Afternoon sleep heart attack: ਲੋਕ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਦੁਪਹਿਰ ਦੇ ਸਮੇਂ ਸੌਂਦੇ ਹਨ। ਤਾਂ ਜੋ ਉਹ ਸ਼ਾਂਤ ਅਤੇ ਐਂਰਜੈਟਿਕ ਰਹਿ ਸਕਣ। ਪਰ ਇੱਕ ਖੋਜ ਦੇ ਅਨੁਸਾਰ ਇਸ ਤਰ੍ਹਾਂ ਦੁਪਹਿਰ ਨੂੰ ਸੌਣਾ ਕਈ ਗੰਭੀਰ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਬਣ ਸਕਦਾ ਹੈ। ਇਸ ਨਾਲ ਦਿਲ ‘ਤੇ ਗਹਿਰਾ ਅਸਰ ਹੋਣ ਦੇ ਨਾਲ ਹੀ ਇਸ ਨਾਲ ਜੁੜੀਆਂ ਬਿਮਾਰੀਆਂ ਹੋਣ ਦੇ ਨਾਲ ਜਾਨ ਦਾ ਖ਼ਤਰਾ ਵੀ ਹੋ ਸਕਦਾ ਹੈ।
ਦੁਪਹਿਰ ਦੇ ਸਮੇਂ ਸੌਣਾ ਦਿਲ ਲਈ ਖ਼ਤਰੇ ਨਾਲ ਭਰਪੂਰ: ਇੱਕ ਖੋਜ ਦੇ ਅਨੁਸਾਰ ਦੁਪਹਿਰ ਦੇ ਸਮੇਂ 1 ਘੰਟੇ ਤੋਂ ਜ਼ਿਆਦਾ ਸੌਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਸਿੱਧਾ ਦਿਲ ‘ਤੇ ਅਟੈਕ ਕਰ ਇਸ ਨਾਲ ਜੁੜੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਅਜਿਹੇ ‘ਚ ਦਿਲ ਨੂੰ ਤੰਦਰੁਸਤ ਰੱਖਣ ਲਈ ਦੁਪਹਿਰ ਨੂੰ ਸੌਣਾ ਬੰਦ ਕਰ ਦਿਓ। ਇੱਕ ਵਿਸ਼ਲੇਸ਼ਣ ਦੇ ਅਨੁਸਾਰ 20 ਤੋਂ ਵੱਧ ਅਧਿਐਨ ਕੀਤੇ ਗਏ ਸਨ। ਇਸ ਵਿੱਚ 3,13,651 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 39 ਪ੍ਰਤੀਸ਼ਤ ਲੋਕ ਦੁਪਹਿਰ ਦੇ ਸੁੱਤੇ ਹਨ। ਇਸ ‘ਤੇ ਮਾਹਰ ਦਾ ਕਹਿਣਾ ਹੈ ਕਿ ਵੈਸੇ ਤਾਂ ਪੂਰੀ ਦੁਨੀਆ ਦੇ ਕਈ ਪ੍ਰਤੀਸ਼ਤ ਲੋਕ ਦੁਪਹਿਰ ਦੇ ਸਮੇਂ ਸੌਂਦੇ ਹਨ। ਇਸ ਨਾਲ ਸਿਹਤ ‘ਚ ਸੁਧਾਰ ਆਉਂਦਾ ਹੈ। ਨਾਲ ਹੀ ਉਹ ਲੋਕ ਜੋ ਰਾਤ ਨੂੰ ਚੰਗੀ ਤਰ੍ਹਾਂ ਸੌ ਨਹੀਂ ਪਾਉਂਦੇ। ਉਨ੍ਹਾਂ ‘ਚ ਹੋਈ ਨੀਂਦ ਦੀ ਕਮੀ ਨੂੰ ਦੂਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਇਸ ਖੋਜ ਨਾਲ ਦੋਵਾਂ ਕੰਮਾਂ ਨੂੰ ਚੁਣੌਤੀ ਮਿਲੀ ਹੈ।
45 ਤੋਂ 60 ਮਿੰਟ ਤੋਂ ਜ਼ਿਆਦਾ ਸੌਣ ਨਾਲ ਦਿਲ ਨੂੰ ਖ਼ਤਰਾ: ਖੋਜ ਦੇ ਅਨੁਸਾਰ ਦੁਪਹਿਰ ਦੇ ਸਮੇਂ ਸੌਣ ਵਾਲੇ ਲੋਕਾਂ ਦੇ ਮੁਕਾਬਲੇ ਨਾ ਸੌਣ ਵਾਲੇ ਵਿਅਕਤੀਆਂ ਦੀ ਮੌਤ ਦੀ ਦਰ ਬਹੁਤ ਘੱਟ ਪਾਈ ਗਈ। ਨਾਲ ਹੀ ਉਹ ਲੋਕ ਜੋ ਰਾਤ ਨੂੰ 6 ਘੰਟੇ ਤੋਂ ਵੱਧ ਸੌਂਦੇ ਹਨ। ਉਨ੍ਹਾਂ ਨੂੰ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਵੱਡਾ ਖ਼ਤਰਾ ਹੋ ਸਕਦਾ ਹੈ। ਨਾਲ ਹੀ ਖੋਜ ‘ਚ ਦੇਖਿਆ ਗਿਆ ਹੈ ਕਿ ਦੁਪਹਿਰ ਨੂੰ 30-45 ਮਿੰਟ ਲਈ ਝਪਕੀ ਲੈਣ ਨਾਲ ਲੋਕਾਂ ਦਾ ਦਿਲ ਉਨ੍ਹਾਂ ਨਾਲੋਂ ਵਧੀਆ ਕੰਮ ਕਰਦਾ ਹੈ ਜੋ ਲੋਕ ਰਾਤ ਨੂੰ ਸਹੀ ਮਾਤਰਾ ‘ਚ ਨੀਂਦ ਨਹੀਂ ਲੈਂਦੇ ਹਨ।