Ajwain side effects: ਜ਼ਿੰਦਗੀ ‘ਚ ਹਰ ਚੀਜ਼ ਦਾ ਸੰਤੁਲਨ ਰੱਖਣਾ ਬਹੁਤ ਵਧੀਆ ਹੈ। ਖਾਣੇ ‘ਚ ਸਵਾਦ ਵਧਾਉਣ ਤੋਂ ਇਲਾਵਾ ਅਜਵਾਇਣ ਦਾ ਸੇਵਨ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਲਈ ਰਾਮਬਾਣ ਇਲਾਜ਼ ਹੈ। ਲੋਕ ਭਾਰ ਘਟਾਉਣ ਤੋਂ ਲੈ ਕੇ ਹਾਜ਼ਮੇ ਨੂੰ ਸਹੀ ਕਰਨ ਲਈ ਅਜਵਾਇਣ ਦਾ ਸੇਵਨ ਕਰਦੇ ਹਨ ਪਰ ਹੱਦ ਤੋਂ ਜ਼ਿਆਦਾ ਸੇਵਨ ਤੁਹਾਨੂੰ ਬੀਮਾਰ ਵੀ ਕਰ ਸਕਦਾ ਹੈ। ਜੀ ਹਾਂ ਜੇ ਗਲਤ ਤਰੀਕੇ ਅਤੇ ਮਾਤਰਾ ‘ਚ ਅਜਵਾਇਣ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪਾਚਣ ਸਹੀ ਹੋਣ ਦੀ ਬਜਾਏ ਹੋਰ ਵੀ ਖਰਾਬ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਵਾਇਣ ਦੇ ਨੁਕਸਾਨ…
ਕਿੰਨੀ ਮਾਤਰਾ ‘ਚ ਕਰੋ ਸੇਵਨ: ਇਕ ਦਿਨ ‘ਚ 10 ਗ੍ਰਾਮ ਤੋਂ ਜ਼ਿਆਦਾ ਅਜਵਾਇਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਰਅਸਲ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸਦਾ ਜ਼ਿਆਦਾ ਮਾਤਰਾ ‘ਚ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਅਜਵਾਇਣ ਨੂੰ ਪਾਣੀ ‘ਚ ਪਾ ਕੇ ਉਬਾਲੋ ਅਤੇ ਫਿਰ ਪਾਣੀ ਨੂੰ ਛਾਣ ਕੇ ਪੀਓ। ਤੁਸੀਂ ਇਸ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ।
- ਪੇਟ ‘ਚ ਅਲਸਰ, ਇੰਟਰਨਲ ਬਲੀਡਿੰਗ, ਅਲਸਰੇਟਿਵ ਕੋਲਾਈਟਿਸ ਜਾਂ ਮੂੰਹ ‘ਚ ਛਾਲੇ ਹੋਣ ਤਾਂ ਭੁੱਲ ਕੇ ਵੀ ਅਜਵਾਇਣ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ।
- ਲਗਾਤਾਰ ਅਤੇ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਗੈਸ, ਐਸਿਡਿਟੀ ਅਤੇ ਕਬਜ਼ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਪਾਚਣ ਨੂੰ ਠੀਕ ਕਰਨ ਲਈ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਨਾ ਕਰੋ। ਨਾਲ ਹੀ ਇਸ ਨਾਲ ਛਾਤੀ ‘ਚ ਜਲਣ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।
- ਇਸ ਨਾਲ ਤੁਹਾਡੀ ਸਕਿਨ ਸੈਂਸੀਟਿਵ ਹੋ ਸਕਦੀ ਹੈ। ਅਜਿਹੇ ‘ਚ ਧੁੱਪ ਦੇ ਸੰਪਰਕ ‘ਚ ਆਉਣ ਨਾਲ ਸਕਿਨ ‘ਤੇ ਵੱਖ-ਵੱਖ ਕਿਸਮਾਂ ਦੇ ਐਲਰਜਿਕ ਰਿਐਕਸ਼ਨ ਹੋ ਸਕਦੇ ਹਨ। ਸਿਰਫ ਇਹ ਹੀ ਨਹੀਂ ਬਾਅਦ ‘ਚ ਇਹ ਸਕਿਨ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
- ਪ੍ਰੈਗਨੈਂਸੀ ਦੌਰਾਨ ਵੀ ਅਜਵਾਇਣ ਦਾ ਸੇਵਨ ਭੁੱਲ ਕੇ ਨਾ ਕਰੋ। ਕਿਉਂਕਿ ਇਸ ਨਾਲ ਸਰੀਰ ‘ਚ ਗਰਮੀ ਦਾ ਲੈਵਲ ਵਧ ਜਾਂਦਾ ਹੈ ਜੋ ਇਸ ਸਥਿਤੀ ‘ਚ ਖ਼ਤਰਨਾਕ ਹੈ। ਹਾਲਾਂਕਿ ਤੁਸੀਂ ਕਬਜ਼ ਅਤੇ ਐਸਿਡਟੀ ਲਈ ਅਜਵਾਇਣ ਖਾ ਸਕਦੇ ਹੋ ਪਰ ਇੱਕ ਦਿਨ ‘ਚ 10 ਗ੍ਰਾਮ ਤੋਂ ਵੱਧ ਨਹੀਂ।
- ਪਾਣੀ ਦੇ ਨਾਲ ਅਜਵਾਇਣ ਲੈਣ ਨਾਲ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਅਜਿਹੇ ‘ਚ ਤੁਸੀਂ ਕਈ ਦਿਲ ਦੇ ਰੋਗਾਂ ਨਾਲ ਪ੍ਰੇਸ਼ਾਨ ਹੋ ਸਕਦੇ ਹੋ।
- ਅਜਵਾਇਣ ਦਾ ਜ਼ਿਆਦਾ ਸੇਵਨ ਕਰਨਾ ਜਿਗਰ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਡਾਇਵਰਟਿਕਲਾਈਟਸ ਅਤੇ ਅਲਸਰਟਵ ਕੋਲਾਈਟਸ ਨਾਲ ਜੂਝ ਰਹੇ ਲੋਕਾਂ ਨੂੰ ਅਜਵਾਇਣ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਅਜਵਾਇਣ ‘ਚ ਥਾਈਮੋਲ ਅਤੇ ਗਾਮਾ ਟੈਰਪਿਨ ਹੁੰਦਾ ਹੈ ਜਿਸ ਨਾਲ ਉਲਟੀ-ਮਤਲੀ ਅਤੇ ਚੱਕਰ ਆ ਸਕਦੇ ਹਨ। ਉੱਥੇ ਹੀ ਇਸ ਨਾਲ ਐਸਿਡਿਟੀ ਵਧਦੀ ਹੈ ਜੋ ਮੂੰਹ ਨੂੰ ਖਰਾਬ ਕਰ ਸਕਦਾ ਹੈ ਅਤੇ ਮੂਡ ਨੂੰ ਵਿਗਾੜ ਸਕਦਾ ਹੈ।
- ਜੇ ਤੁਹਾਨੂੰ ਅਜਵਾਇਣ ਤੋਂ ਐਲਰਜੀ ਹੈ ਤਾਂ ਇਸ ਦਾ ਸੇਵਨ ਭੁੱਲ ਕੇ ਵੀ ਨਾ ਕਰੋ। ਇਸ ਨਾਲ ਤੁਹਾਨੂੰ ਜ਼ੁਕਾਮ, ਧੱਫੜ ਜਾਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਜਵਾਇਣ ਖਾਣ ਤੋਂ ਪਹਿਲਾਂ ਪੈਚ ਟੈਸਟ ਕਰੋ।