ਸਾਬਕਾ ਕੇਂਦਰੀ ਮੰਤਰੀ ਹਰਮੋਲਨ ਧਵਨ ਅੱਜ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿਚ ਰਾਜਕੀ ਸਨਮਾਨ ਦੇ ਨਾਲ ਉਨ੍ਹਾਂ ਦਾ ਸਸਕਾਰ ਹੋਇਆ। ਉਨ੍ਹਾਂ ਦੇ ਪੁੱਤਰ ਹਰਮਨ ਧਵਨ, ਵਿਕਰਮ ਧਵਨ ਤੇ ਪ੍ਰਿਆ ਗੁਲਾਟੀ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਆਖਰੀ ਦਰਸ਼ਨਾਂ ਲਈ ਕਈ ਦਿੱਗਜ਼ ਉਨ੍ਹਾਂ ਦੇ ਘਰ ਮੌਜੂਦ ਸਨ।
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਬਕਾ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਸਾਂਸਦ ਕਿਰਨ ਖੇਰ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਕਾਫੀ ਮਿਲਨਸਾਰ ਵਿਅਕਤੀ ਸਨ। ਉਨ੍ਹਾਂ ਨੇ ਛੋਟੀ ਵਭੈਣ ਵਾਂਗ ਹਮੇਸ਼ਾ ਮੇਰਾ ਸਾਥ ਦਿੱਤਾ। ਉਨ੍ਹਾਂ ਦੇ ਜਾਨ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੱਸ ਦੇਈਏ ਕਿ ਧਵਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬਨਸਪਤੀ ਵਿਗਿਆਨ ਤੋਂ ਬੀ.ਐਸ.ਸੀ. (ਆਨਰਸ) ਕੀਤਾ ਸੀ। ਉਹ ਸਾਲ 1977 ਵਿੱਚ ਰਾਜਨੀਤੀ ਵਿੱਚ ਆਏ ਅਤੇ 1981 ਵਿੱਚ ਚੰਡੀਗੜ੍ਹ ਜਨਤਾ ਪਾਰਟੀ ਦੇ ਪ੍ਰਧਾਨ ਬਣੇ। ਉਨ੍ਹਾਂ ਨੇ ਕਾਂਗਰਸ, ਬਸਪਾ ਅਤੇ ਭਾਜਪਾ ਵਿੱਚ ਵੀ ਸੇਵਾ ਕੀਤੀ।
ਇਹ ਵੀ ਪੜ੍ਹੋ : ‘ਹਰਿਆਣਾ ਬਦਲਾਅ ਮੰਗ ਰਿਹਾ, ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ‘ਤੇ ਹੀ ਭਰੋਸਾ ਹੈ’ : CM ਕੇਜਰੀਵਾਲ
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਧਵਨ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਾਂਸਦ ਰਹਿੰਦਿਆਂ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਕਾਲੋਨੀ ਦੇ ਲੋਕਾਂ ਨੂੰ ਮਾਲਕੀ ਹੱਕ ਦਿੱਤੇ। ਸਟਰੀਟ ਵਿਕਰੇਤਾਵਾਂ ਨੂੰ ਸਥਾਈ ਬੂਥ ਮੁਹੱਈਆ ਕਰਵਾਏ। ਕਾਲੋਨੀ ਅਤੇ ਪਿੰਡ ਦੇ ਲੋਕਾਂ ਲਈ ਹਮੇਸ਼ਾ ਸੰਘਰਸ਼ ਕੀਤਾ। ਹਰਮੋਹਨ ਧਵਨ ਦੇ ਯਤਨਾਂ ਸਦਕਾ ਸੈਕਟਰ-32 ਦਾ ਜੀ.ਐਮ.ਸੀ.ਐਚ. ਉਨ੍ਹਾਂ ਦੇ ਦੇਹਾਂਤ ‘ਤੇ ਸ਼ਹਿਰ ਦੇ ਕਈ ਆਗੂਆਂ ਅਤੇ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ –