Acidity home remedies: ਗਲਤ ਜਾਂ ਅਨਿਯਮਿਤ ਖਾਣ-ਪੀਣ ਨਾਲ ਪੇਟ ‘ਚ ਗੜਬੜ ਹੋਣ ਲੱਗਦੀ ਹੈ। ਅਜਿਹੇ ‘ਚ ਐਸਿਡਿਟੀ ਕਾਰਨ ਪੇਟ ਵਿਚ ਗੈਸ ਬਣਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਪੇਟ ‘ਚ ਦਰਦ, ਛਾਤੀ ਵਿੱਚ ਜਲਣ, ਉਲਟੀਆਂ ਆਦਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦਿਨਾਂ ਤੱਕ ਇਹ ਸਮੱਸਿਆ ਰਹਿਣ ‘ਤੇ ਪੇਟ ‘ਚ ਅਲਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਇਸ ਦੀ ਬਜਾਏ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤਾਂ ਇਸ ਤੋਂ ਰਾਹਤ ਪਾਉਣ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਅਸੀਂ ਇਸਦੇ ਲੱਛਣਾਂ ਨੂੰ ਜਾਣਦੇ ਹਾਂ…
ਲੱਛਣ
- ਭੁੱਖ ਘੱਟ ਲੱਗਣੀ
- ਮੂੰਹ ‘ਚੋਂ ਬਦਬੂ ਆਉਣੀ
- ਪੇਟ ‘ਚ ਸੋਜ਼ ਹੋਣੀ
- ਉਲਟੀਆਂ, ਬਦਹਜ਼ਮੀ, ਦਸਤ ਹੋਣਾ
- ਪੇਟ ਦਾ ਫੁੱਲਣਾ
ਸੌਂਫ ਅਤੇ ਪੁਦੀਨਾ: ਪੇਟ ‘ਚ ਐਸੀਡਿਟੀ ਹੋਣ ‘ਤੇ ਸੌਂਫ ਦੀ ਵਰਤੋਂ ਕਰਨੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ 1 ਕੱਪ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲੋ। ਦਿਨ ਵਿਚ 2-3 ਵਾਰ ਤਿਆਰ ਪਾਣੀ ਦਾ ਸੇਵਨ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪੁਦੀਨੇ ‘ਚ ਮੌਜੂਦ ਪੌਸ਼ਟਿਕ ਤੱਤ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਦੇ ਲਈ ਪੁਦੀਨੇ ਦੇ ਕੁੱਝ ਪੱਤੇ ਪਾਣੀ ਵਿੱਚ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਇਸਦਾ ਸੇਵਨ ਕਰੋ। ਨਾਰੀਅਲ ਦਾ ਪਾਣੀ ਰੋਜ਼ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਅਜਵਾਇਣ ਅਤੇ ਲੌਂਗ: ਪੇਟ ਦੀਆਂ ਸਮੱਸਿਆਵਾਂ ਵਿੱਚ ਅਜਵਾਇਣ ਨੂੰ ਇੱਕ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ। ਇਸ ਲਈ ਐਸਿਡਿਟੀ ਦੀ ਸ਼ਿਕਾਇਤ ਹੋਣ ‘ਤੇ ਅਜਵਾਇਣ ਨੂੰ ਹਲਕਾ ਭੁੰਨ ਕੇ ਉਸ ਵਿੱਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਮਾਤਰਾ ‘ਚ ਪਾਣੀ ‘ਚ ਉਬਾਲ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਰੋਜਾਨਾ ਭੋਜਨ ਤੋਂ ਬਾਅਦ 1-2 ਲੌਂਗ ਦਾ ਸੇਵਨ ਕਰੋ। ਇਸ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਹੋਣ ਦੇ ਨਾਲ ਪਤ ਸਾਫ਼ ਹੋਣ ‘ਚ ਮਦਦ ਮਿਲਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਕਬਜ਼, ਗੈਸ, ਪੇਟ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਹਿੰਗ ਅਤੇ ਪਪੀਤਾ: ਦਾਲ ਜਾਂ ਸਬਜ਼ੀਆਂ ਵਿੱਚ ਹਿੰਗ ਦਾ ਤੜਕਾ ਲਗਾਇਆ ਜਾਂਦਾ ਹੈ। ਇਹ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਪੇਟ ਵਿਚ ਦਰਦ ਜਾਂ ਗੈਸ ਬਣਨ ਦੀ ਸਮੱਸਿਆ ‘ਤੇ ਥੋੜ੍ਹੀ ਜਿਹੀ ਹਿੰਗ ਨਾਲ ਧੁੰਨੀ ਦੀ ਮਾਲਸ਼ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਜਿਹੀ ਮਾਤਰਾ ‘ਚ ਲੈ ਕੇ ਗੁਣਗੁਣੇ ਪਾਣੀ ਨਾਲ ਵੀ ਸੇਵਨ ਕੀਤਾ ਜਾ ਸਕਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਉਹ ਲੋਕ ਜਿਨ੍ਹਾਂ ਨੂੰ ਐਸਿਡਿਟੀ, ਪੇਟ ਵਿੱਚ ਦਰਦ, ਕਬਜ਼ ਆਦਿ ਦੀ ਸਮੱਸਿਆ ਹੈ। ਉਨ੍ਹਾਂ ਨੂੰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ। ਇਹ ਪੇਟ ਵਿਚ ਪੈਦਾ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਕੁਝ ਦਿਨਾਂ ਵਿਚ ਜੜ ਤੋਂ ਖਤਮ ਕਰ ਦਿੰਦਾ ਹੈ।