Great relief: ਕਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦੇਂਦਿਆਂ ਦਸਤਾਵੇਜਾਂ ਦੇ ਨਵੀਨੀਕਰਨ ਦੀ ਤਾਰੀਖ਼ ਨੂੰ ਵਧਾ ਦਿੱਤਾ ਹੈ , ਜਿਸ ਤੋਂ ਬਾਅਦ ਹੁਣ 31 ਜੁਲਾਈ ਤੱਕ ਕੋਈ ਵੀ ਲੇਟ ਫ਼ੀਸ ਨਹੀਂ ਵਸੂਲੀ ਜਾਵੇਗੀ। ਇਸ ਸਬੰਧੀ ਕੇਂਦਰੀ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਜਾਰੀ ਨੋਟਿਸ ‘ਚ ਦੱਸਿਆ ਗਿਆ ਕਿ ਜਿਹੜੇ ਨਾਗਰਿਕ ਕਰੋਨਾ ਵਾਇਰਸ ਦੇ ਕਾਰਨ ਜਾਰੀ ਲੌਕਡਾਊਨ ਦੌਰਾਨ ਪਹਿਲੀ ਫਰਵਰੀ ਤੋਂ ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਦਾ ਨਵੀਨੀਕਰਨ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਕੋਈ ਵੀ ਲੇਟ ਫ਼ੀਸ ਨਹੀਂ ਦੇਣੀ ਪਵੇਗੀ।
ਦੱਸ ਦੇਈਏ ਕਿ ਇਹ ਸਿਰਫ ਪਹਿਲੀ ਫਰਵਰੀ ਜਾਂ ਉਸ ਤੋਂ ਬਾਅਦ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਹੈ ਜਿਹਨਾਂ ਫੀਸ ਜਮ੍ਹਾ ਤਾਂ ਕਰਵਾ ਦਿੱਤੀ ਸੀ ਪਰ ਲੌਕਡਾਊਨ ਕਾਰਨ ਦਸਤਾਵੇਜ਼ਾਂ ਦਾ ਨਵੀਨੀਕਰਨ ਨਹੀਂ ਹੋਇਆ।