ਭਾਰਤ ‘ਚ ਗੂਗਲ ਪੇਅ ਯੂਜ਼ਰਸ ਲਈ ਬੁਰੀ ਖਬਰ ਹੈ। ਖ਼ਬਰ ਹੈ ਕਿ ਗੂਗਲ ਪੇ ਵੀ ਮੋਬਾਈਲ ਰੀਚਾਰਜ ਲਈ ਵੱਖਰੇ ਪੈਸੇ ਲੈਣ ਜਾ ਰਿਹਾ ਹੈ। ਕਈ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਗੂਗਲ ਪੇ ‘ਤੇ ਸੁਵਿਧਾ ਫੀਸ ਦੇ ਨਾਂ ‘ਤੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ, ਗੂਗਲ ਪੇ ਵੱਲੋਂ ਮੋਬਾਈਲ ਰੀਚਾਰਜ ਕਰਨ ਲਈ ਕੋਈ ਵਾਧੂ ਪੈਸੇ ਨਹੀਂ ਦੇਣੇ ਪੈਂਦੇ ਸਨ, ਪਰ ਹੁਣ ਤੁਹਾਨੂੰ ਇਸਦਾ ਭੁਗਤਾਨ ਕਰਨਾ ਪਏਗਾ।
ਗੂਗਲ ਨੇ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ PhonePe ਅਤੇ Paytm ਪਹਿਲਾਂ ਹੀ ਮੋਬਾਈਲ ਰੀਚਾਰਜ ਲਈ ਵਾਧੂ ਚਾਰਜ ਲੈ ਰਹੇ ਹਨ। ਜਦੋਂ ਇਨ੍ਹਾਂ ਕੰਪਨੀਆਂ ਨੇ ਰਿਚਾਰਜ ਲਈ ਵਾਧੂ ਚਾਰਜ ਲੈਣਾ ਸ਼ੁਰੂ ਕੀਤਾ ਸੀ, ਤਾਂ ਗੂਗਲ ਨੇ ਕਿਹਾ ਸੀ ਕਿ ਉਸ ਦੇ ਗੂਗਲ ਪੇ ‘ਤੇ ਮੋਬਾਈਲ ਰੀਚਾਰਜ ਹਮੇਸ਼ਾ ਮੁਫਤ ਰਹੇਗਾ। ਇਸ ਲਈ ਕੋਈ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਵੀਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵਿੱਕੀ ਕੌਸ਼ਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕੀਤੀ ਅਰਦਾਸ
ਮਸ਼ਹੂਰ ਟਿਪਸਟਰ ਮੁਕੁਲ ਸ਼ਰਮਾ ਨੇ ਟਵਿੱਟਰ ‘ਤੇ ਇਕ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਜੀਓ ਦੇ 749 ਰੁਪਏ ਦੇ ਰੀਚਾਰਜ ਲਈ ਗੂਗਲ ਪੇ 752 ਰੁਪਏ ਚਾਰਜ ਕਰ ਰਿਹਾ ਹੈ, ਜਿਸ ‘ਚ ਸੁਵਿਧਾ ਚਾਰਜ ਦੇ ਤੌਰ ‘ਤੇ 3 ਰੁਪਏ ਜੋੜ ਦਿੱਤੇ ਗਏ ਹਨ। ਇਹ ਸੁਵਿਧਾ ਫੀਸ ਐਪ ਰਾਹੀਂ UPI ਅਤੇ ਕਾਰਡ ਪੇਮੈਂਟ ਮੋਡ ਦੋਵਾਂ ਵਿੱਚ ਅਦਾ ਕਰਨੀ ਪਵੇਗੀ।
ਰਿਪੋਰਟ ਮੁਤਾਬਕ 100 ਰੁਪਏ ਜਾਂ ਇਸ ਤੋਂ ਘੱਟ ਦੇ ਰੀਚਾਰਜ ‘ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ। 200-300 ਰੁਪਏ ਤੱਕ ਦੇ ਰੀਚਾਰਜ ਲਈ, 2 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ 3 ਰੁਪਏ ਤੋਂ ਵੱਧ ਦੇ ਰੀਚਾਰਜ ਲਈ ਤੁਹਾਨੂੰ ਕਨਵੀਨੀਅੰਸ ਫੀਸ ਦੇ ਤੌਰ ‘ਤੇ ਭੁਗਤਾਨ ਕਰਨਾ ਹੋਵੇਗਾ। Paytm ਅਤੇ PhonePe ਵੀ ਇਸੇ ਤਰ੍ਹਾਂ ਫੀਸ ਵਸੂਲਦੇ ਹਨ।
ਵੀਡੀਓ ਲਈ ਕਲਿੱਕ ਕਰੋ : –