Aloe Vera Juice benefits: ਐਲੋਵੇਰਾ ਦੇ ਪੌਦੇ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਪਰ ਸਿਹਤ ਲਈ ਵੀ ਐਲੋਵੇਰਾ ਓਨਾ ਹੀ ਫਾਇਦੇਮੰਦ ਹੈ ਜਿੰਨਾ ਇਹ ਸਕਿਨ ਲਈ ਹੈ। ਮਾਹਿਰ ਚੰਗੀ ਸਿਹਤ ਲਈ ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਹ ਨਾ ਸਿਰਫ ਕੈਂਸਰ ਤੋਂ ਬਚਾਅ ਕਰਦਾ ਹੈ ਬਲਕਿ ਐਲੋਵੇਰਾ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਵੀ ਮਦਦਗਾਰ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਲੋਵੇਰਾ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਕਬਜ਼ ਦਾ ਇਲਾਜ: ਐਲੋਵੇਰਾ ਜੂਸ ‘ਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ ਜੋ ਕਬਜ਼ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਉਨ੍ਹਾਂ ਲਈ ਵੀ ਐਲੋਵੇਰਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ।
ਹਾਰਟਬਰਨ ਤੋਂ ਰਾਹਤ: ਗਰਮੀਆਂ ‘ਚ ਹਾਰਟਬਰਨ ਅਤੇ ਐਸਿਡ ਰਿਫਲਕਸ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਪਰ ਐਲੋਵੇਰਾ ਜੂਸ ਬਿਨਾਂ ਕਿਸੇ ਅਸਹਿਜ ਸਾਈਡ ਇਫੈਕਟ ਦੇ ਇਨ੍ਹਾਂ ਪ੍ਰਾਬਲਮਜ ਨੂੰ ਦੂਰ ਕਰਨ ‘ਚ ਮਦਦਗਾਰ ਹੈ।
ਇਰੀਟੇਬਲ ਬੋਵੇਲ ਸਿੰਡਰੋਮ: ਐਲੋਵੇਰਾ ਜੂਸ ਇਰੀਟੇਬਲ ਬੋਵੇਲ ਸਿੰਡਰੋਮ (IBS) ਦੇ ਇਲਾਜ ‘ਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹੇ ‘ਚ ਅੰਤੜੀ ‘ਚ ਸੋਜ ਆ ਜਾਂਦੀ ਹੈ ਜਿਸ ਨਾਲ ਦਰਦ ਅਤੇ ਹੋਰ ਸਮੱਸਿਆਵਾਂ ਹੁੰਦੀਆਂ ਹਨ।
ਭਾਰ ਨੂੰ ਰੱਖੇ ਕੰਟਰੋਲ: ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਐਲੋਵੇਰਾ ਜੂਸ ਭੁੱਖ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਨਹੀਂ ਵਧਦਾ।
ਬਾਡੀ ਨੂੰ ਕਰੇ detox: ਐਲੋਵੇਰਾ ਜੂਸ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਬਾਡੀ ਸਿਸਟਮ ਦੀ ਸਫ਼ਾਈ ਕਰਦਾ ਹੈ। ਨਾਲ ਹੀ ਇਸ ‘ਚ ਮੌਜੂਦ ਤੱਤ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ।
ਬਲੱਡ ਸ਼ੂਗਰ ਕੰਟਰੋਲ: ਐਲੋਵੇਰਾ ਜੂਸ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਸ਼ੂਗਰ ਅਤੇ ਹਾਈਪਰਲਿਪੀਡਮੀਆ ਦੇ ਮਰੀਜ਼ਾਂ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਲਿਪਿਡ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।