After Eating meal problems: ਭੋਜਨ ਖਾਣ ਦੇ ਨਾਲ ਉਸ ਦਾ ਸਹੀ ਢੰਗ ਨਾਲ ਹਜ਼ਮ ਹੋਣਾ ਵੀ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਲੋਕ ਖਾਣ ਦੇ ਤੁਰੰਤ ਬਾਅਦ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਨਾਲ ਹੀ ਅਜਿਹੇ ਕੰਮ ਹਨ ਜਿਸ ਨਾਲ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੇ ‘ਚ ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਣ ਦੇ ਨਾਲ-ਨਾਲ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਖ਼ਤਰਾ ਵਧਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ…
ਪਾਣੀ ਪੀਣ ਦੀ ਗਲਤੀ ਨਾ ਕਰੋ: ਪਾਣੀ ਸਰੀਰ ਲਈ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੁੰਦਾ ਹੈ। ਪਰ ਉੱਥੇ ਹੀ ਇਸ ਨੂੰ ਗਲਤ ਸਮੇਂ ‘ਤੇ ਪੀਣ ਨਾਲ ਸਿਹਤ ਨੂੰ ਨੁਕਸਾਨ ਝੇਲਣਾ ਪੈਂਦਾ ਹੈ। ਅਜਿਹੇ ‘ਚ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ‘ਚ ਐਨਜ਼ਾਈਮ ਅਤੇ ਰਸ ਦਾ ਲੈਵਲ ਵੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਪੇਟ ‘ਚ ਸੋਜ ਅਤੇ ਐਸਿਡਿਟੀ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੇ ‘ਚ ਪਾਚਨ ਪ੍ਰਣਾਲੀ ਖਰਾਬ ਹੋਣ ਨਾਲ ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਇਸਦੇ ਲਈ ਖਾਣੇ ਦੇ 30 ਮਿੰਟ ਬਾਅਦ ਹੀ ਪਾਣੀ ਦਾ ਸੇਵਨ ਕਰਨਾ ਵਧੀਆ ਹੈ। ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਫਲ ਖਾਣਾ ਪਸੰਦ ਕਰਦੇ ਹਨ। ਪਰ ਇਹ ਪਾਚਣ ਨੂੰ ਹੌਲੀ ਕਰਦਾ ਹੈ। ਅਜਿਹੇ ‘ਚ ਖਾਣੇ ਦੇ ਹਜ਼ਮ ਹੋਣ ਨਾਲ ਖੱਟੇ ਡਕਾਰ, ਐਸਿਡਿਟੀ, ਜਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਭਾਰ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਚਾਹ ਅਤੇ ਕੌਫੀ ਪੀਣ ਤੋਂ ਰੱਖੋ ਪਰਹੇਜ਼: ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਚਾਹ ਜਾਂ ਕੌਫੀ ਲੈਂਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਛੱਡ ਦਿਓ। ਇਸ ‘ਚ ਮੌਜੂਦ ਫੀਨੋਲਿਕ ਯੋਗਿਕ ਸਰੀਰ ‘ਚ ਆਇਰਨ ਦੀ ਸਮਾਈ ਨੂੰ ਘਟਾਉਂਦੇ ਹਨ। ਪਾਚਨ ਕਿਰਿਆ ਹੌਲੀ ਹੋਣ ਦੇ ਨਾਲ ਐਸਿਡਿਟੀ, ਪੇਟ ਦਰਦ, ਪੇਟ ਫੁੱਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਨੂੰ ਖਾਣੇ ਦੇ 1 ਘੰਟੇ ਬਾਅਦ ਹੀ ਪੀਓ। ਨਹੀਂ ਤਾਂ ਤੁਸੀਂ ਇਸ ਦੀ ਬਜਾਏ ਹਰਬਲ ਅਤੇ ਗ੍ਰੀਨ ਟੀ ਲੈ ਸਕਦੇ ਹੋ। ਇਹ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰੇਗੀ।
ਖਾਣੇ ਤੋਂ ਤੁਰੰਤ ਬਾਅਦ ਸੌਣਾ ਗ਼ਲਤ: ਭੋਜਨ ਤੋਂ ਤੁਰੰਤ ਬਾਅਦ ਸੌਣ ਨਾਲ ਪੇਟ ਦੁਆਰਾ ਤਿਆਰ ਪਾਚਕ ਰਸ ਉੱਪਰ ਵੱਲ ਆਉਣ ਲੱਗਦਾ ਹੈ। ਅਜਿਹੇ ‘ਚ ਪਾਚਨ ਖ਼ਰਾਬ ਹੋਣ ਨਾਲ ਭੋਜਨ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਨਾਲ ਹੀ ਦਿਲ ਦੀ ਜਲਣ ਦੀ ਸਮੱਸਿਆ ਵੀ ਵੱਧਦੀ ਹੈ। ਖਾਣ ਤੋਂ ਬਾਅਦ ਕਦੇ ਵੀ ਸ਼ਾਵਰ ਨਾ ਲਓ। ਦਰਅਸਲ ਇਸ ਨਾਲ ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਸਕਦਾ ਹੈ। ਅਜਿਹੇ ‘ਚ ਬਲੱਡ ਸਰਕੂਲੇਸ਼ਨ ‘ਤੇ ਵੀ ਗਹਿਰਾ ਅਸਰ ਪੈਂਦਾ ਹੈ। ਨਾਲ ਹੀ ਖੂਨ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਲਈ ਸਕਿਨ ਤਕ ਪਹੁੰਚਦਾ ਹੈ। ਅਜਿਹੇ ‘ਚ ਡਾਈਜੇਸ਼ਨ ਖਰਾਬ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਭੁੱਲ ਕੇ ਵੀ ਨਾ ਕਰੋ ਕਸਰਤ: ਖਾਣੇ ਤੋਂ ਬਾਅਦ ਕਸਰਤ ਕਰਨ ਦੀ ਗਲਤੀ ਨਾ ਕਰੋ। ਦਰਅਸਲ ਇਸ ਸਮੇਂ ਦੌਰਾਨ ਪੇਟ ਭਰਿਆ ਹੁੰਦਾ ਹੈ। ਅਜਿਹੇ ‘ਚ ਕਸਰਤ ਕਰਕੇ ਪੇਟ ‘ਚ ਦਰਦ ਅਤੇ ਉਲਟੀਆਂ ਦੀ ਸਮੱਸਿਆ ਹੋ ਸਕਦੀ ਹੈ। ਹਾਂ ਭੋਜਨ ਤੋਂ ਤੁਰੰਤ ਬਾਅਦ ਵਜਰਾਸਣ ਕਰਨਾ ਫਾਇਦੇਮੰਦ ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ‘ਚ ਸਹਾਇਤਾ ਕਰਦਾ ਹੈ।