Gursarai murder: ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪਿਛਲੇ ਤਿੰਨ ਸਾਲ ਤੋਂ ਸ਼ਰੀਕੇ ਵਿਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਭਰਾ ਨੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦ ਕਿ ਇਸ ਹਮਲੇ ਵਿੱਚ ਉਸ ਦਾ ਭਤੀਜਾ ਵੀ ਇਸ ਹਮਲੇ ਮ੍ਰਿਤਕ ਦਾ ਲੜਕਾ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਜਿਸ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ਦਾ ਚਾਚਾ ਜਮੀਨ ਹਥਿਆਉਣ ਲਈ ਲਗਾਤਾਰ ਉਨ੍ਹਾਂ ਤੇ ਹਮਲੇ ਕਰਦਾ ਆ ਰਿਹਾ ਹਨ । ਉਸ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਸ਼ਾਮ ਨੂੰ ਉਸ ਦਾ ਭਰਾ ਮਹਿੰਦਰ ਸਿੰਘ ਅਤੇ ਉਸ ਦਾ ਭਤੀਜਾ ਦਵਾਈ ਲੈਣ ਲਈ ਪੰਜੇ ਕੇ ਉਤਾਡ਼ ਵਿਖੇ ਜਾ ਰਹੇ ਸਨ ਤਾਂ ਪਿੰਡ ਰੁਕਨਾ ਬੋਦਲਾ ਵਿਖੇ ਪੁੱਜਣ ਤੇ ਉਸ ਦੇ ਚਾਚੇ ਗੁਰਦੇਵ ਨੇ ਆਪਣੇ ਪੁੱਤਰਾਂ ਅਤੇ ਆਪਣੇ ਹੋਰ ਦਰਜਨ ਭਰ ਸਾਥੀਆਂ ਨੂੰ ਨਾਲ ਲੈਕੇ ਉਸ ਦੇ ਭਰਾ ਤੇ ਭਤੀਜੇ ਉਪਰ ਗੋਲੀ ਚਲਾ ਦਿੱਤੀ। ਜਿਸ ਹਮਲੇ ਵਿੱਚ ਗੋਲੀ ਲੱਗਣ ਨਾਲ ਉਸ ਦੇ ਭਰਾ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।
ਮ੍ਰਿਤਕ ਦੇ ਭਰਾ ਨੇ ਗੁਰੂ ਹਰਸਹਾਏ ਪੁਲੀਸ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੁੱਧਵਾਰ ਸਵੇਰ ਵੇਲੇ ਵੀ ੳਨ੍ਹਾਂ ਦੇ ਚਾਚੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਜਿਸ ਬਾਰੇ ਪੁਲਸ ਨੂੰ ਸਬੂਤ ਦੇ ਕੇ ਜਾਣੂ ਕਰਵਾਇਆ ਗਿਆ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਜੇਕਰ ਪੁਲਸ ਨੇ ਸਵੇਰ ਦੇ ਮੌਕੇ ਵੇਲੇ ਇਹ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਭਰਾ ਮਹਿੰਦਰ ਸਿੰਘ ਦੀ ਮੌਤ ਨਹੀਂ ਹੋਣੀ ਸੀ ਜਿਸ ਲਈ ਗੁਰੂਹਰਸਹਾਏ ਪੁਲਸ ਹੀ ਮਹਿੰਦਰ ਸਿੰਘ ਦੇ ਕਤਲ ਦੀ ਦੋਸ਼ੀ ਹੈ।
ਗੁਰੂਹਰਸਹਾਏ ਹਲਕੇ ਦੇ ਇੰਚਾਰਜ ਅਤੇ ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਅਕਾਲੀ ਵਰਕਰ ਮਹਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਅੱਜ ਕਤਲ ਕਰ ਦਿੱਤਾ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਇਸ ਪਰਿਵਾਰ ਉੱਤੇ ਹਮਲਾ ਹੋਇਆ ਹੋਵੇ, ਬਲਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਇਸ ਪਰਿਵਾਰ ਤੇ ਅਨੇਕਾਂ ਕਾਤਲਾਨਾ ਹਮਲੇ ਹੋਏ ਹਨ। ਮੁਲਜ਼ਮਾਂ ਉੱਪਰ ਪਹਿਲਾਂ ਵੀ ਦੋ ਪਰਚੇ ਧਾਰਾ 307 ਦੇ ਦਰਜ਼ ਹਨ ਪਰ ਪੁਲਿਸ ਨੇ ਇੱਕ ਵੀ ਕਾਂਗਰਸੀ ਵਿਅਕਤੀ ਨੂੰ ਕਦੇ ਵੀ ਗਿ੍ਰਫ਼ਤਾਰ ਨਹੀਂ ਕੀਤਾ। ਇਹ ਕਤਲ ਰਾਣੇ ਸੋਢੀ ਦੀ ਸਿਆਸੀ ਸ਼ਹਿ ਦਾ ਨਤੀਜਾ ਹੈ। ਜੇਕਰ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਨੌਜਵਾਨ ਦੀ ਮੌਤ ਨਹੀਂ ਹੋਣੀ ਸੀ। ਅੱਜ ਮ੍ਰਿਤਕ ਦੇ ਛੋਟੇ ਜਿਹੇ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਲਈ ਕੱਲ੍ਹ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਪਰਿਵਾਰ ਦੀ ਸਲਾਹ ਨਾਲ ਮ੍ਰਿਤਕ ਦੇਹ ਦਾ ਸੰਸਕਾਰ ਇਨਸਾਫ ਪ੍ਰਾਪਤੀ ਤੋਂ ਬਾਅਦ ਹੀ ਕੀਤਾ ਜਾਵੇਗਾ।