ਰੇਲ ਯਾਤਰੀਆਂ ਦੀ ਸਹੂਲਤ ਤੇ ਵਾਧੂ ਭੀੜਭਾੜ ਤੋਂ ਬਚਾਅ ਲਈ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ਵਿਚ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਲਿਆ ਹੈ।
04071/04072 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਨਵੀਂ ਦਿੱਲੀ ਗਤੀ ਸ਼ਕਤੀ ਸਪੈਸ਼ਲ ਰੇਲਗੱਡੀ
04071 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਗਤੀ ਸ਼ਕਤੀ ਸਪੈਸ਼ਲ ਰੇਲਗੱਡੀ ਦਿਨ 6.9.2023 ਨੂੰ ਨਵੀਂ ਦਿੱਲੀ ਤੋਂ ਰਾਤ 11.15 ਵਜੇ ਚੱਲ ਕੇ ਅਗਲੇ ਦਿਨ 11.25 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਪਹੁੰਚੇਗੀ। ਵਾਪਸੀ ਵਿਚ 04072 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਨਵੀਂ ਦਿੱਲੀ ਗਤੀ ਸ਼ਕਤੀ ਸਪੈਸ਼ਲ ਰੇਲਗੱਡੀ ਮਿਤੀ 9.9.2023 ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ ਸ਼ਾਮ 6.30 ਵਜੇ ਚੱਲਕੇ ਅਗਲੇ ਦਿਨ ਸਵੇਰੇ 6.50 ਵਜੇ ਨਵੀਂ ਦਿੱਲੀ ਪਹੁੰਚੇਗੀ। ਏਕਨਾਮਿਕਲ ਏਸੀ ਸ਼੍ਰੇਣੀ ਦੇ ਡੱਬੇ ਵਾਲੀ ਇਹ ਸਪੈਸ਼ਲ ਰੇਲਗੱਡੀ ਰਸਤੇ ਵਿਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰ., ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਤੇ ਊਧਮਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ।
ਇਹ ਵੀ ਪੜ੍ਹੋ : ਹਾਈਕੋਰਟ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਨੂੰ ਦਿੱਤੀ ਚੁਣੌਤੀ, ਨੋਟਿਸ ਜਾਰੀ ਕਰ ਮੰਗਿਆ ਜਵਾਬ
04081/04082 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ-ਕੱਟੜਾ ਨਵੀਂ ਦਿੱਲੀ ਸਪੈਸ਼ਲ ਰੇਲਗੱਡੀ
04081 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਸਪੈਸ਼ਲ ਰੇਲਗੱਡੀ ਕੱਟੜਾ-ਨਵੀਂ ਦਿੱਲੀ ਸਪੈਸ਼ਲ ਰੇਲਗੱਡੀ ਮਿਤੀ 7.9.023 ਨੂੰ ਨਵੀਂ ਦਿੱਲੀ ਤੋਂ ਰਾਤ 11.15 ਵਜੇ ਚੱਲ ਕੇ ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਪਹੁੰਚੇਗੀ। ਵਾਪਸੀ ਵਿਚ 04082 ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਨਵੀਂ ਦਿੱਲੀ ਸਪੈਸ਼ਲ ਰੇਲਗੱਡੀ ਮਿਤੀ 10.09.2023 ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ ਸ਼ਾਮ 6.30 ਵਜੇ ਚੱਲ ਕੇ ਅਗਲੇ ਦਿਨ ਸਵੇਰੇ 6.50 ਵਜੇ ਨਵੀਂ ਦਿੱਲੀ ਪਹੁੰਚੇਗੀ। ਏਸੀ, ਸਲਿੱਪਰ ਤੇ ਸਾਧਾਰਨ ਸ਼੍ਰੇਣੀਦੇ ਡੱਬੇ ਵਾਲੀ ਇਹ ਸਪੈਸ਼ਲ ਰੇਲਗੱਡੀ ਰਸਤੇ ਵਿਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰ., ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਤੇ ਊਧਮਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ।