ਪੰਜਾਬ ਸਰਕਾਰ ਨੇ 20 ਤੇ 21 ਅਕਤੂਬਰ ਨੂੰ ਵਿਧਾਨ ਸਭਾ ਦੋ ਦਿਨਾ ਸੈਸ਼ਨ ਬੁਲਾਇਆ ਹੈ ਜਿਸ ‘ਤੇ ਇਕ ਵਾਰ ਫਿਰ ਤੋਂ ਰਾਰ ਸ਼ੁਰੂ ਹੋ ਗਈ ਹੈ। 20 ਅਕਤੂਬਰ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ। ਪੰਜਾਬ ਰਾਜ ਸਭਾ ਨੇ ਵਿਧਾਨ ਸਭਾ ਸਕੱਤਰ ਨੂੰ ਚਿੱਠੀ ਲਿਖ ਕੇ ਰਾਜਪਾਲ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ। ਰਾਜਪਾਲ ਇਸ ਤੋਂ ਪਹਿਲਾਂ ਵੀ ਬੁਲਾਏ ਗਏ 2 ਦਿਨਾ ਵਿਸ਼ੇਸ਼ ਸੈਸ਼ਨ ਨੂੰ ਗੈਰ-ਕਾਨੂੰਨੀ ਠਹਿਰਾ ਚੁੱਕੇ ਹਨ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਬੁਲਾਉਂਦੇ ਹੋਏ ਕਿਹਾ ਸੀ ਕਿ ਇਹ ਸੈਸ਼ਨ ਪਿਛਲੇ ਸੈਸ਼ਨ ਦਾ ਹਿੱਸਾ ਹੋਵੇਗਾ। ਵਿਧਾਨ ਸਭਾ ਸਕੱਤਰ ਰਾਮਲੋਕ ਖਤਾਨਾ ਵੱਲੋਂ ਜਾਰੀ ਨੋਟਿਸ ਮੁਤਾਬਕ ਪੰਜਾਬ ਵਿਧਾਨ ਸਭਾ ਦਾ ਕੰਮ ਨਿਯਮਾਂ ਮੁਤਾਬਕ ਸਪੀਕਰ ਵੱਲੋਂ 20 ਜੂਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ। ਵਿਧਾਨ ਸਭਾ ਦਾ ਸੈਸ਼ਨ 20 ਅਕਤੂਬਰ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਾਲ ਵਿਚ ਬੁਲਾਇਆ ਗਿਆ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਪਿਛਲੇ ਸੈਸ਼ਨ ਦੇ ਇਸ ਹਿੱਸੇ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਤੋਂ ਜਾਰੀ ਸੈਸ਼ਨ ਜਿਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ, ਤਹਿਤ 20 ਤੇ 21 ਅਕਤੂਬਰ ਨੂੰ ਵਿਧਾਨ ਸਭਾ ਵਿਚ 2 ਦਿਨ ਦਾ ਕੰਮਕਾਜ ਕੀਤਾ ਜਾਵੇਗਾ। ਇਹ ਦੋ ਦਿਨਾ ਸੈਸ਼ਨ ਨਵਾਂ ਤੇ ਵਿਸ਼ੇਸ਼ ਸੈਸ਼ਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : X-ray ਕਰਵਾਉਣ ਗਿਆ 300 ਕਿਲੋ ਦਾ ਵਿਅਕਤੀ, ਭਾਰ ਨਾਲ ਟੁੱਟੀ ਮਸ਼ੀਨ, ਡਾਕਟਰਾਂ ਨੇ ਚਿੜੀਆਘਰ ਕੀਤਾ ਰੈਫਰ !
ਦੱਸ ਦੇਈਏ ਕਿ ਸਪੀਕਰ ਵੱਲੋਂ ਇਸਤੋਂ ਪਹਿਲਾਂ 19 ਤੇ 20 ਜੂਨ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਗੈਰ-ਕਾਨੂੰਨੀ ਐਲਾਨਿਆ ਗਿਆ ਸੀ। ਹਾਲਾਂਕਿ ਇਹ ਦੋ ਦਿਨਾ ਸੈਸ਼ਨ ਬੁਲਾਉਂਦੇ ਸਮੇਂ ਵੀ ਸੂਬਾ ਸਰਕਾਰ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਸੈਸ਼ਨ ਨੂੰ ਮੁਲਤਵੀ ਨਹੀਂ ਕੀਤਾ ਗਿਆ ਸੀ, ਇਸ ਲਈ ਦੋ ਦਿਨਾ ਸੈਸ਼ਨ ਬੁਲਾਉਣ ਲਈ ਰਾਜਪਾਲ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: