ਅੰਮ੍ਰਿਤਸਰ ਵਿੱਚ ਇੱਕ ਅਣਪਛਾਤੇ ਵਾਹਨ ਦੀ ਟੱਕਰ ਵਿੱਚ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਨਾਲ ਮੌਜੂਦ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਗੁਰਦੇਵ ਸਿੰਘ ਲੁਧਿਆਣਾ ਵਿੱਚ ਤਾਇਨਾਤ ਸੀ ਅਤੇ ਤਰਨਤਾਰਨ ਦਾ ਰਹਿਣ ਵਾਲਾ ਸੀ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਹੈੱਡ ਕਾਂਸਟੇਬਲ ਗੁਰਦੇਵ ਸਿੰਘ, ਮਾਤਾ ਬਲਜੀਤ ਕੌਰ ਅਤੇ ਭਰਾ ਜਨਮਜੀਤ ਸਿੰਘ ਸਵਿਫਟ ਕਾਰ ‘ਚ ਆਪਣੇ ਪਿੰਡ ਆ ਰਹੇ ਸਨ। ਰਸਤੇ ਵਿੱਚ ਪਿੱਛਿਓਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਸਪੀਡ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਆਪ ‘ਤੇ ਕਾਬੂ ਰੱਖਣ ਦਾ ਮੌਕਾ ਨਹੀਂ ਮਿਲਿਆ ਅਤੇ ਕਾਰ ਨਾਲੇ ‘ਚ ਜਾ ਡਿੱਗੀ। ਗੱਡੀ ਡਿੱਗਣ ਕਾਰਨ ਸਾਰੇ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਕਾਰ ਚਾਲਕ ਰੋਹਿਤ ਕੁਮਾਰ ਅਤੇ ਗੁਰਦੇਵ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : PAK ‘ਚ ਆਰਮੀ ਬੇਸ ‘ਤੇ ਆ.ਤਮ.ਘਾਤੀ ਹਮ.ਲਾ, 23 ਦੇ ਮਾ.ਰੇ ਜਾਣ ਦੀ ਖਬਰ, ਵਧ ਸਕਦੈ ਅੰਕੜਾ
ਉਨ੍ਹਾਂ ਨੂੰ ਹੋਰ ਗੱਡੀ ਮੰਗਵਾ ਕੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਹੈੱਡ ਕਾਂਸਟੇਬਲ ਗੁਰਦੇਵ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਬਾਕੀ ਅਜੇ ਵੀ ਹਸਪਤਾਲ ‘ਚ ਦਾਖਲ ਹਨ। ਇਸ ਸਬੰਧੀ ਥਾਣਾ ਖਲਚੀਆਂ ਦੀ ਪੁਲਿਸ ਨੇ ਪੁੱਤਰ ਲਵਪ੍ਰੀਤ ਸਿੰਘ ਵਾਸੀ ਮਹਿਲ ਚੱਕ, ਜ਼ਿਲਾ ਤਰਨਤਾਰਨ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –