ਹਾਰਵੈਸਟ ਇੰਟਰਨੈਸ਼ਨਲ ਸਕੂਲ ਵਿੱਚ 9 ਨਵੰਬਰ 2023 ਨੂੰ ਦਾਦਾ-ਦਾਦੀ ਦਿਵਸ ਤਿਉਹਾਰ 2023 ਇੱਕ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਸੱਤ ਘੰਟੇ ਚੱਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜੈ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਚਾਂਦਪੁਰੀ ਵੱਲੋਂ ਦੀਵਾ ਜਗਾ ਕੇ ਕੀਤੀ ਗਈ, ਉਪਰੰਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੇ ਕਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਆਕਰਸ਼ਣ ਸਕੂਲ ਦੇ ਸਾਬਕਾ ਵਿਦਿਆਰਥੀ ਕਸ਼ ਅਤੇ ਉਨ੍ਹਾਂ ਦੇ ਬੈਂਡ ਦੇ ਮੈਂਬਰਾਂ ਨੇ ਗੀਤਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਗੀਤਾਂ ਨਾਲ ਪ੍ਰੋਗਰਾਮ ਦਾ ਮਨ ਮੋਹ ਲਿਆ। ਗ੍ਰੈਂਡਪੇਰੈਂਟਸ ਡੇ ਕਾਰਨੀਵਲ ਵਿੱਚ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਹੋਰ ਕਈ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਲਗਾਈਆਂ ਜਿਨ੍ਹਾਂ ਵਿੱਚ ਲੋਕਾਂ ਨੇ ਭਾਰੀ ਖਰੀਦਦਾਰੀ ਕੀਤੀ। ਸਕੂਲ ਦੀ ਦੇਖ-ਰੇਖ ਹੇਠ ਇਸ ਵੱਡੇ ਦਿਨ ਨੂੰ ਮਨਾਉਣ ਲਈ ਦੁਕਾਨਾਂ ਦੀ ਵਿਉਂਤਬੰਦੀ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸੀ, ਜਿਸ ਦੇ ਫਲਸਰੂਪ 75 ਤੋਂ ਵੱਧ ਦੁਕਾਨਾਂ ਸਥਾਪਿਤ ਕੀਤੀਆਂ ਗਈਆਂ ਸਨ, ਜੋ ਸਾਰੀਆਂ ਹੀ ਆਪਣੇ ਆਪ ਵਿੱਚ ਵਿਸ਼ੇਸ਼ ਅਤੇ ਖਾਸ ਸਨ।
ਗ੍ਰੈਂਡਪੇਰੈਂਟਸ ਡੇ ਕਾਰਨੀਵਲ ਦਾ ਮੁੱਖ ਆਕਰਸ਼ਣ ਲੱਕੀ ਡਰਾਅ ਸੀ ਜਿਸ ਵਿੱਚ 65 ਇੰਚ 4ਕੇ ਸਮਾਰਟ ਐਲਈਡੀ ਟੀਵੀ, ਆਈ5 ਲੈਨੋਵੋ ਲੈਪਟਾਪ, ਐਲ.ਜੀ. 240 ਲੀਟਰ ਫਰਿੱਜ, ਸਪੋਰਟਸ ਸਾਈਕਲ ਵਰਗੇ ਕਈ ਇਨਾਮ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਜੈ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਦੁਕਾਨਾਂ ਲਗਾ ਕੇ ਵਪਾਰ ਦਾ ਜੋ ਪ੍ਰੈਕਟੀਕਲ ਗਿਆਨ ਹਾਸਲ ਕੀਤਾ ਹੈ, ਉਹ ਉਨ੍ਹਾਂ ਦੇ ਜੀਵਨ ਵਿਚ ਬਹੁਤ ਲਾਭਦਾਇਕ ਸਾਬਿਤ ਹੋਵੇਗਾ। ਵਿਦਿਆਰਥੀਆਂ ਲਈ ਆਪਣੇ ਖੁਦ ਦੇ ਕਾਰੋਬਾਰੀ ਦੇ ਵਿਚਾਰ ਬਾਰੇ ਸੋਚਣਾ ਅਤੇ ਇੱਕ ਯੋਜਨਾ ਬਣਾਉਣਾ ਅਤੇ ਇਸਨੂੰ ਅਮਲ ਵਿੱਚ ਲਿਆਉਣਾ ਇੱਕ ਬਹੁਤ ਹੀ ਦਿਲਚਸਪ ਕੰਮ ਰਿਹਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 75 ਦੁਕਾਨਾਂ ਵਿੱਚੋਂ 25 ਤੋਂ ਵੱਧ ਦੁਕਾਨਾਂ ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੀ ਲਗਾਈਆਂ ਗਈਆਂ ਸਨ ਅਤੇ ਇਹ ਦੁਕਾਨਾਂ ਕਿਸੇ ਵੀ ਨਜ਼ਰੀਏ ਤੋਂ ਹੋਰਨਾਂ ਦੁਕਾਨਾਂ ਨਾਲੋਂ ਘੱਟ ਨਹੀਂ ਸਨ।
ਇਹ ਵੀ ਪੜ੍ਹੋ : ਬਜ਼ੁਰਗਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
ਇਸ ਮੌਕੇ ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸ੍ਰੀ ਜੈ ਸ਼ਰਮਾ, ਵਾਈਸ ਪ੍ਰਿੰਸੀਪਲ ਸ੍ਰੀਮਤੀ ਪੂਜਾ ਚਾਂਦਪੁਰੀ, ਸਕੂਲ ਮੈਨੇਜਰ ਸੰਦੀਪ ਸਿੰਘ, ਸਾਰੇ ਵਿਦਿਆਰਥੀਆ ਦੇ ਮਾਪੇ ਅਤੇ ਵਿਸ਼ੇਸ ਤੌਰ ‘ਤੇ ਵਿਦਿਆਰਥੀਆ ਦੇ ਦਾਦੇ ਅਤੇ ਦਾਦੀਆਂ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਰਹੇ। ਇਸ ਖਾਸ ਦਿਨ ਦੇ ਆਖਰੀ ਪਲਾਂ ਵਿੱਚ ਪ੍ਰਿੰਸੀਪਲ ਜੈ ਸ਼ਰਮਾ ਜੀ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਅਤੇ ਬੱਚਿਆਂ ਨਾਲ ਸਟੇਜ ਸਾਂਝੀ ਕਰਨ ਲਈ ਸਾਰੇ ਦਾਦੇ-ਦਾਦੀਆਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਸਪਾਂਸਰ ਅੰਬੇਰਾ ਗਰੁੱਪ ਦੇ ਚੇਅਰਮੈਨ ਮੋਹਿਤ ਅਤੇ ਸਾਈਡਵਾਕ ਦੇ ਕੋ-ਸਪਾਂਸਰ ਸਚਿਦ ਕਪੂਰ ਦਾ ਵੀ ਧੰਨਵਾਦ ਕੀਤਾ ਜਿੰਨਾਂ ਦੀ ਮਿਹਨਤ ਸਦਕਾ ਹੀ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਵਿੱਚ ਸਫਲ ਕੀਤਾ ਗਿਆ ਅਤੇ ਸਕੂਲ ਦੀ ਮੈਨੇਜਮੈਂਟ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਤਰ੍ਹਾਂ ਅਮਿੱਟ ਯਾਦਾਂ ਛੱਡਦਾ ਹੋਏ ਹਾਰਵੈਸਟ ਇੰਟਰਨੈਸ਼ਨਲ ਸਕੂਲ ਦਾ ਗ੍ਰੈਂਡਪੇਰੈਂਟਸ ਦਿਵਸ ਸਮਾਪਤ ਹੋਇਆ।
ਵੀਡੀਓ ਲਈ ਕਲਿੱਕ ਕਰੋ : –