Banana root water: ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੇਲੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਭਾਰ ਮਿਲਣ ਦੇ ਨਾਲ ਐਨਰਜੀ ਮਿਲਦੀ ਹੈ। ਕਸਰਤ ਤੋਂ ਬਾਅਦ ਅਕਸਰ ਲੋਕ ਬਨਾਨਾ ਸ਼ੇਕ ਬਣਾ ਕੇ ਪੀਣਾ ਪਸੰਦ ਕਰਦੇ ਹਨ। ਪਰ ਕੇਲੇ ਦੇ ਨਾਲ ਇਸ ਦੀ ਜੜ੍ਹ ਵੀ ਬਹੁਤ ਸਾਰੀਆਂ ਚਿਕਿਤਸਕ ਗੁਣਾਂ ਨਾਲ ਭਰੀ ਹੁੰਦੀ ਹੈ। ਅਜਿਹੇ ‘ਚ ਇਸ ਦੀ ਜੜ੍ਹ ਤੋਂ ਤਿਆਰ ਪਾਣੀ ਦਾ ਸੇਵਨ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਵਿਚ ਸੇਰੋਟੋਨਿਨ, ਡੋਪਾਮਾਈਨ, ਵਿਟਾਮਿਨ, ਐਂਟੀ-ਆਕਸੀਡੈਂਟ, ਐਂਟੀ-ਪਾਇਰੇਟਿਕ ਗੁਣ ਹੁੰਦੇ ਹਨ। ਇਹ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ ਅਤੇ ਖ਼ਾਸਕਰ ਸਾਹ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਅਣਗਿਣਤ ਫਾਇਦਿਆਂ ਬਾਰੇ…
ਅਸਥਮਾ ਵਿਚ ਲਾਭਕਾਰੀ: ਕੇਲੇ ਦੀ ਜੜ੍ਹ ਵਿਚ ਐਂਟੀ-ਆਕਸੀਡੈਂਟ, ਐਂਟੀ-ਬਾਇਓਟਿਕ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਅਸਥਮਾ ਦੇ ਮਰੀਜ਼ਾਂ ਲਈ ਇਸ ਤੋਂ ਤਿਆਰ ਕੀਤੇ ਗਏ ਕਾੜੇ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੇ ਕਾੜੇ ਨੂੰ ਤਿਆਰ ਕਰਨ ਲਈ ਪਹਿਲਾਂ ਕੇਲੇ ਦੀ ਜੜ੍ਹ ਤੋੜ ਕੇ ਧੋ ਲਓ। ਫਿਰ ਇਸ ਨੂੰ ਸਾਫ਼ ਪਾਣੀ ਵਿਚ ਉਬਾਲੋ। ਜਦੋਂ ਪਾਣੀ ਗਾੜਾ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਵਿਚ ਥੋੜੀ ਜਿਹੀ ਅਜਵਾਇਣ ਅਤੇ ਨਮਕ ਮਿਲਾਓ। ਜੇ ਤੁਸੀਂ ਇਸ ਨੂੰ ਮਿੱਠਾ ਪੀਣਾ ਚਾਹੁੰਦੇ ਹੋ ਤਾਂ ਇਸ ਵਿਚ ਨਮਕ ਦੀ ਜਗ੍ਹਾ ਗੁੜ ਮਿਲਾਓ।
ਬੁਖਾਰ ਤੋਂ ਦਿਵਾਏ ਛੁਟਕਾਰਾ: ਇਸ ‘ਚ ਮੌਜੂਦ ਐਂਟੀ-ਪਾਇਰੇਟਿਕ ਗੁਣ ਬੁਖਾਰ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ। ਇਸ ਦੀ ਜੜ੍ਹ ਨੂੰ ਪਾਣੀ ਵਿਚ ਉਬਾਲ ਕੇ ਦਿਨ ਵਿਚ 2-3 ਵਾਰ ਪੀਣ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ਵਧੀਆ ਹੁੰਦਾ ਹੈ। ਇਸ ਤਰ੍ਹਾਂ ਬੁਖਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕੇਲੇ ਦੀ ਜੜ੍ਹ ਤੋਂ ਤਿਆਰ ਕਾੜੇ ਦਾ ਸੇਵਨ ਕਰਨ ਨਾਲ ਅੱਖਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ ਏ, ਕੈਲਸ਼ੀਅਮ, ਆਇਰਨ, ਐਂਟੀ-ਪਾਇਰੇਟਿਕ, ਐਂਟੀ-ਸੈਪਟਿਕ ਆਦਿ ਗੁਣ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ ਅੱਖਾਂ ਨੂੰ ਤੰਦਰੁਸਤ ਰੱਖਦੇ ਹਨ।
ਸੋਜ ਅਤੇ ਮੂੰਹ ਦੇ ਛਾਲੇ ਕਰੇ ਘੱਟ: ਅਕਸਰ ਲੋਕਾਂ ਨੂੰ ਗਲੇ ‘ਚ ਸੋਜ਼ ਅਤੇ ਮੂੰਹ ‘ਚ ਛਾਲੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਕੇਲੇ ਦੀ ਜੜ ਤੋਂ ਤਿਆਰ ਕਾੜੇ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨੂੰ ਬਣਾਉਣ ਲਈ ਕੇਲੇ ਦੀ ਜੜ੍ਹ ਨੂੰ ਤੋੜ ਕੇ ਚੰਗੀ ਤਰ੍ਹਾਂ ਸਾਫ ਕਰੋ। ਫਿਰ ਇਸ ਨੂੰ ਪੀਸ ਕੇ ਪੇਸਟ ਬਣਾਓ। ਤਿਆਰ ਪੇਸਟ ਨੂੰ ਨਿਚੋੜ ਕੇ ਇਸਦਾ ਰਸ ਕੱਢੋ। ਹੁਣ ਇਸ ਰਸ ਵਿਚ ਗੁਣਗੁਣਾ ਪਾਣੀ ਮਿਲਾਕੇ ਇਸ ਨਾਲ ਦਿਨ ਵਿਚ 3-4 ਵਾਰ ਗਰਾਰੇ ਕਰੋ। ਕੁਝ ਹੀ ਦਿਨਾਂ ਵਿਚ ਇਹ ਮੁਸੀਬਤਾਂ ਦੂਰ ਹੋ ਜਾਣਗੀਆਂ।
ਬਲੱਡ ਪ੍ਰੈਸ਼ਰ ਕੰਟਰੋਲ ਰੱਖੋ: ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਕੇਲੇ ਦੀ ਜੜ ਤੋਂ ਤਿਆਰ ਪਾਣੀ ਜ਼ਰੂਰ ਲੈਣਾ ਚਾਹੀਦਾ ਹੈ। ਇਸ ਪਾਣੀ ਨੂੰ ਤਿਆਰ ਕਰਨ ਲਈ 30 ਤੋਂ 120 ਗ੍ਰਾਮ ਕੇਲੇ ਦੀ ਜੜ ਸਾਫ਼ ਕਰੋ ਅਤੇ ਇਸ ਨੂੰ ਥੋੜ੍ਹੀ ਦੇਰ ਲਈ ਪਾਣੀ ਵਿਚ ਉਬਾਲੋ। ਫਿਰ ਤਿਆਰ ਕੀਤੇ ਪਾਣੀ ਨੂੰ ਠੰਡਾ ਕਰੋ ਅਤੇ ਦਿਨ ਵਿਚ 3-4 ਵਾਰ ਇਸ ਦਾ ਸੇਵਨ ਕਰੋ। ਇਹ ਕੁਝ ਦਿਨਾਂ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਚਿਕਿਤਸਕ ਗੁਣ ਪੇਟ ਵਿਚ ਹਾਈਡ੍ਰੋਕਲੋਰਿਕ ਐਸਿਡ ਦੇ ਗਠਨ ਨੂੰ ਰੋਕਦੇ ਹਨ। ਇਸ ਤਰ੍ਹਾਂ ਇਸ ਦੇ ਕਾੜੇ ਨੂੰ ਨਿਯਮਿਤ ਰੂਪ ਨਾਲ ਪੀਣ ਨਾਲ ਪੇਟ ਦੇ ਦਰਦ, ਗੈਸ, ਅਲਸਰ ਆਦਿ ਤੋਂ ਰਾਹਤ ਮਿਲਦੀ ਹੈ।