Aloevera juice benefits: ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਦੇ ਨਾਲ ਹੀ ਇਹ ਜੋੜਾ ਦੇ ਦਰਦ ਲਈ ਵੀ ਬਹੁਤ ਲਾਭਕਾਰੀ ਹੈ। ਐਲੋਵੇਰਾ ਨਾਲ ਮੁਹਾਸੇ, ਰੁੱਖੀ ਚਮੜੀ, ਝੁਰੜੀਆਂ, ਚਿਹਰੇ ਦੇ ਦਾਗ-ਧੱਬੇ ਅਤੇ ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਐਲੋਵੀਰਾ ਜੂਸ ਪੀਣ ਨਾਲ ਸਰੀਰ ‘ਚ ਹੋਣ ਵਾਲੇ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਐਲੋਵੀਰਾ ਦੇ ਜੂਸ ‘ਚ ਕੈਲਸ਼ੀਅਮ, ਤਾਂਬਾ, ਪੋਟਾਸ਼ੀਅਮ, ਲੋਹਾ, ਸੋਡੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ ਬਹੁਤ ਮਾਤਰਾ ਚ ਪਾਇਆ ਜਾਂਦਾ ਹੈ ਅਤੇ ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਪਾਏ ਜਾਂਦੇ ਹਨ। ਐਲੋਵੀਰਾ ਦਾ ਜੂਸ ਬਵਾਸੀਰ ਅਤੇ ਸ਼ੂਗਰ ਤੋਂ ਨਿਤਾਜ ਦਿਲਾਉਣ ਚ ਮਦਦ ਕਰਦਾ ਹੈ।
ਐਲੋਵੀਰਾ ਜੂਸ ਪੀਣ ਦੇ ਫਾਇਦੇ
- ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫਾਇਦਾ ਮਿਲੇਗਾ।
- ਐਲੋਵੀਰਾ ਮੋਟਾਪਾ ਘੱਟ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। 10 ਗ੍ਰਾਮ ਐਲੋਵੀਰਾ ਦੇ ਰਸ ‘ਚ ਮੇਥੀ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਉਸਨੂੰ ਪ੍ਰਤੀਦਿਨ ਸੇਵਨ ਕਰੋ।
- ਆਂਵਲੇ ਅਤੇ ਜਾਮਨ ਦੇ ਨਾਲ ਐਲੋਵੀਰਾ ਦਾ ਉਪਯੋਗ ਕਰਨ ਨਾਲ ਵਾਲਾਂ ‘ਚ ਮਜ਼ਬੂਤੀ ਤਾਂ ਮਿਲਦੀ ਹੀ ਹੈ ਨਾਲ ਹੀ ਇਹ ਅੱਖਾਂ ਦਾ ਵੀ ਬਚਾਅ ਕਰਦਾ ਹੈ।
- ਜੇਕਰ ਤੁਹਾਡੇ ਵਾਲ ਝੜ ਕੇ ਖਤਮ ਹੋ ਰਹੇ ਹਨ, ਤਾਂ ਇਸ ਦਾ ਰਸ ਨਿਯਮਿਤ ਰੂਪ ਨਾਲ ਸਿਰ ‘ਤੇ ਲਗਾਓ। ਇਸ ਨਾਲ ਨਵੇਂ ਵਾਲ ਆਉਣ ਲੱਗਦੇ ਹਨ।
- ਖਾਂਸੀ ‘ਚ ਐਲੋਵੀਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸਦੇ ਪੱਤਿਆ ਨੂੰ ਭੁੰਨ ਕੇ ਰਸ ਕੱਢ ਲਓ ਅਤੇ ਅੱਧਾ ਚਮਚ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖਾਂਸੀ ਤੋਂ ਫਾਇਦਾ ਮਿਲਦਾ ਹੈ।