24 hours wearing Bra: ਔਰਤਾਂ ਅਕਸਰ ਆਰਾਮ ਅਤੇ ਪੈਸੇ ਦੀ ਬਚਤ ਕਰਨ ਲਈ ਕਈਂ ਸਾਲਾਂ ਇਕੋ ਹੀ ਬ੍ਰਾ ਪਾਉਦੀਆਂ ਰਹਿੰਦੀਆਂ ਹਨ ਜਦਕਿ ਗਲਤ ਬ੍ਰਾ ਦੀ ਚੋਣ ਕਰਨ ਨਾਲ ਨਾ ਸਿਰਫ ਤੁਹਾਡੀ ਛਾਤੀ ਬਲਕਿ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਵੀ ਔਰਤਾਂ ਅੰਦਰੂਨੀ ਕੱਪੜਿਆਂ ਨਾਲ ਜੁੜੀਆਂ ਬਹੁਤ ਸਾਰੀਆਂ ਗਲਤੀਆਂ ਕਰਦੀਆਂ ਹਨ। ਕੁਝ ਕੁੜੀਆਂ ਟਾਈਟ ਯਾਨਿ ਆਕਾਰ ‘ਚ ਛੋਟੀ ਬ੍ਰਾ ਪਾਉਂਦੀਆਂ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਫਿਗਰ ਨੂੰ maintain ਰੱਖਣ ਲਈ ਜ਼ਰੂਰੀ ਹੈ ਅਤੇ ਸਾਰਾ ਦਿਨ ਉਸ ਨੂੰ ਪਾਈ ਰੱਖਦੀਆਂ ਹਨ ਤਾਂ ਜੋ ਛਾਤੀ ਲੰਬੇ ਸਮੇਂ ਤਕ ਟਾਈਟ ਬਣੀ ਰਹੇ।
ਜੇ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ ਤਾਂ ਦੱਸ ਦਈਏ ਕਿ ਇਹ ਦੋਵੇਂ ਚੀਜ਼ਾਂ ਪੂਰੀ ਤਰ੍ਹਾਂ ਗਲਤ ਹਨ। ਤੁਸੀਂ ਅਜਿਹੀ ਬ੍ਰਾ ਵਿਚ ਨਾ ਤਾਂ comfortable ਹੋਵੋਗੇ, ਦੂਜਾ inner wear ਸਾਈਜ਼ ਠੀਕ ਨਹੀਂ ਹੋਵੇਗਾ ਤਾਂ ਇਕ ਚੰਗੀ ਡਰੈੱਸ ਵੀ ਬੇਕਾਰ ਦਿਖਾਈ ਦੇਵੇਗੀ। ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ 24 ਘੰਟੇ ਲਗਾਤਾਰ ਬ੍ਰਾ ਪਹਿਨਣਾ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਸਾਹ ਲੈਣ ਵਿੱਚ ਮੁਸ਼ਕਲ, ਸਕਿਨ ਦੀ ਐਲਰਜੀ, ਸਕਿਨ ‘ਤੇ ਗਹਿਰੇ ਨਿਸ਼ਾਨ ਆਦਿ। ਦਿਨ ਭਰ ਬ੍ਰਾ ਪਹਿਨਣ ਦੇ 6 ਮਾੜੇ ਪ੍ਰਭਾਵਾਂ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਬ੍ਰੈਸਟ ਪੇਨ: ਜੋ ਔਰਤਾਂ ਦਿਨ ਭਰ ਬ੍ਰਾ ਪਹਿਨਦੀਆਂ ਹਨ ਉਹਨਾਂ ਨੂੰ ਬ੍ਰੈਸਟ ਪੇਨ ਦੀ ਸ਼ਿਕਾਇਤ ਰਹਿਣ ਲੱਗਦੀ ਹੈ ਖ਼ਾਸਕਰ ਉਹਨਾਂ ਔਰਤਾਂ ਨੂੰ ਜੋ ਸਹੀ ਸਾਈਜ਼ ਦੀ ਬ੍ਰਾ ਨਹੀਂ ਪਾਉਂਦੀਆਂ। 24 ਘੰਟੇ ਦੇ ਕਰੀਬ ਬ੍ਰਾ ਪਹਿਨਣਾ ਬਲੱਡ ਸਰਕੁਲੇਸ਼ਨ ਨੂੰ ਵੀ ਪ੍ਰਭਾਵਤ ਕਰਦਾ ਹੈ। ਜ਼ਿਆਦਾ ਟਾਈਟ ਬ੍ਰਾ ਹੋਣ ਕਰਕੇ ਬ੍ਰੈਸਟ ਟਿਸ਼ੂ ਦੇ ਡੈਮੇਜ਼ ਹੋਣ ਦਾ ਖ਼ਤਰਾ ਰਹਿੰਦਾ ਹੈ। ਬ੍ਰਾ ਨੂੰ ਲਗਾਤਾਰ ਪਹਿਨਣਾ ਤੁਹਾਡੀ ਛਾਤੀ ਅਤੇ ਕਮਰ ਵਿਚ ਦਰਦ ਦੀ ਸਮੱਸਿਆ ਵੀ ਪੈਦਾ ਕਰ ਸਕਦਾ ਹੈ।
ਸਕਿਨ ਇਰੀਟੇਸ਼ਨ: ਲਗਾਤਾਰ ਬ੍ਰਾ ਪਹਿਨਣ ਨਾਲ ਸਕਿਨ ਨੂੰ ਹਵਾ ਨਹੀਂ ਮਿਲ ਪਾਉਂਦੀ ਜਿਸ ਨਾਲ ਸਕਿਨ ਇਰੀਟੇਸ਼ਨ ਹੋ ਸਕਦੀ ਹੈ, ਜਿਸ ਨਾਲ ਧੱਫੜ, ਖੁਜਲੀ, ਜਲਣ ਅਤੇ ਦਾਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਿਨ ਵਿਚ 24 ਘੰਟੇ ਬ੍ਰਾ ਪਹਿਨਣ ਵਾਲੀਆਂ ਔਰਤਾਂ ਨੂੰ ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਹੋਣ ਦਾ ਖ਼ਤਰਾ ਰਹਿੰਦਾ ਹੈ। ਬ੍ਰਾ ਪਹਿਨਣ ਨਾਲ ਹਰ ਸਮੇਂ ਛਾਤੀ ਦੇ ਦੁਆਲੇ ਨਮੀ ਰਹਿੰਦੀ ਹੈ, ਜਿਸ ਨਾਲ ਫੰਗਲ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ।
ਰਾਤ ਨੂੰ ਸੋਂਦੇ ਸਮੇਂ ਬ੍ਰਾ ਪਾਈਏ ਜਾਂ ਨਹੀਂ: ਖੋਜ ਅਤੇ ਮਾਹਰ ਕਹਿੰਦੇ ਹਨ ਕਿ ਰਾਤ ਨੂੰ ਟਾਈਟ ਬ੍ਰਾ ਪਾ ਕੇ ਨਹੀਂ ਸੌਣਾ ਚਾਹੀਦਾ, ਇਸ ਕਾਰਨ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਵਧਾਉਂਦਾ ਹੈ। ਜੇ ਤੁਸੀਂ ਰਾਤ ਨੂੰ ਬ੍ਰਾ ਪਹਿਨ ਕੇ ਸੌਣਾ ਚਾਹੁੰਦੇ ਹੋ ਤਾਂ ਤੁਸੀਂ ਹਲਕੀ ਅਤੇ ਢਿੱਲੀ ਬ੍ਰਾ ਪਾ ਸਕਦੇ ਹੋ। ਜਿਹੜੀਆਂ ਔਰਤਾਂ ਦੀਆਂ ਛਾਤੀਆਂ ਭਾਰੀਆਂ ਅਤੇ ਵੱਡੀ ਆਕਾਰ ਵਾਲੀਆਂ ਹਨ ਉਨ੍ਹਾਂ ਨੂੰ ਰਾਤ ਨੂੰ ਇੱਕ ਆਰਾਮਦਾਇਕ ਬ੍ਰਾ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਬ੍ਰੈਸਟ ਢਿੱਲੀ ਨਾ ਹੋਵੇ।