ਦੇਸ਼ ਵਿਚ ਫਰਾਡ ਦਾ ਇਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ। ਸਰਕਾਰ ਦੀ ਯੋਜਨਾ ਦੇ ਨਾਂ ਨਾਲ ਮਿਲਦੀ-ਜੁਲਦੀ ਸਾਈਟ ਬਣਾਈ ਜਾ ਰਹੀ ਹੈ ਤੇ ਇਸ ਸਾਈਟ ਜ਼ਰੀਏ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਈਟਾਂ ਨੂੰ ਇਸ ਤਰ੍ਹਾਂ ਤੋਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਧੋਖਾ ਖਾ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵੈੱਬਸਾਈਟ ਲੋਕਾਂ ਨੂੰ ਨੌਕਰੀ ਦੇਣ ਦੇ ਨਾਂ ‘ਤੇ ਪੈਸੇ ਵੀ ਲੈ ਰਹੀ ਹੈ।
ਪੀਆਈਬੀ ਦੀ ਫੈਕਟ ਚੈਕਿੰਗ ਟੀਮ ਨੇ ਐਕਸ ‘ਤੇ ਪੋਸਟ ਜ਼ਰੀਏ ਦੱਸਿਆ ਕਿ ਰੋਜ਼ਗਾਰ ਸੇਵਕ ਨਾਂ ਦੀ ਇਕ ਸਾਈਟ ਹੈ ਜੋ ਕਿ ਫਰਜ਼ੀ ਹੈ। ਇਹ ਸਾਈਟ ਖੁਦ ਨੂੰ ਮਨਰੇਗਾ ਦੀ ਅਧਿਕਾਰਕ ਸਾਈਡ ਹੋਣ ਦਾ ਦਾਅਵਾ ਕਰਦੀ ਹੈ ਪਰ ਇਹ ਫਰਜ਼ੀ ਵੈੱਬਸਾਈਟ ਹੈ। ਇਸ ਸਾਈਟ ਦਾ ਯੂਆਰਐੱਲ www.rojgarsevak.org/ ਹੈ।
ਇਹ ਸਾਈਟ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਸ ਨੂੰ NIC ਨੂੰ ਡਿਜ਼ਾਈਨ ਤੇ ਡਿਵੈਲਪ ਕੀਤਾ ਹੈ। ਦੱਸ ਦੇਈਏ ਕਿ ਸਰਕਾਰ ਦੀਆਂ ਸਾਰੀਆਂ ਸਾਈਟਾਂ ਨੂੰ ਐੱਨਆਈਸੀ ਹੀ ਤਿਆਰ ਕਰਦੀ ਹੈ। ਜਿਹੜੀਆਂ ਸਾਈਟਾਂ ਨੂੰ ਐੱਨਆਈਸੀਤਿਆਰ ਕਰਦੀ ਹੈ, ਉਸ ‘ਤੇ NIC ਦਾ ਲੋਗੋ ਰਹਿੰਦਾ ਹੈ ਜਦੋਂ ਕਿ ਰੋਜ਼ਗਾਰ ਸੇਵਕ ਦੀ ਸਾਈਟ ‘ਤੇ ਅਜਿਹਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ : ਪੁਣੇ ‘ਚ ਡਿਊਟੀ ਕਰ ਰਹੇ ਪੰਜਾਬ ਦੇ ਫੌਜੀ ਜਵਾਨ ਦੀ ਮੌ.ਤ, ਪੂਰੇ ਪਿੰਡ ‘ਚ ਮਾਹੌਲ ਹੋਇਆ ਗਮ.ਗੀਨ
ਇਸ ਫਰਜ਼ੀ ਸਾਈਟ ‘ਤੇ ਕਈ ਤਰ੍ਹਾਂ ਦੀ ਵੈਕੇਂਸੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿਚ ਇਕ ਗ੍ਰਾਮ ਰੋਜ਼ਗਾਰ ਸੇਵਕ ਲਈ ਵੀ ਹਨ। ਇਹ ਸਾਈਟ ਗ੍ਰਾਮ ਰੋਜ਼ਗਾਰ ਸੇਵਕ ਦੀਆਂ ਆਸਾਮੀਆਂਲਈ 37500 ਰੁਪਏ ਮਹੀਨਾਵਾਰ ਸੈਲਰੀ ਦੇਣ ਦਾ ਦਾਅਵਾ ਕਰ ਰਹੀ ਹੈ। ਸੱਚਾਈ ਇਹ ਹੈ ਕਿ ਇਸ ਦਾ ਗ੍ਰਾਮੀਣ ਵਿਕਾਸ ਮੰਤਰਾਲੇ ਨਾਲ ਕੋਈ ਸਬੰਧ ਨਹੀਂ ਹੈ। ਮਨਰੇਗਾ ਦੀ ਅਧਿਕਾਰਕ ਵੈੱਬਸਾਈਟ https://nrega.nic.in ਹੈ।
ਵੀਡੀਓ ਲਈ ਕਲਿੱਕ ਕਰੋ : –