ਸੂਬਾ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ। ਜਿਨ੍ਹਾਂ ਸਰਕਾਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਨਹੀਂ ਸਨ, ਉਨ੍ਹਾਂ ਦੀਆਂ ਚਾਰਦੀਵਾਰੀਆਂ ਤਾਂ ਮਿਲਣਗੀਆਂ ਹੀ ਸਗੋਂ ਜਿਨ੍ਹਾਂ ਸਕੂਲਾਂ ਦੀਆਂ ਚਾਰਦੀਵਾਰੀਆਂ ਕਿਸੇ ਨਾ ਕਿਸੇ ਕਾਰਨ ਡਿੱਗ ਗਈਆਂ ਹਨ, ਉਨ੍ਹਾਂ ਦੀ ਵੀ ਮੁਰੰਮਤ ਕਰਵਾਈ ਜਾਵੇਗੀ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਦੇ 2848 ਸਕੂਲਾਂ ਨੂੰ ਨਵੀਂਆਂ ਚਾਰਦੀਵਾਰੀਆਂ ਦਿੱਤੀਆਂ ਜਾਣਗੀਆਂ, ਜਦਕਿ 3595 ਸਕੂਲਾਂ ਦੀਆਂ ਟੁੱਟੀਆਂ ਚਾਰਦੀਵਾਰੀਆਂ ਦੀ ਮੁਰੰਮਤ ਕੀਤੀ ਜਾਵੇਗੀ। ਰਾਜ ਵਿੱਚ ਸਕੂਲਾਂ ਦੀਆਂ ਨਵੀਆਂ ਦੀਵਾਰਾਂ ਬਣਾਉਣ ‘ਤੇ 16645.03 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਦਕਿ ਪੁਰਾਣੇ ਸਕੂਲਾਂ ਦੀਆਂ ਕੰਧਾਂ ਦੀ ਮੁਰੰਮਤ ‘ਤੇ 8543.229 ਕਰੋੜ ਰੁਪਏ ਖਰਚੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਕੰਧਾਂ ਦੀ ਉਸਾਰੀ ‘ਤੇ 25188.26 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੱਸ ਦੇਈਏ ਕਿ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 423 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਪਟਿਆਲਾ ਲਈ ਬਣਾਈ 29 ਮੈਂਬਰੀ ਕਮੇਟੀ, ਕੈਪਟਨ ਦੇ ਗੜ੍ਹ ‘ਚ ਕਾਂਗਰਸ ਨੂੰ ਖੜ੍ਹਾ ਕਰਨ ਦੀ ਤਿਆਰੀ
ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਮਾਨਸੂਨ ਦੇ ਮੌਸਮ ਦੌਰਾਨ ਭਾਰੀ ਮੀਂਹ ਕਾਰਨ ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਸੂਬੇ ਦੇ 800 ਸਕੂਲਾਂ ਦੀਆਂ ਕੰਧਾਂ ਢਹਿ ਗਈਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੀਂਹ ਦੇ ਮੌਸਮ ਵਿੱਚ ਅੰਮ੍ਰਿਤਸਰ, ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਅੰਕੜਿਆਂ ਮੁਤਾਬਕ ਰੋਪੜ ਤੋਂ 259, ਮੋਹਾਲੀ ਤੋਂ 117, ਅੰਮ੍ਰਿਤਸਰ ਤੋਂ 105, ਪਟਿਆਲਾ ਤੋਂ 74, ਸ੍ਰੀ ਫਤਹਿਗੜ੍ਹ ਸਾਹਿਬ ਤੋਂ 65, ਸੰਗਰੂਰ ਤੋਂ 11, ਗੁਰਦਾਸਪੁਰ ਤੋਂ 33, ਫਾਜ਼ਿਲਕਾ ਤੋਂ 19, ਹੁਸ਼ਿਆਰਪੁਰ ਤੋਂ 17, ਫਰੀਦਕੋਟ ਤੋਂ 15, ਜਲੰਧਰ ਤੋਂ 13, ਐੱਸ.ਬੀ.ਐੱਸ. ਨਗਰ ਤੋਂ 12, ਮਾਨਸਾ ਦੇ 7, ਮੋਗਾ ਦੇ 6, ਬਠਿੰਡਾ ਦੇ 4, ਪਠਾਨਕੋਟ ਦੇ 3, ਕਪੂਰਥਲਾ ਦੇ 2, ਲੁਧਿਆਣਾ ਦੇ 2, ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ 1 ਸਕੂਲਾਂ ਦੀਆਂ ਇਮਾਰਤਾਂ ਅਤੇ ਕੰਧਾਂ ਨੂੰ ਮੀਂਹ ਕਰਕੇ ਕਾਫੀ ਨੁਕਸਾਨ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ –