ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਖਿਲਾਫ ਚੰਡੀਗੜ੍ਹ ਵਿਚ FIR ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੰਜਾਬ ਯੂਨੀਵਰਿਸਟੀ ਵਿਚ ਲਾਈਵ ਬੈਨ ਹੋਇਆ ਗੀਤ ਗਾਇਆ ਸੀ। ਇਸੇ ਸ਼ੋਅ ਵਿਚ ਯੂਨੀਵਰਿਸਟੀ ਦੇ ਇਕ ਸੈਕੰਡ ਈਅਰ ਦੇ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਵੀ ਕੀਤੀ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਿਸ ਪੁੱਛਗਿਛ ਵਿਚ ਮੁਲਜਮਾਂ ਨੇ ਦੱਸਿਆ ਕਿ ਭੀੜ ਬਹੁਤ ਜ਼ਿਆਦਾ ਸੀ। ਜਦੋਂ ਉਹ ਕੰਸਰਟ ਦੇ ਬਾਅਦ ਬਾਹਰ ਜਾਣ ਲੱਗੇ ਤਾਂ ਭੀੜ ਕਾਰਨ ਕੁਝ ਵਿਦਿਆਰਥੀਆਂ ਨਾਲ ਕਿਹਾ-ਸੁਣੀ ਹੋ ਗਈ। ਇਸ ਦੇ ਬਾਅਦ ਮੁਲਜ਼ਮਾਂ ਨੇ ਵਿਦਿਆਰਥੀ ਤੇ ਉਸ ਦੇ ਸਾਥੀਆਂ ਨਾਲ ਝਗੜਾ ਕੀਤਾ। ਮੁਲਜਮਾਂ ਨੇ ਵਿਦਿਆਰਥੀ ਦੀ ਪਿੱਛ ਵਿਚ ਚਾਕੂ ਮਾਰਿਆ ਤੇ ਫਿਰ ਉਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਰੂਸ ‘ਚ ਆਇਆ 8.8 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ, ਪ੍ਰਸ਼ਾਂਤ ਮਹਾਸਾਗਰ ‘ਚ ਸੁਨਾਮੀ ਦੀ ਚੇਤਾਵਨੀ
ਮਾਸੂਮ ਸਰਮਾ ਦੇ ਸ਼ੋਅ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਪਹੁੰਚਿਆ ਸੀ। ਇਕ ਐਡਵੋਕੇਟ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਹਾਈਕੋਰਟ ਨੇ ਸਾਲ 2019 ਵਿਚ ਆਪਣੇ ਇਕ ਫੈਸਲੇ ਵਿਚ ਪੰਜਾਬ ਤੇ ਹਰਿਆਣਾ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸਨ। ਇਸ ‘ਤੇ ਹਾਈਕੋਰਟ ਨੇ ਚੰਡੀਗੜ੍ਹ ਦੇ ਡੀਜੀਪੀ, ਡੀਸੀ ਤੇ ਪੀਯੂ ਦੇ ਡੀਨ ਸਟੂਡੈਂਟ ਵੈਲਫੇਅਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਦੱਸ ਦੇਈਏ ਕਿ ASI ਸੁਰਿੰਦਰ ਸਿੰਘ ਨੇ ਥਾਣਾ-11 ਵਿਚ ਸ਼ਿਕਾਇਤ ਭੇਜੀ ਜਿਸ ਵਿਚ ਸਿੰਗਰ ਮਾਸੂਮ ਸ਼ਰਮਾ ‘ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਮੁਤਾਬਕ ਸ਼ੋਅ ਤੋਂ ਪਹਿਲਾਂ ਸਿੰਗਰ ਤੋਂ ਨੇ ਭਰੋਸਾ ਦਿੱਤਾ ਸੀ ਕਿ ਉਹ ਕੋਈ ਵੀ ਬੈਨ ਗਾਣਾ ਨਹੀਂ ਗਾਏਗਾ।
ਵੀਡੀਓ ਲਈ ਕਲਿੱਕ ਕਰੋ -:
























