ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਮੌਸਮੀ ਬੀਮਾਰੀਆਂ ਅਤੇ ਫਲੂ ਦਾ ਖਤਰਾ ਵੀ ਵਧ ਗਿਆ ਹੈ। ਅਜਿਹੇ ‘ਚ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਆਪਣਾ ਖਿਆਲ ਰੱਖਣ ਲਈ ਸਾਨੂੰ ਆਪਣੀ ਡੇਲੀ ਰੁਟੀਨ ‘ਚ ਕੁਝ ਬਦਲਾਅ ਕਰਨੇ ਹੋਣਗੇ। ਇਸ ਦੇ ਲਈ ਤੁਸੀਂ ਆਯੁਰਵੇਦ ਦੀ ਮਦਦ ਲੈ ਕੇ ਸਿਹਤਮੰਦ ਰਹਿ ਸਕਦੇ ਹੋ। ਆਯੁਰਵੇਦ ‘ਚ ਛੇ ਰੁੱਤਾਂ ਲਈ ਵੱਖ-ਵੱਖ ਰੁਟੀਨ ਦੱਸਿਆ ਗਈਆਂ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਡਾਇਟ ‘ਚ ਕਿਹੜੇ 5 ਹਰਬਲ ਸ਼ਾਮਿਲ ਕਰਕੇ ਸਰਦੀਆਂ ‘ਚ ਬੀਮਾਰੀਆਂ ਤੋਂ ਬਚ ਸਕਦੇ ਹਾਂ।
ਮੁਲੱਠੀ ‘ਚ ਕੈਲਸ਼ੀਅਮ, ਪ੍ਰੋਟੀਨ ਅਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਮੁਲੱਠੀ ਦੇ ਸੇਵਨ ਨਾਲ ਖੰਘ-ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ‘ਚ ਅਜਿਹੇ ਵਿਟਾਮਿਨ ਅਤੇ ਮਿਨਰਲਸ ਵੀ ਪਾਏ ਜਾਂਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਕੇ ਕਈ ਖਤਰਨਾਕ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਦੇ ਲਈ ਤੁਸੀਂ ਮੁਲੱਠੀ ਵਾਲੀ ਚਾਹ ਪੀ ਸਕਦੇ ਹੋ ਜਾਂ ਇਸ ਨੂੰ ਸ਼ਹਿਦ ਅਤੇ ਘਿਓ ਦੇ ਨਾਲ ਵੀ ਖਾਧਾ ਜਾ ਸਕਦਾ ਹੈ।
ਆਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਠ ‘ਚ ਕਈ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਜਿਵੇਂ ਕਿ ਖੰਘ-ਜ਼ੁਕਾਮ ਤੋਂ ਰਾਹਤ, ਤਣਾਅ ਤੋਂ ਛੁਟਕਾਰਾ, ਵਜ਼ਨ ਘੱਟ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਤੁਸੀਂ ਇਸ ਨੂੰ ਚਾਹ ‘ਚ ਪਾ ਕੇ ਪੀ ਸਕਦੇ ਹੋ। ਤੁਸੀਂ 2-3 ਚੁਟਕੀ ਸੌਂਠ ਨੂੰ ਕੋਸੇ ਪਾਣੀ ‘ਚ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਸਕਦੇ ਹੋ। ਜਾਂ ਰੋਜ਼ਾਨਾ ਸਬਜ਼ੀਆਂ ਅਤੇ ਦੁੱਧ ‘ਚ ਮਿਲਾ ਕੇ ਖਾ ਸਕਦੇ ਹੋ। ਇਸ ਨਾਲ ਗਲਾ ਸਹੀ ਰਹਿੰਦਾ ਹੈ।
ਭਾਰਤੀ ਮਸਾਲਿਆਂ ‘ਚ ਸ਼ਾਮਿਲ ਤੇਜ਼ ਪੱਤੇ ਦੀ ਵਰਤੋਂ ਹਰ ਰਸੋਈ ‘ਚ ਕੀਤੀ ਜਾਂਦੀ ਹੈ। ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ, ਕਾਪਰ, ਜ਼ਿੰਕ, ਆਇਰਨ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਤੋਂ ਰਾਹਤ, ਪਾਚਨ ਤੰਦਰੁਸਤ, ਫੰਗਲ ਇੰਫੈਕਸ਼ਨ ਤੋਂ ਛੁਟਕਾਰਾ, ਤਣਾਅ ਦੂਰ ਅਤੇ ਦਿਲ ਹੈਲਥੀ ਰਹਿੰਦਾ ਹੈ।
ਦਾਲਚੀਨੀ ‘ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਆਦਿ ਗੁਣ ਹੁੰਦੇ ਹਨ ਜੋ ਸ਼ੂਗਰ ਕੰਟਰੋਲ ਕਰਨ ਦੇ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਵਜ਼ਨ ਘੱਟ ਕਰਨ ‘ਚ ਵੀ ਲਾਹੇਵੰਦ ਹੈ।
ਇਹ ਵੀ ਪੜ੍ਹੋ : ਸਕੂਲਾਂ ਵਿੱਚ 24 ਦਸੰਬਰ ਤੋਂ ਛੁੱਟੀਆਂ ਦਾ ਐਲਾਨ, ਵਧ ਰਹੀ ਠੰਢ ਨੂੰ ਦੇਖਦੇ ਹੋਏ ਵੱਡਾ ਫੈਸਲਾ !
ਜਾਇਫਲ ਸਰੀਰ ਨੂੰ ਗਰਮਾਹਟ ਦਿੰਦਾ ਹੈ। ਇਸ ਦੇ ਪਾਊਡਰ ਨੂੰ ਦੁੱਧ ਅਤੇ ਚਾਹ ‘ਚ ਮਿਲਾ ਕੇ ਪੀਣ ਨਾਲ ਤਾਕਤ ਮਿਲਦੀ ਹੈ। ਜਾਇਫਲ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਜਿਵੇਂ ਕਿ ਜ਼ੁਕਾਮ ਅਤੇ ਖੰਘ ਤੋਂ ਰਾਹਤ, ਹੈਲਥੀ ਹਾਰਟ, ਸਿਰ ਦਰਦ ਤੋਂ ਰਾਹਤ, ਸਕਿਨ ਪ੍ਰਾਬਲਮ ਤੋਂ ਛੁਟਕਾਰਾ, ਹੱਡੀਆਂ ਮਜ਼ਬੂਤ, ਗਲੇ ਦੀ ਇੰਫੈਕਸ਼ਨ ਦੂਰ ਅਤੇ ਕੈਂਸਰ ਤੋਂ ਬਚਾਅ ਆਦਿ। ਇਸ ਤੋਂ ਇਲਾਵਾ ਜਾਇਫਲ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਲੂਜ਼ਮੋਸ਼ਨ ਲੱਗ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: