ਕੀ ਤੁਸੀਂ ਵੀ ਰਾਤ ਨੂੰ ਸੌਂਦੇ ਸਮੇਂ ਪੈਂਟੀ ਲਾਈਨਾਜ਼ ਨਾਲ ਅਸਹਿਜ ਮਹਿਸੂਸ ਕਰਦੇ ਹੋ? ਇਹ ਸੰਕੇਤ ਹਨ ਕਿ ਤੁਸੀਂ ਅੰਡਰਗਾਰਮੈਂਟਸ ਨਾਲ ਜੁੜੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ। ਸਫਾਈ ਨਾ ਸਿਰਫ ਹੱਥਾਂ, ਪੈਰਾਂ, ਨਹੁੰਆਂ, ਕੱਪੜਿਆਂ, ਦੰਦਾਂ ਅਤੇ ਸਰੀਰ ਲਈ ਜ਼ਰੂਰੀ ਹੈ, ਬਲਕਿ ਪ੍ਰਾਈਵੇਟ ਪਾਰਟ ਦੀ ਸਫਾਈ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਇਸਦੀ ਸ਼ੁਰੂਆਤ ਤੁਸੀ ਅੰਡਰਗਾਰਮੈਂਟਸ ਦੀ ਸਹੀ ਚੋਣ ਕਰਕੇ ਹੀ ਕਰ ਸਕਦੇ ਹੋ।
ਕੁਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜਿਹੜੇ ਰੋਜ਼ਾਨਾ ਅੰਡਰਗਾਰਮੈਂਟਸ ਬਦਲਣਾ ਜ਼ਰੂਰੀ ਹੀ ਨਹੀਂ ਸਮਝਦੇ, ਪਰ ਯਾਦ ਰੱਖੋ ਕਿ ਜੇ ਤੁਸੀਂ ਇਸਨੂੰ ਰੋਜ਼ਾਨਾ ਨਹੀਂ ਬਦਲਦੇ ਜਾਂ ਨਹੀਂ ਧੋਦੇ ਨਹੀਂ ਹੋ ਤਾਂ ਇਨਫੈਕਸ਼ਨ ਦਾ ਜੋਖਮ ਵੱਧ ਜਾਵੇਗਾ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਮ ਗਲਤੀਆਂ ਦੇ ਬਾਰੇ ਦੱਸਾਂਗੇ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ:
ਬਿਨ੍ਹਾਂ ਧੋਤੇ ਇੱਕ ਹੀ ਪੈਂਟੀ-ਬ੍ਰਾ ਪਾਉਣਾ
ਕੁਝ ਮਹਿਲਾਵਾਂ ਬ੍ਰਾ ਜਾਂ ਪੈਂਟੀ ਨੂੰ ਵਾਰ-ਵਾਰ ਧੋਤੇ ਬਿਨ੍ਹਾਂ ਹੀ ਪਾ ਲੈਂਦੀਆਂ ਹਨ। ਸਰਵੇਖਣ ਦੇ ਅਨੁਸਾਰ ਲਗਭਗ 80% ਮਹਿਲਾਵਾਂ ਇੱਕ ਹੀ ਬ੍ਰਾ ਨੂੰ ਘੱਟੋ-ਘੱਟ 5-10 ਦਿਨਾਂ ਤੱਕ ਬਿਨ੍ਹਾਂ ਧੋਤੇ ਪਹਿਨਦੀਆਂ ਹਨ। ਇਸ ਦੇ ਨਾਲ ਹੀ 70% ਮਰਦ ਵੀ ਅੰਡਰਵੀਅਰ ਨੂੰ ਬਿਨ੍ਹਾਂ ਧੋਤੇ ਕਈ ਦਿਨਾਂ ਤੱਕ ਪਾਉਂਦੇ ਹਨ, ਜਿਸ ਨਾਲ ਪ੍ਰਾਈਵੇਟ ਪਾਰਟਸ ਵਿੱਚ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ।
ਘਟੀਆ ਕੁਆਲਿਟੀ ਦੀ ਵਰਤੋਂ
ਕੁਝ ਲੋਕ ਸਸਤੀ ਕੀਮਤ ‘ਤੇ ਘਟੀਆ ਕੁਆਲਿਟੀ ਦੀਆਂ ਅੰਡਰਵੀਅਰ-ਪੈਂਟੀਆਂ ਜਾਂ ਬ੍ਰਾ ਖਰੀਦਦੇ ਹਨ, ਪਰ ਇਹ ਤੁਹਾਡੀ ਸਿਹਤ ‘ਤੇ ਮਹਿੰਗਾ ਪੈ ਸਕਦਾ ਹੈ। ਜੇ ਫ੍ਰੈਬਿਕ ਚਮੜੀ ਦੇ ਅਨੁਕੂਲ ਨਹੀਂ ਹੈ ਤਾਂ ਇਹ ਚਮੜੀ ਦੇ ਧੱਫੜ, ਫੋੜੇ, ਜਲਣ, ਖੁਜਲੀ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਹਮੇਸ਼ਾਂ ਚੰਗੀ ਕੁਆਲਿਟੀ ਅਤੇ ਆਰਾਮਦਾਇਕ ਚੀਜ਼ਾਂ ਖਰੀਦੋ।
ਇਹ ਵੀ ਪੜ੍ਹੋ: ਲੋੜ ਤੋਂ ਵੱਧ Tomato ketchup ਖਾਣ ਨਾਲ ਹੋ ਸਕਦੀਆਂ ਹਨ ਦਿਲ ਤੇ ਕਿਡਨੀ ਦੀਆਂ ਇਹ ਗੰਭੀਰ ਸਮੱਸਿਆਵਾਂ
Detergent ਦੀ ਵਰਤੋਂ ਕਰਨਾ
ਅੰਡਰਗਾਰਮੈਂਟਸ ਸਾਫ਼ ਕਰਨ ਲਈ ਕਦੇ ਵੀ ਹਾਰਸ਼ ਸਾਬਣ, ਕੈਮੀਕਲਸ ਯੁਕਤ ਪ੍ਰੋਡਕਟ ਜਾਂ ਖੁਸ਼ਬੂ ਵਾਲੇ ਡਿਟਰਜੈਂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਰੈਸ਼ੇਜ ਤੇ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਕੱਪੜਿਆਂ ਨੂੰ ਹਮੇਸ਼ਾਂ ਕੋਸੇ ਪਾਣੀ ਵਿੱਚ Dettol ਪਾ ਕੇ ਇਸਦੀ ਸਫ਼ਾਈ ਕਰੋ।
ਰਾਤ ਨੂੰ ਅੰਡਰਵੀਅਰ ਪਾ ਕੇ ਸੌਣਾ ਗਲਤ
ਰਾਤ ਨੂੰ ਅੰਡਰਵੀਅਰ, ਪੈਂਟੀ, ਬ੍ਰਾ ਪਾ ਕੇ ਸੌਣ ਦੀ ਗਲਤੀ ਕਦੇ ਵੀ ਨਾ ਕਰੋ। ਦਰਅਸਲ, ਇਸ ਨਾਲ ਪ੍ਰਾਈਵੇਟ ਪਾਰਟਸ ਦੀ ਚਮੜੀ ਖੁੱਲ੍ਹ ਕੇ ਸਾਹ ਨਹੀਂ ਲੈ ਪਾਉਂਦੀ, ਜਿਸ ਨਾਲ ਨਾ ਸਿਰਫ਼ ਇਸ ਏਰੀਆ ਵਿੱਚ ਦਿੱਕਤ ਹੁੰਦੀ ਹੈ, ਬਲਕਿ ਤੁਹਾਡੀ ਨੀਂਦ ਵੀ ਖਰਾਬ ਹੁੰਦੀ ਹੈ।
ਇਹ ਵੀ ਦੇਖੋ :Uric Acid ਦਾ ਰਾਮਬਾਣ ਇਲਾਜ਼, 1 ਦਿਨ ‘ਚ ਹੀ ਹੋਵੇਗਾ ਕੰਟਰੋਲ