ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਕਰਾਰ ਦਿੱਤਾ ਹੈ। SKM ਨੇ ਕੇਂਦਰ ਤੇ ਕਿਸਾਨਾਂ ਵਿਚ ਚੱਲ ਰਹੀ ਗੱਲਬਾਤ ਬਾਰੇ ਦਾਅਵਾ ਕੀਤਾ। ਸੰਗਠਨ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨਾਲ ‘ਗੁਪਤ ਗੱਲਬਾਤ’ ਲਈ ਮੰਤਰੀਆਂ ਨੂੰ ਭੇਜ ਰਹੀ ਹੈ। ਨਾਲ ਹੀ ਦਾਅਵਾ ਕੀਤਾ ਕਿ MSP ‘ਤੇ ਜੋ ਕਮੇਟੀ ਬਣਾਈ ਗਈ ਸੀ, ਉਸ ਦੇ ਮੈਂਬਰਾਂ ਨੇ ਖੁੱਲ੍ਹੇ ਤੌਰ ‘ਤੇ ਐੱਮਸਐੱਸਪੀ ਦੇਣ ਦਾ ਵਿਰੋਧ ਕੀਤਾ ਹੈ।
SKM ਨੇ ਕਿਹਾ ਕਿ ਹੜਤਾਲ ਦਾ ਇਕ ਮਹੱਤਵਪੂਰਨ ਹਿੱਸਾ ਕਿਸਾਨਾਂ ਤੇ ਆਮ ਲੋਕਾਂ ਵਿਚ ਇਕਜੁੱਟਤਾ ਨੂੰ ਬੜ੍ਹਾਵਾ ਦੇਣਾ, ਨੀਤੀਆਂ ਵਿਚ ਬਦਲਾਅ ਦੀ ਮੰਗ ਕਰਨ ਲਈ ਉਨ੍ਹਾਂ ਦੀ ਤਾਕਤ ਦਾ ਇਸਤੇਮਾਲ ਕਰਨਾ ਸੀ। ਐੱਸਕੇਐੱਮ ਨੇ ਕੇਂਦਰ ‘ਤੇ ਦੋਸ਼ ਲਗਾਇਆ ਕਿ ਸਰਕਾਰ ਜਨਤਾ ਦਾ ਧਿਆਨ ਫਿਰਕੂ ਤੇ ਧਾਰਮਿਕ ਵਿਵਾਦਾਂ ਵੱਲ ਭਟਕਾ ਰਹੀ ਹੈ। SKM ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕਰਨ ਦਾ ਦ੍ਰਿੜ੍ਹ ਸੰਕਲਪ ‘ਤੇ ਕਾਇਮ ਹੈ। 18 ਫਰਵਰੀ ਨੂੰ SKM ਆਪਣੀ ਪੰਜਾਬ ਇਕਾਈ ਦੀ ਬੈਠਕ ਦੇ ਬਾਅਦ ਨਵੀਂ ਦਿੱਲੀ ਵਿਚ ਰਾਸ਼ਟਰੀ ਤਾਲਮੇਲ ਕਮੇਟੀ ਤੇ ਆਮ ਸਭਾ ਦੀ ਬੈਠਕ ਦੇ ਨਾਲ ਅੰਦੋਲਨ ਨੂੰ ਦ੍ਰਿੜ੍ਹਤਾ ਦੇ ਨਾਲ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਅੱਜ, CM ਅੱਜ ਕੋਰਟ ‘ਚ ਹੋ ਸਕਦੇ ਹਨ ਪੇਸ਼, 5 ਸੰਮਨ ਭੇਜ ਚੁੱਕੀ ਹੈ ED
SKM ਆਪਣੀ ਮੰਗ ‘ਤੇ ਅੜਿਆ ਹੋਇਆ ਹੈ। ਉਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਕਟ ਪ੍ਰਤੀ ਕੇਂਦਰ ਦੇ ਰਵੱਈਏ ‘ਤੇ ਨਿਰਾਸ਼ਾ ਜ਼ਾਹਿਰ ਕੀਤੀ। ਨਾਲ ਹੀ ਸਰਕਾਰ ‘ਤੇ ਕਿਸਾਨਾਂ ਖਿਲਾਫ ਤਾਨਾਸ਼ਾਹੀ ਕਦਮ ਚੁੱਕਦੇ ਹੋਏ ਕਾਰਪੋਰੇਟ ਹਿਤਾਂ ‘ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ।