3 kidney formed precautions: ਕਿਡਨੀ ਫੇਲ੍ਹ ਹੋਣ ਜਾਂ ਦਾਨ ਕਰਨ ਤੋਂ ਬਾਅਦ ਵਿਅਕਤੀ ਇੱਕ ਕਿਡਨੀ ਦੇ ਸਹਾਰੇ ਜਿੰਦਾ ਰਹਿ ਸਕਦਾ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੀ ਵਿਅਕਤੀ ਕੋਲ 3 ਕਿਡਨੀਆਂ ਹੋਣ? ਵਿਗਿਆਨੀਆਂ ਅਨੁਸਾਰ ਕਿਸੇ ਵਿਅਕਤੀ ਦੇ ਸਰੀਰ ‘ਚ 3 ਕਿਡਨੀਆਂ ਮਿਲਣੀਆਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਹਰ 100 ‘ਚੋਂ ਇੱਕ ਵਿਅਕਤੀ ਕੋਲ 3 ਕਿਡਨੀਆਂ ਹੋ ਸਕਦੀਆਂ ਹਨ। ਅਜਿਹੇ ਲੋਕ ਬਹੁਤ ਸਧਾਰਣ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਨ।
ਸਰੀਰ ‘ਚ ਕਿਵੇਂ ਬਣ ਜਾਂਦੀਆਂ ਹਨ 3 ਕਿਡਨੀਆਂ: ਤਿੰਨ ਕਿਡਨੀਆਂ ਵਾਲੀ ਦੁਰਲੱਭ ਅਵਸਥਾ ਨੂੰ ਸੁਪਰਨਿਊਮਰੀ ਕਿਡਨੀ ਕਿਹਾ ਜਾਂਦਾ ਹੈ ਜੋ ਡੁਪਲੈਕਸ ਮੋਏਟਿਜ ਬਣਨ ਦੇ ਕਾਰਨ ਹੁੰਦੀ ਹੈ। ਇਹ ਸਥਿਤੀ ਪ੍ਰੈਗਨੈਂਸੀ ਦੌਰਾਨ ਭਰੂਣ ਅਵਸਥਾ ‘ਚ ਹੀ ਬਣ ਜਾਂਦੀ ਹੈ। ਇਸ ਕਾਰਨ ਇੱਕ ਕਿਡਨੀ ਦੋ ਹਿੱਸਿਆਂ ‘ਚ ਵੰਡ ਜਾਂਦੀ ਹੈ ਜਿਸ ਕਾਰਨ ਸਰੀਰ ਦੇ ਇੱਕ ਪਾਸਿਓਂ ਦੋ ਵੱਖ-ਵੱਖ ਕਿਡਨੀਆਂ ਵਿਕਸਿਤ ਹੋਣ ਲੱਗਦੀਆਂ ਹਨ। ਹਾਲਾਂਕਿ ਦੁਨੀਆਂ ‘ਚ ਕਈ ਅਜਿਹੇ ਕੇਸ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ ਬੱਚੇ ਦੇ ਸਰੀਰ ‘ਚ ਜਨਮ ਤੋਂ ਹੀ ਇੱਕ ਜਾਂ ਕੋਈ ਕਿਡਨੀ ਨਹੀਂ ਹੁੰਦੀ। ਕਿਸੀ ਵਿਗਾੜ ਦੇ ਕਾਰਨ 3,000 ‘ਚੋਂ 1 ਬੱਚਾ ਇੱਕ ਜਾਂ ਬਿਨ੍ਹਾਂ ਕਿਡਨੀ ਦੇ ਪੈਦਾ ਹੋ ਸਕਦਾ ਹੈ। ਇੱਕ ਕਿਡਨੀ ਤੋਂ ਬਿਨਾਂ ਤਾਂ ਬੱਚਾ ਜ਼ਿੰਦਗੀ ਗੁਜ਼ਾਰ ਲੈਂਦਾ ਹੈ ਪਰ ਬਿਨਾਂ ਕਿਡਨੀ ਵਾਲੇ ਬੱਚੇ ਮਰੇ ਹੋਏ ਪੈਦਾ ਹੁੰਦੇ ਹਨ ਜਾਂ ਕੁਝ ਸਮੇਂ ਤੱਕ ਹੀ ਜਿੰਦਾ ਰਹਿ ਪਾਉਂਦੇ ਹਨ।
ਨਹੀਂ ਦਿਖਾਈ ਦਿੰਦਾ ਕੋਈ ਲੱਛਣ
- ਅਜਿਹਾ ਹੋਣ ਬਿਲਕੁਲ ਸਧਾਰਣ ਹੈ ਇਸ ਲਈ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦੇ। ਕਿਸੇ ਕਿਸਮ ਦਾ ਐਕਸੀਡੈਂਟ ਜਾਂ ਜਾਂਚ ਦੇ ਮਾਮਲੇ ‘ਚ 3 ਕਿਡਨੀ ਹੋਣ ਦਾ ਪਤਾ ਚਲ ਪਾਉਂਦਾ ਹੈ।
- ਪ੍ਰੈਗਨੈਂਸੀ ‘ਚ ਅਲਟਰਾਸਾਉਂਡ ਜਾਂਚ ਦੁਆਰਾ ਵੀ ਇਸ ਸਥਿਤੀ ਦਾ ਪਤਾ ਚਲਦਾ ਹੈ।
- ਹਾਲਾਂਕਿ ਕਈ ਵਾਰੀ ਬਚਪਨ ਤੋਂ ਯੂਰਿਨ ਨਿਕਲ ਜਾਣਾ, ਬਦਬੂ ਅਤੇ ਖੁਜਲੀ ਦੀ ਸ਼ਿਕਾਇਤ ਜਿਹੇ ਲੱਛਣ ਦਿੱਖ ਸਕਦੇ ਹਨ।
ਪੈਨ ਕਿੱਲਰ ਨਾਲ ਕੀਤਾ ਜਾਂਦਾ ਹੈ ਦਰਦ ਕੰਟਰੋਲ: ਰਿਪੋਰਟ ਦੇ ਅਨੁਸਾਰ ਅਜਿਹੇ ‘ਚ ਵਿਅਕਤੀ ਨੂੰ ਕਿਡਨੀ ਵਾਲੇ ਏਰੀਆ ‘ਚ ਦਰਦ ਹੁੰਦਾ ਹੈ ਪਰ ਇਸ ‘ਚ ਕਿਸੇ ਤਰ੍ਹਾਂ ਦੇ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ। ਮਰੀਜ਼ ਨੂੰ ਦਰਦ ਦੇ ਲਈ ਪੈਨ ਕਿੱਲਰ ਦਿੱਤੀ ਜਾਂਦੀ ਹੈ। ਹਾਲਾਂਕਿ ਅਜਿਹਾ ਸਥਿਤੀ ਦੇ ਅਧਾਰ ‘ਤੇ ਹੀ ਕੀਤਾ ਜਾਂਦਾ ਹੈ। ਜੇ ਸਥਿਤੀ ਗੰਭੀਰ ਹੋਵੇ ਤਾਂ ਡਾਕਟਰ ਆਪ੍ਰੇਸ਼ਨ ਦੁਆਰਾ ਇੱਕ ਕਿਡਨੀ ਕੱਢ ਦਿੰਦਾ ਹੈ। ਜਦੋਂ ਬੱਚਾ ਬੱਚੇਦਾਨੀ ‘ਚ ਸਥਾਨ ਘੇਰਦਾ ਹੈ ਤਾਂ ਉਸ ਦਾ ਅਸਰ ਕਿਡਨੀ ‘ਤੇ ਵੀ ਦਿਖਾਈ ਦਿੰਦਾ ਹੈ। ਉੱਥੇ ਹੀ ਤੀਜੀ ਕਿਡਨੀ ਉਸ ਜਗ੍ਹਾ ਦੇ ਹੋਰ ਅੰਗਾਂ ਦੇ ਵਿਕਾਸ ਨੂੰ ਵੀ ਪ੍ਰਭਾਵਤ ਕਰਦੀ ਹੈ ਜਿਸ ਨਾਲ ਬਹੁਤ ਸਾਰੀਆਂ ਹੋ ਸਕਦੀਆਂ ਹਨ। ਅਜਿਹੇ ‘ਚ ਇਹ ਚੰਗਾ ਹੋਵੇਗਾ ਕਿ ਤੁਸੀਂ ਗਰਭਵਤੀ ਹੋਣ ਤੋਂ ਪਹਿਲਾਂ ਇਸ ਬਾਰੇ ਕਿਸੇ ਡਾਕਟਰ ਨਾਲ ਸਲਾਹ ਕਰੋ। ਉੱਥੇ ਹੀ ਜੇ ਤੁਹਾਨੂੰ ਕਿਡਨੀ ਦੀ ਕੋਈ ਬਿਮਾਰੀ ਹੈ ਤਾਂ ਗਰਭ ਧਾਰਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਗੱਲ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ…
- ਡਾਕਟਰੀ ਸਲਾਹ ਤੋਂ ਬਿਨਾਂ ਐਂਟੀ-ਬਾਇਓਟਿਕ ਦਵਾਈਆਂ ਖਾਣ ਤੋਂ ਪਰਹੇਜ਼ ਕਰੋ।
- ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੋ ਕਿਉਂਕਿ ਇਸ ਨਾਲ ਖੂਨ ਦੀਆਂ ਨਾੜੀਆਂ ਪ੍ਰਭਾਵਤ ਹੁੰਦੀਆਂ ਹੈ ਜਿਸ ਨਾਲ ਕਿਡਨੀ ‘ਤੇ ਅਸਰ ਪੈਂਦਾ ਹੈ।
- ਸ਼ੂਗਰ ਦਾ ਘੱਟ-ਜ਼ਿਆਦਾ ਹੋਣਾ ਵੀ ਕਿਡਨੀ ‘ਤੇ ਅਸਰ ਪਾਉਂਦਾ ਹੈ ਇਸ ਲਈ ਇਸਨੂੰ ਵੀ ਕੰਟਰੋਲ ‘ਚ ਰੱਖੋ।
- ਜਿਨ੍ਹਾਂ ਦੇ ਸਰੀਰ ‘ਚ ਇੱਕ ਜਾਂ ਤਿੰਨ ਕਿਡਨੀ ਹੋਣ ਉਨ੍ਹਾਂ ਨੂੰ ਮਾਰਸ਼ਲ ਆਰਟਸ, ਕਰਾਟੇ ਜਾਂ ਜੋਖਮ ਭਰਪੂਰ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ।