ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂਦੇ ਜਨਮ ਦਿਨ ‘ਤੇ ਇਕ ਵਾਰ ਫਿਰ ਲੈਟਰ ਭੇਜ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਲੈਟਰ ਵਿਚ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਤੇ ਕੀਤੇ ਗਏ ਖਰਚੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਨਸੀਹਤ ਦਿੱਤੀ ਹੈ ਕਿ ਕਰਜ਼ੇ ਦੇ ਪੈਸਿਆਂ ਦਾ ਇਸਤੇਮਾਲ ਆਮਦਨ ਵਧਾਉਣ ਵਿਚ ਕਰਨ ਨਾ ਕਿ ਲੁਭਾਵਣੀ ਸਕੀਮਾਂ ‘ਤੇ। ਉਨ੍ਹਾਂ ਨੇ ਇਸ ਦੇ ਨਾਲ ਹੀ ਅਨਡਿਸਕਲੋਜ ਖਰਚਿਆਂ ਦਾ ਬਿਓਰਾ ਵੀ ਮੰਗਿਆ ਹੈ।
ਰਾਜਪਾਲ ਨੇ ਪੱਤਰ ਵਿਚ ਕਿਹਾ ਕਿ ਸੂਬੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਆਪਣੇ ਦੁਰਲੱਭ ਵਿੱਤੀ ਸਾਧਨਾਂ ਦੇ ਪ੍ਰਬੰਧਨ ਲਈ ਵਿਵੇਕਪੂਰਨ ਵਿੱਤੀ ਨੀਤੀਆਂ ਦਾ ਪਾਲਣ ਕਰੇਗਾ ਹਾਲਾਂਕਿ ਉਪਲਬਧ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਆਪਣੇ ਵਿੱਤੀ ਸਾਧਨਾਂ ਦਾ ਪ੍ਰਬੰਧ ਪ੍ਰਭਾਵੀ ਤੇ ਕੁਸ਼ਲ ਤਰੀਕੇ ਨਾਲ ਨਹੀਂ ਕਰ ਰਹੀ। ਉਦਾਹਰਣ ਲਈ 2022-23 ਵਿਚ ਸੂਬਾ ਸਰਕਾਰ ਨੇ ਮਨਜ਼ੂਰ ਰਕਮ 23,835 ਕਰੋੜ ਦੀ ਜਗ੍ਹਾ 33,886 ਕਰੋੜ ਉਧਾਰ ਲਏ ਹਨ। ਇਹ ਰਾਜ ਵਿਧਾਨ ਸਭਾ ਵੱਲੋਂ ਮਨਜ਼ੂਰ ਰਕਮ ਤੋਂ 10,000 ਕਰੋੜ ਵੱਧ ਹੈ। ਇਸ ਵਾਧੂ ਕਰਜ਼ ਨੂੰ ਸਪੱਸ਼ਟ ਕਰਨ ਦੀ ਲੋੜ ਹੈ ਕਿਉਂਕਿ ਜ਼ਾਹਿਰ ਤੌਰ ‘ਤੇ ਇਸ ਦਾ ਇਸਤੇਮਾਲ ਪੂੰਜੀਗਤ ਜਾਇਦਾਦ ਦੇ ਨਿਰਮਾਣ ਲਈ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਸਬੰਧੀ ਸੋਧੇ ਅਨੁਮਾਨਾਂ ਵਿਚ ਅਨੁਮਾਨਿਤ ਅੰਕੜਿਆਂ ਮੁਤਾਬਕ ਵਾਧੂ ਉਧਾਰ ਦੀ ਵਰਤੋਂ ਰਵਾਇਤੀ ਵਿਆਜ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵੀ ਨਹੀਂ ਕੀਤੀ ਗਈ ਸੀ। ਵਾਸਤਵ ਵਿੱਚ, ਇਹ ਦਰਸਾਉਂਦੇ ਹਨ ਕਿ ਸਾਲ 2022-23 ਦੌਰਾਨ ਕੁੱਲ ਭੁਗਤਾਨ ਆਖਰਕਾਰ 19,905 ਕਰੋੜ ਰੁਪਏ ਰਿਹਾ, ਜਦੋਂ ਕਿ ਇਸ ਖਾਤੇ ‘ਤੇ ਭੁਗਤਾਨਾਂ ਦਾ ਬਜਟ ਅਨੁਮਾਨ 20,100 ਕਰੋੜ ਰੁਪਏ ਸੀ। ਇਸ ਲਈ ਕੈਗ ਨੇ 49,941 ਕਰੋੜ ਰੁਪਏ ਦੇ ਕਰਜ਼ੇ ਦੇ ਵਾਧੇ ਵੱਲ ਇਸ਼ਾਰਾ ਕੀਤਾ ਹੈ ਜਦੋਂ ਕਿ ਵਿੱਤੀਗਤ ਖਰਚਾ ਸਿਰਫ 7831 ਕਰੋੜ ਹੈ ਤੇ ਪੱਤਰ ਵਿਚ 10,208 ਕਰੋੜ ਦਾ ਅਨੁਮਾਨ ਲਗਾਇਆ ਗਿਆ ਹੈ। ਇਸਸਾਲ ਦੌਰਾਨ ਪੂੰਜੀਗਤ ਖਰਚੇ ਦਾ ਅਨੁਮਾਨਤ ਪੱਧਰ ਹੁਣ ਤੱਕ 12 ਫੀਸਦੀ ਤੱਕ ਪਹੁੰਚ ਗਿਆ ਹੈ ਜਿਸ ਵਿਚ ਚਿੰਤਾ ਪੈਦਾ ਹੋ ਰਹੀ ਹੈ ਕਿ ਇਸ ਸਾਲ ਵੀ ਸੂਬਾ ਆਪਣੇ ਪੂੰਜੀਗਤ ਖਰਚ ਟੀਚੇ ਤੋਂ ਪਿੱਛੇ ਰਹਿ ਜਾਵੇਗਾ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ, ਫੈਸਲਾ ਆਉਣ ਤੱਕ ਸਰਕਾਰੀ ਬੰਗਲੇ ‘ਚ ਰਹਿ ਸਕਦੇ ਹਨ ਰਾਘਵ ਚੱਢਾ
ਮੁਫਤ ਬਿਜਲੀ ਦੀ ਉਦਾਹਰਣ ਦਿੰਦਿਆਂ ਰਾਜਪਾਲ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੁਆਰਾ ਸ਼ਨਾਖਤ ਕੀਤੇ ਗਏ ਪੰਜਾਬ ਵਿੱਚ ਬਿਜਲੀ ਦੀਆਂ ਸਹੂਲਤਾਂ ਦੇ ਤਕਨੀਕੀ ਅਤੇ ਵਪਾਰਕ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਉਣ ਦੀ ਲੋੜ ਹੈ। ਨਹੀਂ ਤਾਂ ਇਸਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਅਸਲ ਵਿੱਚ ਬੇਈਮਾਨ ਤੱਤਾਂ ਦੁਆਰਾ ਵੱਡੇ ਪੱਧਰ ‘ਤੇ ਬਿਜਲੀ ਚੋਰੀ ਨੂੰ ਉਤਸ਼ਾਹਿਤ ਕਰ ਰਹੇ ਹਾਂ। ਚੰਗਾ ਸ਼ਾਸਨ ਇਹ ਮੰਗ ਕਰਦਾ ਹੈ ਕਿ ਅਜਿਹੀ ਬਿਜਲੀ ਚੋਰੀ ਨੂੰ ਰੋਕਿਆ ਜਾਵੇ ਅਤੇ ਨਤੀਜੇ ਵਜੋਂ ਹੋਣ ਵਾਲੀ ਬੱਚਤ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਬਸਿਡੀ ਦੇਣ ਲਈ ਵਰਤਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: