋ ਹਾਲਾਤ ਪੈਦਾ ਹੋਏ ਹਨ, ਉਸ ਨੂੰ ਦੇਖਦੇ ਹੋਏ ਵੱਖ-ਵੱਖ ਸੰਸਥਾਵਾਂ ਤੇ ਸ਼ਖਸੀਅਤਾਂ ਵੱਲੋਂ ਪੰਜਾਬੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਦਰਮਿਆਨ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਹੜ੍ਹ ਆਏ ਸਨ ਤੇ ਉਸ ਦੇ ਨਾਲ ਹਰਿਆਣਾ ਦੇ ਵੀ ਕਈ ਕਿਸਾਨ ਪ੍ਰਭਾਵਿਤ ਹੋਏ ਹਨ ਤੇ ਸਾਡੇ ਵੱਲੋਂ ਜਿਹੜੀ ਵੈੱਬਸਾਈਟ ‘ਆਵਾਜ਼ ਪੰਜਾਬ ਦੀ’ ‘ਤੇ ਪੰਜਾਬ ਤੇ ਹਰਿਆਣਾ ਦੇ ਕਈ ਕਿਸਾਨਾਂ ਦੇ ਮੈਸੇਜ ਆਏ ਜਿਸ ਵਿਚ ਉਨ੍ਹਾਂ ਨੇ ਆਪਣੇ ਹੋਏ ਨੁਕਸਾਨ ਬਾਰੇ ਦੱਸਿਆ। ਜਿਸ ਕਰਕੇ ਰਾਮ ਸਿੰਘ ਰਾਣਾ ਗੋਲਡਨ ਹਟ ਵਾਲੇ ਨੇ ਫੈਸਲਾ ਕੀਤਾ ਕਿ ਮੈਂ ਕਿਸਾਨਾਂ ਨੂੰ ਆਪਣੇ ਵੱਲੋਂ 1100 ਟ੍ਰੈਕਟਰ ਦੇਣ ਦਾ ਐਲਾਨ ਕਰਦਾ ਹਾਂ। ਪੰਜਾਬ ਤੇ ਹਰਿਆਣਾ ਦੇ ਲੋੜਵੰਦ ਕਿਸਾਨਾਂ ਨੂੰ ਇਹ ਟ੍ਰੈਕਟਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਟ੍ਰੈਕਟਰ ਲੈ ਕੇ ਜਾਣ ਵਾਲੇ ਕਿਸਾਨਾਂ ਨੂੰ 20 ਲੱਖ ਰੁਪਏ ਦਾ ਇੰਸ਼ੋਰੈਂਸ ਦਿੱਤਾ ਜਾਵੇਗਾ। ਬਾਕੀ ਪੇਮੈਂਟ ਬੈਂਕ ਲੋਨ ਰਾਹੀਂ ਹੋਵੇਗੀ। ਕਿਸਾਨ ਨੂੰ ਬਿਨਾਂ ਕਿਸੇ ਪੈਸੇ ਦੇ ਟਰੈਕਟਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਅਪੀਲ ਹੈ ਕਿ ਜਿਸ ਕਿਸੇ ਨੂੰ ਵੀ ਲੋੜ ਹੈ, ਉਹ ਆ ਕੇ ਟਰੈਕਟਰ ਲੈ ਸਕਦਾ ਹੈ। ਗੋਲਡਨ ਹੱਟ ਗਰੁੱਪ ਦੀ ਇਸ ਮਹੀਨੇ ਦੀ ਕਮਾਈ ਵਿਚੋਂ 500 ਟਰੈਕਟਰ ਇਸ ਮਹੀਨੇ ਦਿੱਤੇ ਜਾਣਗੇ ਤੇ ਅਗਲੇ ਮਹੀਨੇ 500 ਹੋਰ ਟਰੈਕਟਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੈਸੇਜ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਾਓ। ਜਿਸ ਕਿਸੇ ਕਿਸਾਨ ਨੂੰ ਆਪਣੇ ਖੇਤ ਵਿਚੋਂ ਰੇਤ ਕੱਢਣੀ ਹੈ, ਖੇਤ ਠੀਕ ਕਰਨੇ ਹਨ ਜਾਂ ਕਿਸੇ ਕਿਸਾਨ ਕੋਲ ਟਰੈਕਟਰ ਨਹੀਂ ਹੈ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਟਰੈਕਟਰ ਲਿਜਾ ਸਕਦਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਵੱਡਾ ਐਲਾਨ, ‘ਮਹਿਲਾਵਾਂ ਨੂੰ ਜਲਦ ਹੀ ਹਰ ਮਹੀਨੇ ਮਿਲਣਗੇ 1000 ਰੁਪਏ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਵੱਲੋਂ ਆਪਣੀ ਇਕ ਸਾਲ ਦੀ ਕਮਾਈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
























