3 Month Weight loss: ਵਿਗੜਦੇ ਲਾਈਫਸਟਾਇਲ ਅਤੇ ਅਨਿਯਮਿਤ ਅਤੇ ਗ਼ਲਤ ਖਾਣ-ਪੀਣ ਕਾਰਨ ਮੋਟਾਪਾ ਹਰ ਕਿਸੀ ਲਈ ਸਮੱਸਿਆ ਬਣ ਗਿਆ ਹੈ। ਬੈਲੀ ਫੈਟ ਹੋਵੇ ਜਾਂ ਪੱਟਾਂ ਦਾ ਫੈਟ, ਖੁਦ ਨੂੰ ਪਰਫੈਕਟ ਸ਼ੋਅ ਕਰਨ ਲਈ ਲੋਕ ਜਿੰਮ ‘ਚ ਖੂਨ ਪਸੀਨਾ ਵਹਾਉਂਦੇ ਹਨ ਜਾਂ ਸਟ੍ਰਿਕ ਡਾਈਟ ਵੀ ਫੋਲੋ ਕਰਦੇ ਹਨ। ਕੁਝ ਲੋਕ ਤਾਂ ਭਾਰ ਘਟਾਉਣ ਲਈ ਖਾਣਾ-ਪੀਣਾ ਵੀ ਛੱਡ ਦਿੰਦੇ ਹਨ, ਜੋ ਸਹੀ ਨਹੀਂ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਬੁਰੀ ਤਰ੍ਹਾਂ ਅਸਫਲ ਹੋ ਰਹੇ ਹੋ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ 3 ਆਸਾਨ ਟਿਪਸ ਦੱਸਾਂਗੇ, ਜਿਸ ਨਾਲ ਤੁਹਾਨੂੰ ਭਾਰ ਘੱਟ ਕਰਨ ‘ਚ ਮਦਦ ਮਿਲੇਗੀ।
ਕੈਲੋਰੀ ਨੂੰ ਘੱਟ ਕਰਨਾ ਸ਼ੁਰੂ ਕਰੋ: 1 ਪਾਉਂਡ (~0.45 ਕਿਲੋਗ੍ਰਾਮ) ਲਗਭਗ 3500 ਕੈਲੋਰੀ ਦੇ ਬਰਾਬਰ ਹੁੰਦਾ ਹੈ। ਐਕਸਪੋਰਟ ਅਨੁਸਾਰ, ਇੱਕ ਹਫਤੇ ‘ਚ 1/2 ਕਿਲੋਗ੍ਰਾਮ ਵਜ਼ਨ ਘੱਟ ਕਰਨ ਲਈ 500 ਤੋਂ ਜ਼ਿਆਦਾ ਕੈਲੋਰੀ ਬਰਨ ਕਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੈਲੋਰੀ ਦੀ ਮਾਤਰਾ ਘੱਟ ਕਰੋ।
ਵਰਕਆਊਟ ਕਰਨਾ ਦੂਜੀ ਵੱਡੀ ਸ਼ਰਤ: ਭਾਰ ਘਟਾਉਣ ਲਈ ਡਾਈਟਿੰਗ ਨਹੀਂ ਬਲਕਿ ਵਰਕਆਊਟ ਜਾਂ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਕੈਲੋਰੀ ਬਰਨ ਕਰਨ ‘ਚ ਮਦਦ ਮਿਲਦੀ ਹੈ ਸਗੋਂ ਤੁਸੀਂ ਫਿਜ਼ਿਕਲੀ ਐਕਟਿਵ ਵੀ ਰਹਿੰਦੇ ਹੋ। ਅਜਿਹੇ ‘ਚ ਜੇਕਰ ਤੁਸੀਂ ਡਾਈਟਿੰਗ ਨਹੀਂ ਵੀ ਕਰ ਰਹੇ ਤਾਂ ਚੰਗੇ ਖਾਣ-ਪੀਣ ਦੇ ਨਾਲ ਵਰਕਆਊਟ ਜ਼ਰੂਰ ਕਰੋ। ਤੁਹਾਨੂੰ ਖ਼ੁਦ ਫ਼ਰਕ ਨਜ਼ਰ ਆਵੇਗਾ।
ਰੋਜ 10 ਹਜ਼ਾਰ ਕਦਮ ਨਾਲ ਕੈਲੋਰੀ ਬਰਨ: ਦਿਨ ਭਰ ਇਕ ਜਗ੍ਹਾ ‘ਤੇ ਬੈਠਣਾ ਖਾਸ ਕਰਕੇ ਭੋਜਨ ਕਰਨ ਦੇ ਬਾਅਦ ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ। ਅਜਿਹੇ ‘ਚ ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ ਘੱਟ ਤੋਂ ਘੱਟ 10 ਹਜ਼ਾਰ ਕਦਮ ਜ਼ਰੂਰ ਚੱਲੋ। ਨਾਸ਼ਤੇ, ਲੰਚ ਜਾਂ ਡਿਨਰ ਦੇ ਬਾਅਦ 15 ਮਿੰਟ ਸੈਰ ਕਰੋ। ਦਿਨਭਰ ਇਕ ਹੀ ਸੀਟ ‘ਤੇ ਨਾ ਬੈਠੇ ਰਹੋ ਬਲਕਿ ਥੋੜੀ-ਥੋੜੀ ਦੇਰ ਬਾਅਦ ਬ੍ਰੇਕ ਲਓ। ਇਸ ਨਾਲ ਕਰੀਬ 400 ਤੋਂ 500 ਕੈਲੋਰੀ ਬਰਨ ਕਰਨ ‘ਚ ਮਦਦ ਮਿਲੇਗੀ।
ਭਾਰ ਘੱਟ ਕਰਨਾ ਹੈ ਤਾਂ ਯਾਦ ਰੱਖੋ ਇਹ ਗੱਲਾਂ
- ਆਪਣੀ ਭੁੱਖ ‘ਤੇ ਕੁੱਝ ਨਿਯੰਤਰਣ ਕਰੋ ਅਤੇ ਮੇਟਾਬਾਲਿਜ਼ਮ ਨੂੰ ਬੂਸਟ ਕਰੋ।
- ਜੰਕ-ਫੂਡਜ਼, ਆਇਲੀ ਚੀਜ਼ਾਂ, ਫੈਟੀ ਫੂਡਸ ਅਤੇ ਅਨਹੈਲਦੀ ਖਾਣ ਤੋਂ ਬਚੋ।
- ਆਪਣੀ ਡਾਇਟ ‘ਚ ਪ੍ਰੋਟੀਨ ਅਤੇ ਫਾਈਬਰ ਸ਼ਾਮਲ ਕਰੋ।
- ਜਿਨਾ ਹੋ ਸਕੇ ਹਾਈਡ੍ਰੇਟਡ ਰਹੋ ਅਤੇ ਸਵੇਰੇ ਉੱਠਕੇ 1 ਗਿਲਾਸ ਪਾਣੀ ਜ਼ਰੂਰ ਪੀਓ।
- ਸ਼ੁਗਰ ਯੁਕਤ ਚੀਜ਼ਾਂ ਤੋਂ ਜਿੰਨਾ ਹੋ ਸਕੇ ਪਰਹੇਜ ਰੱਖੋ।
- ਦਫ਼ਤਰ ‘ਚ ਲਿਫਟ ਦੇ ਬਜਾਏ ਪੌੜੀਆਂ ਦੀ ਵਰਤੋਂ ਕਰੋ।