Aloevera skin benefits: ਗਰਮੀ ਦੇ ਮੌਸਮ ਦੌਰਾਨ ਧੂੜ-ਪਸੀਨੇ ਅਤੇ ਗੰਦਗੀ ਦੇ ਕਾਰਨ ਸਕਿਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕਿਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਐਲੋਵੇਰਾ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਕਿਨ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਇਸ ਨੂੰ ਪਹਿਲਾਂ ਤੋਂ ਵਧੇਰੇ ਜਵਾਨ ਵੀ ਬਣਾਉਂਦਾ ਹੈ। ਐਲੋਵੇਰਾ ਦੀ ਸੁਹੱਪਣ ਦੇ ਨਿਖਾਰ ਲਈ ਹਰਬਲ ਕਾਸਮੈਟਿਕਸ ਜਿਵੇਂ ਐਲੋਵੇਰਾ ਜੈੱਲ, ਸੋਪ, ਸ਼ੈਂਪੂ ਆਦਿ ‘ਚ ਵੀ ਵਰਤੋਂ ਕੀਤੀ ਜਾਂਦੀ ਹੈ।
- ਐਲੋਵੇਰਾ ਦੇ ਗੁੱਦੇ ਨੂੰ ਸਕਿਨ ‘ਤੇ ਲਗਾਉਣ ਨਾਲ ਸਕਿਨ ‘ਚ ਨਮੀ ਵਧਦੀ ਹੈ। ਇਸ ਤਰ੍ਹਾਂ ਸਕਿਨ ਦਾ ਲਚਕੀਲਾਪਨ ਵਧਣ ਨਾਲ ਉਹ ਹੋਰ ਵੀ ਖੂਬਸੂਰਤ ਲੱਗਦੀ ਹੈ।
- ਐਲੋਵੇਰਾ ਦਾ ਰਸ ਸਕਿਨ ਦੇ ਅੰਦਰ ਤੱਕ ਸਮਾ ਕੇ ਇਸ ਦੀ ਰੰਗਤ ਨੂੰ ਨਿਖਾਰਦਾ ਹੈ।
- ਐਲੋਵੇਰਾ ਇਕ ਕੁਦਰਤੀ ਸਨਸਕ੍ਰੀਨ ਹੈ, ਜੋ ਗਰਮੀਆਂ ‘ਚ ਝੁਲਸੀ ਸਕਿਨ ਨੂੰ ਠੰਡਕ ਪ੍ਰਦਾਨ ਕਰਦਾ ਹੈ।
- ਹਰ ਰੋਜ਼ ਐਲੋਵੇਰਾ ਜੈੱਲ ਨੂੰ ਅੱਖਾਂ ਦੇ ਹੇਠਾਂ ਲਗਾਇਆ ਜਾਵੇ ਤਾਂ ਅੱਖਾਂ ਦਾ ਕਾਲਾਪਨ ਦੂਰ ਹੁੰਦਾ ਹੈ।
- ਸਕਿਨ ਨੂੰ ਕਸਾਅਦਾਰ ਅਤੇ ਤੰਦਰੁਸਤ ਬਣਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਐਲੋਵੇਰਾ ਜੈੱਲ ‘ਚ ਵਿਟਾਮਿਨ-ਈ ਦਾ ਕੈਪਸੂਲ ਤੋੜ ਕੇ ਮਿਲਾ ਕੇ ਲਗਾਉਣ ਨਾਲ ਮਨਚਾਹੇ ਨਤੀਜੇ ਮਿਲਦੇ ਹਨ। ਇਸ ਨਾਲ ਸਕਿਨ ਮੁਲਾਇਮ ਹੋ ਜਾਂਦੀ ਹੈ।
- ਐਲੋਵੇਰਾ ਜੂਸ ਪੀਣ ਨਾਲ ਸਕਿਨ ਅੰਦਰੋਂ ਚਮਕਦਾਰ ਅਤੇ ਗੋਰੀ ਬਣਦੀ ਹੈ ਅਤੇ ਵਧਦੀ ਉਮਰ ਦੇ ਅਸਰ ਤੋਂ ਵੀ ਬਚੀ ਰਹਿੰਦੀ ਹੈ। ਸਾਧਾਰਨ ਸਕਿਨ ‘ਚ ਨਿਖਾਰ ਲਿਆਉਣ ਲਈ 1 ਚੱਮਚ ਐਲੋਵੇਰਾ ਦੇ ਗੁੱਦੇ ‘ਚ ਵੇਸਣ, ਦਹੀਂ ਅਤੇ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾ ਸੰਘਣਾ ਲੇਪ ਬਣਾਓ। ਅੱਧੇ ਘੰਟੇ ਲਈ ਚਿਹਰੇ ‘ਤੇ ਲਗਾਉਣ ਮਗਰੋਂ ਠੰਡੇ ਪਾਣੀ ਨਾਲ ਧੋਵੋ। ਹਫਤੇ ‘ਚ 2 ਵਾਰ ਇਹ ਪੈਕ ਲਗਾਓ।
- ਚਿਕਨਾਹਟ ਵਾਲੀ ਸਕਿਨ ਹੋਣ ਦੀ ਸਥਿਤੀ ‘ਚ ਐਲੋਵੇਰਾ ਦੀਆਂ ਪੱਤੀਆਂ ਨੂੰ ਥੋੜ੍ਹੀ ਦੇਰ ਉਬਾਲ ਲਵੋ ਅਤੇ ਪਾਣੀ ‘ਚੋਂ ਕੱਢ ਕੇ ਠੰਡਾ ਹੋਣ ਦਿਓ । ਇਨ੍ਹਾਂ ਨੂੰ ਮਿਕਸਰ ‘ਚ ਪਾ ਕੇ ਇਨ੍ਹਾਂ ‘ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੇਸਟ ਬਣਾ ਲਵੋ । ਇਸ ਪੈਕ ਨੂੰ 15 ਮਿੰਟ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਦਿਓ । ਇਸ ਪੈਕ ਨੂੰ ਹਫਤੇ ‘ਚ ਦੋ ਵਾਰ ਲਗਾਓ।