Ajwain water benefits: ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ, ਉਥੇ ਹੀ ਇਸ ਦੀ ਵਰਤੋਂ ਕਰਨ ਨਾਲ ਸਿਹਤ ਦੀ ਹਰ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਅਜਵਾਇਣ ਖਾਣ ਨਾਲ ਸਿਹਤ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਇਲਾਵਾ ਅਜਵਾਇਣ ਲੀਵਰ ਨਾਲ ਜੁੜੀ ਸਮੱਸਿਆ ਦਾ ਵੀ ਪੱਕਾ ਇਲਾਜ ਹੈ। ਇਹ ਬਦਹਜ਼ਮੀ ਅਤੇ ਦਸਤ ਲਈ ਵੀ ਲਾਭਕਾਰੀ ਹੁੰਦੀ ਹੈ। ਅਜਵਾਇਣ ਦੇ ਬੀਜ ਅਤੇ ਪੱਤੇ ਦੋਵੇਂ ਦਵਾਈ ਦੇ ਰੂਪ ’ਚ ਵਰਤੇ ਜਾਂਦੇ ਹਨ। ਇਸ ’ਚ ਫਾਈਬਰ, ਕਾਰਬੋਹਾਈਡ੍ਰੇਟ, ਟੈਨਿਨ, ਗਲਾਈਕੋਸਾਈਡ, ਪ੍ਰੋਟੀਨ, ਫਾਸਫੋਰਸ, ਕੈਲਸ਼ੀਅਮ ਅਤੇ ਲੋਹੇ ਦੇ ਤੱਤ ਪਾਏ ਜਾਂਦੇ ਹਨ। ਪੇਟ ਦਰਦ, ਗੈਸ, ਪਾਚਨ ਦੀ ਸਮੱਸਿਆ, ਉਲਟੀ, ਦਸਤ, ਪੇਟ ’ਚ ਭਾਰੀਪਨ ਹੋਣ ’ਤੇ ਅਜਵਾਇਣ ਦੀ ਵਰਤੋਂ ਕਰਨੀ ਲਾਭਦਾਇਕ ਹੈ।
- ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਣ ਦਾ ਚੂਰਨ ਅੱਧਾ ਗ੍ਰਾਮ, ਕਾਲਾ ਨਮਕ ਅੱਧਾ ਗ੍ਰਾਮ ਪਾਣੀ ’ਚ ਮਿਲਾ ਕੇ ਬੱਚਿਆਂ ਨੂੰ ਦੇਵੋ। ਇਸ ਨਾਲ ਪੇਟ ਦੇ ਕੀੜੇ ਮਰ ਜਾਣਗੇ ਅਤੇ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
- ਪੇਟ ਦਰਦ ਹੋਣ ’ਤੇ ਅਜਵਾਇਣ, ਛੋਟੀ ਹਰੜ ਅਤੇ ਅਦਰਕ ਨੂੰ ਮਿਲਾ ਕੇ ਚੂਰਨ ਬਣਾ ਲਓ। ਲੱਸੀ ਜਾਂ ਗਰਮ ਪਾਣੀ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਪੇਟ ਦਰਜ ਠੀਕ ਹੋ ਜਾਵੇਗਾ। ਗੈਸ ਬਣਨ ’ਤੇ ਭੋਜਨ ਮਗਰੋਂ 125 ਗ੍ਰਾਮ ਦਹੀਂ ’ਚ 3 ਗ੍ਰਾਮ ਅਜਵਾਇਨ, 2 ਗ੍ਰਾਮ ਅਦਰਕ ਅਤੇ ਅੱਧਾ ਗ੍ਰਾਮ ਕਾਲਾ ਨਮਕ ਮਿਲਾ ਕੇ ਖਾਓ।
- ਅਜਵਾਇਣ ‘ਚ ਏਨੇਸਥੇਟਿਕ ਗੁਣ ਹੁੰਦੇ ਹਨ, ਜਿਸ ਦੇ ਸੇਵਨ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਜਿਨ੍ਹਾਂ ਔਰਤਾਂ ਦੇ ਪਿੱਠ ਅਤੇ ਜੋੜਾਂ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਲਈ ਅਜਵਾਇਣ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ।
- ਅਜਵਾਇਣ 1 ਗ੍ਰਾਮ, ਮਲੱਠੀ 2 ਗ੍ਰਾਮ ਅਤੇ ਕਾਲੀ ਮਿਰਚ 2 ਗ੍ਰਾਮ ਦਾ ਕਾਹੜਾ ਬਣਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਲਓ। ਜੇਕਰ ਖੰਘ ਵਾਰ-ਵਾਰ ਹੋਵੇ ਤਾਂ ਅਜਵਾਇਣ ਤੱਤ 125 ਗ੍ਰਾਮ, ਘਿਓ 2 ਗ੍ਰਾਮ ਅਤੇ 4 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
- ਸ਼ਰਾਬ ਪੀਣ ਦੀ ਤਲਬ ਲੱਗਣ ’ਤੇ 10 ਗ੍ਰਾਮ ਅਜਵਾਇਣ ਨੂੰ 2-3 ਵਾਰ ਚਬਾਓ। ਅਜਵਾਇਣ 740 ਗ੍ਰਾਮ ਨੂੰ 4-5 ਲੀਟਰ ਪਾਣੀ ’ਚ ਉਬਾਲੋ ਅਤੇ ਅੱਧਾ ਪਾਣੀ ਰਹਿਣ ‘ਤੇ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਢਾ ਕਰ ਕੇ 1 ਸ਼ੀਸ਼ੀ ’ਚ ਭਰ ਫਰਿਜ ’ਚ ਰੱਖ ਦਿਓ। ਸਵੇਰ-ਸ਼ਾਮ ਭੋਜਨ ਖਾਣ ਤੋਂ ਪਹਿਲਾਂ 125 ਮਿ.ਲੀ. ਕਾਹੜਾ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਦਿਓ। 10-15 ਦਿਨਾਂ ’ਚ ਇਸ ਨਾਲ ਤੁਹਾਨੂੰ ਲਾਭ ਹੋਣਾ ਸ਼ੁਰੂ ਹੋ ਜਾਵੇਗਾ।
- ਅਜਵਾਇਣ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ‘ਚੋਂ ਖਰਾਬ ਖੂਨ ਨਿਕਲ ਜਾਂਦਾ ਹੈ। ਇਸ ਨਾਲ ਮਸਲਜ਼ ਦੇ ਵਿਕਾਸ ‘ਚ ਮਦਦ ਮਿਲਦੀ ਹੈ ਅਤੇ ਮਸਲਜ਼ ’ਚ ਹੋਣ ਵਾਲਾ ਦਰਦ ਦੂਰ ਰਹਿੰਦਾ ਹੈ।