Acne pimples remove tips: ਪਿੰਪਲਸ-Acne ਜਿੱਥੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ ਉੱਥੇ ਹੀ ਇਸ ਦੇ ਦਾਗ-ਧੱਬੇ ਵੀ ਦੇਖਣ ਨੂੰ ਬਦਸੂਰਤ ਲੱਗਦੇ ਹਨ। ਕੁਝ ਕੁੜੀਆਂ ਇਸ ਗੱਲ ਨੂੰ ਲੈ ਕੇ ਚਿੰਤਤ ਹੁੰਦੀਆਂ ਹਨ ਕਿ ਉਨ੍ਹਾਂ ਦੇ ਚਿਹਰੇ ‘ਤੇ ਵਾਰ-ਵਾਰ ਪਿੰਪਲਸ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਔਰਤਾਂ ‘ਚੋਂ ਹੋ ਜੋ ਲਗਾਤਾਰ ਪਿੰਪਲਸ ਨਾਲ ਘਿਰੀਆਂ ਰਹਿੰਦੀਆਂ ਹਨ ਤਾਂ ਚਿੰਤਾ ਨਾ ਕਰੋ ਕਿਉਂਕਿ ਅੱਜ ਅਸੀਂ ਤੁਹਾਨੂੰ ਲਸਣ ਦੀ ਮਦਦ ਨਾਲ ਪਿੰਪਲਸ ਦੂਰ ਕਰਨ ਦਾ ਤਰੀਕਾ ਦੱਸਾਂਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਲਸਣ ਮੁਹਾਂਸਿਆਂ ਦੇ ਇਲਾਜ ‘ਚ ਕਿਵੇਂ ਮਦਦ ਕਰਦਾ ਹੈ?
ਪਿੰਪਲਸ ਲਈ ਲਸਣ ਦੀ ਵਰਤੋਂ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਸਭ ਤੋਂ ਪਹਿਲਾਂ ਜਾਣੋ ਪਿੰਪਲਸ ਹੋਣ ਦਾ ਕਾਰਨ: ਜ਼ਿਆਦਾਤਰ ਪਿੰਪਲਸ ਸਕਿਨ ‘ਤੇ ਸੀਬਮ ਦੇ ਵੱਧ ਉਤਪਾਦਨ ਦੇ ਕਾਰਨ ਹੁੰਦੇ ਹਨ। ਇਹ ਬਹੁਤ ਜ਼ਿਆਦਾ ਤੇਲ ਅਤੇ ਸਕਿਨ ਦਾ ਮਲਬਾ ਵਾਲਾਂ ਦੇ follicles ਦੇ ਹੇਠਾਂ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਬੈਕਟੀਰੀਆ ਫਸ ਜਾਂਦੇ ਹੈ। ਪਿੰਪਲਸ ਆਮ ਤੌਰ ‘ਤੇ ਚਿਹਰੇ ਅਤੇ ਗਰਦਨ ‘ਤੇ ਹੁੰਦੇ ਹਨ। ਮੁਹਾਸੇ ਹੋਰ ਕਾਰਨਾਂ ਕਰਕੇ ਵੀ ਹੁੰਦੇ ਹਨ ਜਿਵੇਂ ਕਿ ਤਣਾਅ, ਹਾਰਮੋਨਲ ਬਦਲਾਅ, ਬਹੁਤ ਜ਼ਿਆਦਾ ਪਸੀਨਾ ਆਉਣਾ, ਕੁਝ ਬਿਮਾਰੀਆਂ ਅਤੇ ਕੁਝ ਬਿਊਟੀ ਪ੍ਰੋਡਕਟਸ।
ਲਸਣ ਮੁਹਾਸੇ ਲਈ ਫਾਇਦੇਮੰਦ ਕਿਉਂ ਹੈ?
- ਲਸਣ ਮਜ਼ਬੂਤ, ਸੁਆਦ ਘਟਕ ਐਂਟੀਮਾਈਕਰੋਬਾਇਲ ਗੁਣਾਂ ਨਾਲ ਭਰਪੂਰ ਹੈ। ਇਸ ‘ਚ ਅਜਿਹੇ ਯੋਗਿਕ ਹੁੰਦੇ ਹਨ ਜੋ ਕੁਝ ਬੈਕਟੀਰੀਆ ਅਤੇ ਫੰਜਾਈ ਦੇ ਵਿਕਾਸ ‘ਚ ਰੁਕਾਵਟ ਪਾਉਂਦੇ ਹਨ ਜੋ ਕਿ ਕੁਝ ਸਥਿਤੀਆਂ ਦੇ ਇਲਾਜ ‘ਚ ਮਦਦ ਕਰ ਸਕਦੇ ਹਨ। ਇਹ ਮਿਸ਼ਰਣ ਪਿੰਪਲਸ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਦੇ ਯੋਗ ਵੀ ਹੋ ਸਕਦੇ ਹਨ ਜਿਸ ਨਾਲ ਲਸਣ ਮੁਹਾਂਸਿਆਂ ਲਈ ਚੰਗਾ ਹੁੰਦਾ ਹੈ।
- ਅਧਿਐਨ ਤੋਂ ਪਤਾ ਚੱਲਿਆ ਹੈ ਕਿ ਲਸਣ ਦੇ ਰੋਗਾਣੂਨਾਸ਼ਕ ਗੁਣ ਐਲੀਸਿਨ ਨਾਮਕ ਰਸਾਇਣ ਕਾਰਨ ਹਨ। ਐਲੀਸਿਨ ਸਟ੍ਰੈਪਟੋਕਾਕਸ ਐਪੀਡਰਮੀਡਿਸ ਇੱਕ ਪ੍ਰਕਾਰ ਦਾ ਪਿੰਪਲਸ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਲਈ ਜਾਣਿਆ ਜਾਂਦਾ ਹੈ।
ਲਸਣ ਅਤੇ ਗੁਲਾਬ ਜਲ: ਲਸਣ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਲਸਣ ਦੀਆਂ 2 ਕਲੀਆਂ ਨੂੰ ਬਾਰੀਕ ਕੱਟੋ। ਇਸ ‘ਚ 1 ਚੱਮਚ ਗੁਲਾਬ ਜਲ ਮਿਲਾਓ। ਇਸ ਨੂੰ ਪ੍ਰਭਾਵਿਤ ਥਾਵਾਂ ‘ਤੇ 5-10 ਮਿੰਟ ਲਈ ਲਗਾਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।
ਲਸਣ ਅਤੇ ਸ਼ਹਿਦ ਦਾ ਮਾਸਕ: ਲਸਣ ਅਤੇ ਸ਼ਹਿਦ ‘ਚ ਨੈਚੂਰਲ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਕਿਨ ਨੂੰ Moisturize ਕਰਨ ‘ਚ ਵੀ ਮਦਦ ਕਰਦਾ ਹੈ। ਲਸਣ ਦੀਆਂ 3-4 ਕਲੀਆਂ ਦਾ ਰਸ ਕੱਢ ਕੇ ਉਸ ‘ਚ 1 ਚੱਮਚ ਸ਼ਹਿਦ ਅਤੇ 1 ਚੌਥਾਈ ਚੱਮਚ ਹਲਦੀ ਮਿਲਾ ਲਓ। ਇਸ ਮਾਸਕ ਨੂੰ ਸਿੱਧੇ ਪਿੰਪਲਸ ‘ਤੇ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ। ਕੁਝ ਮਿੰਟਾਂ ‘ਚ ਇਸ ਨੂੰ ਧੋ ਲਓ।
ਲਸਣ ਅਤੇ ਐਲੋਵੇਰਾ: ਐਲੋਵੇਰਾ ਪਿੰਪਲਸ ਨੂੰ ਦੂਰ ਕਰਨ ਦੇ ਨਾਲ ਸੋਜ ਨੂੰ ਵੀ ਘੱਟ ਕਰਦਾ ਹੈ। ਇਸ ਦੇ ਲਈ ਲਸਣ ਦੀਆਂ 2-3 ਕਲੀਆਂ ਨੂੰ ਮਸਲਕੇ ਉਸ ‘ਚ ਅੱਧਾ ਕੱਪ ਪਾਣੀ ਪਾ ਦਿਓ। 5 ਮਿੰਟ ਬਾਅਦ ਇਸ ‘ਚ 1 ਚੱਮਚ ਐਲੋਵੇਰਾ ਜੈੱਲ ਮਿਲਾਓ। ਇਸ ਨੂੰ ਪ੍ਰਭਾਵਿਤ ਥਾਂ ‘ਤੇ ਲਗਾਕੇ ਕੁਝ ਦੇਰ ਲਈ ਛੱਡ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।
ਲਸਣ ਅਤੇ ਦਹੀਂ ਦਾ ਮਾਸਕ: ਲਸਣ ਦੀਆਂ 4 ਕਲੀਆਂ ਨੂੰ ਮੈਸ਼ ਕਰੋ। ਇਸ ‘ਚ ਇਕ ਚੱਮਚ ਦਹੀਂ ਮਿਲਾ ਕੇ ਸਾਫ਼ ਚਿਹਰੇ ‘ਤੇ ਲਗਾਓ ਅਤੇ 5-10 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਜੇਕਰ ਤੁਹਾਡੀ ਸਕਿਨ ਸੈਂਸੀਟਿਵ ਹੈ ਤਾਂ ਪਿੰਪਲਸ ਲਈ ਲਸਣ ਦੀ ਵਰਤੋਂ ਨਾ ਕਰੋ।