Rose Tea benefits: ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਗੁਲਾਬ ਦਾ ਫੁੱਲ ਤਾਂ ਪਿਆਰ ਦਾ ਪ੍ਰਤੀਕ ਵੀ ਹੁੰਦਾ ਹੈ। ਇਸ ਦਾ ਇਸਤੇਮਾਲ ਘਰਾਂ ਦੀ ਸਜਾਵਟ ਦੇ ਨਾਲ-ਨਾਲ ਮਿਠਾਈਆਂ ਨੂੰ ਸਜਾਉਣ, ਗੁਲਕੰਦ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਵੀ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁਲਾਬ ਦੇ ਫੁੱਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਭਾਰ ਘਟਾਉਣ ਲਈ ਲੋਕ ਆਪਣੀ ਡਾਇਟ ਪਲੈਨ ਵਿਚ ਗੁਲਾਬ ਦੀ ਚਾਹ ਨੂੰ ਸ਼ਾਮਲ ਕਰਦੇ ਹਨ। ਤਾਂ ਆਓ ਜਾਣਦੇ ਹਾਂ ਗੁਲਾਬ ਦੀ ਚਾਹ ਨੂੰ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ….
ਗੁਲਾਬ ਦੀ ਚਾਹ ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
- ਇਸ ਤੋਂ ਬਾਅਦ ਇਕ ਪੈਨ ‘ਚ ਤਿੰਨ ਕੱਪ ਪਾਣੀ ਅਤੇ ਗੁਲਾਬ ਦੀਆਂ ਪੱਤੀਆਂ ਪਾਓ ਅਤੇ 5 ਮਿੰਟ ਲਈ ਉਬਾਲੋ।
- ਇਸ ਤੋਂ ਬਾਅਦ ਸੁਆਦ ਅਨੁਸਾਰ ਚੀਨੀ ਪਾਓ ਅਤੇ ਇਕ ਕੱਪ ਵਿਚ ਛਾਣ ਲਓ।
- ਤੁਸੀਂ ਇਸ ਵਿਚ ਅਦਰਕ ਜਾਂ ਦਾਲਚੀਨੀ ਦੀ ਵਰਤੋਂ ਵੀ ਕਰ ਸਕਦੇ ਹੋ।
ਗੁਲਾਬ ਦੀ ਚਾਹ ਦੇ ਫ਼ਾਇਦੇ
- ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਇੰਫੈਕਸ਼ਨ ਨਾਲ ਲੜਨ ਵਿਚ ਸਹਾਇਤਾ ਕਰਦੀ ਹੈ।
ਸਿਹਤਮੰਦ ਰਹਿਣ ਲਈ ਆਪਣੀ ਡਾਈਟ ਪਲੈਨ ਵਿਚ ਗੁਲਾਬ ਦੀ ਚਾਹ ਸ਼ਾਮਲ ਕਰੋ। - ਗੁਲਾਬ ਦੀ ਚਾਹ ਦਾ ਸੇਵਨ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਸਿਹਤਮੰਦ ਰਹਿਣ ਲਈ ਪਾਚਨ ਸ਼ਕਤੀ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ।
- ਗੁਲਾਬ ਦੀ ਚਾਹ ਦਾ ਸੇਵਨ ਇਮਿਊਨਿਟੀ ਨੂੰ ਵਧਾਉਣ ‘ਚ ਬਹੁਤ ਮਦਦਗਾਰ ਹੈ। ਇਸ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
- ਗੁਲਾਬ ਦੀ ਚਾਹ ਦਾ ਸੇਵਨ ਕਰਨ ਨਾਲ ਸਰੀਰ ਵਿਚ ਜਮ੍ਹਾਂ ਹੋਏ ਟਾਕਸਿਨਸ ਬਾਹਰ ਨਿਕਲ ਜਾਂਦੇ ਹਨ। ਜਿਸ ਕਾਰਨ ਭਾਰ ਵਧਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਗੁਲਾਬ ਦੀ ਚਾਹ ਸਰੀਰ ਨੂੰ ਡੀਟੋਕਸ ਕਰਨ ਦਾ ਕੰਮ ਵੀ ਕਰਦੀ ਹੈ।