ਪੰਜਾਬ ਤੋਂ ਹਰੇਕ ਸਾਰ ਵੱਡੀ ਤਾਦਾਦ ਵਿਚ ਨੌਜਵਾਨ ਵਿਦੇਸ਼ਾਂ ਵਿਚ ਸੈਟਲ ਹੋਣ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਨੌਕਰੀ ਕਰਕੇ ਘਰ ਦੀ ਆਰਥਿਕ ਮਦਦ ਕਰਨਗੇ ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤੇ ਅਜਿਹਾ ਵਾਪਰ ਜਾਂਦਾ ਹੈ ਜੋ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੁੰਦਾ। ਅਜਿਹਾ ਹੀ ਇਕ ਹਾਦਸਾ ਬਠਿੰਡਾ ਵਿਚ ਸੰਗਤ ਮੰਡੀ ਦੇ ਨੌਜਵਾਨ ਨਾਲ ਵਾਪਰਿਆ।
ਬਠਿੰਡਾ ਵਿਚ ਸੰਗਤ ਮੰਡੀ ਦੇ ਨੌਜਵਾਨ ਦੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਪਿੰਡ ਦੂਨੇਵਾਲਾ ਦਾ ਰਹਿਣ ਵਾਲਾ ਨੌਜਵਾਨ ਵਰਿੰਦਰ ਸਿੰਘ ਲਗਭਗ ਇਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿਥੇ ਮੌਤ ਦੇ ਲਗਭਗ ਇਕ ਮਹੀਨੇ ਬਾਅਦ ਉਸ ਦੀ ਦੇਹ ਪਿੰਡ ਦੂਨੇਵਾਲਾ ਲਿਆਂਦੀ ਗਈ ਜਿਸ ਦਾ ਅੱਜ ਪਿੰਡ ਵਿਚ ਅੰਤਿਮ ਸਸਕਾਰ ਕੀਤਾ ਗਿਆ।