Aluminum Foil paper effects: ਗੱਲ ਸਫ਼ਰ ‘ਤੇ ਜਾਣ ਦੀ ਹੋਵੇ ਜਾਂ ਫਿਰ ਆਫ਼ਿਸ, ਸਕੂਲ ਜਾਣ ਦੀ ਹੋਵੇ। ਜਦੋਂ ਵੀ ਅਸੀਂ ਨਾਲ ਭੋਜਨ ਲੈਂ ਕੇ ਆਉਂਦੇ ਹਾਂ ਉਸ ਨੂੰ ਐਲੂਮੀਨੀਅਮ ਫੁਆਇਲ ਪੇਪਰ ‘ਚ ਰੈਪ ਕਰ ਲੈਂਦੇ ਹਾਂ ਤਾਂ ਜੋ ਸਾਡਾ ਭੋਜਨ ਗਰਮ ਅਤੇ ਤਾਜ਼ਾ ਰਹੇ। ਸਿਰਫ ਇਹ ਹੀ ਨਹੀਂ ਜੇ ਘਰ ‘ਚ ਖਾਣਾ ਬਚ ਜਾਵੇ ਤਾਂ ਅਸੀਂ ਇਸਨੂੰ ਐਲੂਮੀਨੀਅਮ ਫੁਆਇਲ ਪੇਪਰ ‘ਚ ਰੈਪ ਕਰਕੇ ਫਰਿੱਜ ‘ਚ ਰੱਖ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਫੁਆਇਲ ਪੇਪਰ ‘ਚ ਰੈਪ ਕੀਤਾ ਭੋਜਨ ਤੁਹਾਡੇ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ। ਇਕ ਖੋਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਫੁਆਇਲ ਪੇਪਰ ਹੋ ਸਕਦਾ ਹੈ ਖ਼ਤਰਨਾਕ: ਦਰਅਸਲ ਇਕ ਅਧਿਐਨ ਦੇ ਅਨੁਸਾਰ ਫੁਆਇਲ ਪੇਪਰ ‘ਚ ਰੈਪ ਕੀਤਾ ਭੋਜਨ ਸਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦੇ ਹਨ। ਇਸ ਨਾਲ ਸਾਡੀਆਂ ਹੱਡੀਆਂ ‘ਤੇ ਬਹੁਤ ਅਸਰ ਪੈਦਾ ਹੈ ਅਤੇ ਇਸਦੇ ਨਾਲ ਹੀ ਇਹ ਸਾਡੀ ਸਿਹਤ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਦਰਅਸਲ ਜਦੋਂ ਵੀ ਅਸੀਂ ਗਰਮ ਭੋਜਨ ਪਕਾਉਂਦੇ ਹਾਂ ਅਸੀਂ ਉਸ ਨੂੰ ਨਾਲ ਹੀ ਫੁਆਇਲ ਪੇਪਰ ‘ਚ ਪੈਕ ਕਰ ਲੈਂਦੇ ਹਾਂ। ਇਸ ਨਾਲ ਫੁਆਇਲ ਪੇਪਰ ਪਿਘਲਣ ਲੱਗਦਾ ਹੈ ਅਤੇ ਫਿਰ ਇਹ ਸਾਡੇ ਭੋਜਨ ‘ਚ ਸ਼ਾਮਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਖਤਰਨਾਕ ਰੂਪ ਲੈ ਲੈਂਦਾ ਹੈ। ਇਸ ‘ਤੇ ਵੀ ਖੋਜ ਕੀਤੀ ਗਈ ਹੈ ਅਤੇ ਖੋਜਕਰਤਾਵਾਂ ਦੇ ਅਨੁਸਾਰ ਐਸੀਟਿਕ ਚੀਜ਼ਾਂ ਨੂੰ ਫੁਆਇਲ ਪੇਪਰ ‘ਚ ਰੱਖਣ ਨਾਲ ਬਹੁਤ ਨੁਕਸਾਨ ਹੁੰਦਾ ਹੈ।
ਅਲਜ਼ਾਈਮਰ ਬੀਮਾਰੀ ਦਾ ਵੱਧ ਜਾਂਦਾ ਖ਼ਤਰਾ: ਖੋਜ ਦੇ ਅਨੁਸਾਰ ਜੇ ਤੁਸੀਂ ਭੋਜਨ ਫੁਆਇਲ ਪੇਪਰ ‘ਚ ਪੈਕ ਕਰਦੇ ਹੋ ਤਾਂ ਇਸ ਨਾਲ ਅਲਜ਼ਾਈਮਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਦਰਅਸਲ ਇਸ ਬਿਮਾਰੀ ‘ਚ ਤੁਸੀਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹੋ। ਇਸ ਬਿਮਾਰੀ ਦੇ ਲੱਛਣਾਂ ‘ਚ ਯਾਦਦਾਸ਼ਤ ਦੀ ਕਮੀ, ਫੈਸਲੇ ਲੈਣ ‘ਚ ਅਸਮਰੱਥਾ, ਬੋਲਣ ‘ਚ ਮੁਸ਼ਕਲ ਸ਼ਾਮਲ ਹੈ। ਅਲਜ਼ਾਈਮਰ ਦੇ ਨਾਲ ਫੁਆਇਲ ਪੇਪਰ ਤੁਹਾਡੀਆਂ ਹੱਡੀਆਂ ਨੂੰ ਵੀ ਕਮਜ਼ੋਰ ਕਰਦਾ ਹੈ। ਇਸ ਨਾਲ ਕਿਡਨੀ ਫੇਲ੍ਹ ਹੋਣ ਦੇ ਨਾਲ ਗੰਭੀਰ ਬੀਮਾਰੀਆਂ ਜਿਵੇਂ ਕਿ ਡਿਮੈਂਸ਼ੀਆ ਅਤੇ ਅਲਜ਼ਾਈਮਰ ਦਾ ਵੀ ਖ਼ਤਰਾ ਰਹਿੰਦਾ ਹੈ।
ਕਿਡਨੀ ਫੇਲ੍ਹ: ਐਲੂਮੀਨੀਅਮ ਫੁਆਇਲ ‘ਚ ਗਰਮ ਭੋਜਨ ਪੈਕ ਕਰਨ ਨਾਲ ਇਸ ‘ਚ ਮੌਜੂਦ ਤੱਤ ਪਿਘਲ ਜਾਂਦੇ ਹਨ ਅਤੇ ਭੋਜਨ ਦੇ ਰਾਹੀਂ ਸਰੀਰ ‘ਚ ਜਾਂਦੇ ਹਨ। ਜਿਸ ਕਾਰਨ ਤੁਹਾਡੇ ਲੀਵਰ ਅਤੇ ਕਿਡਨੀ ਫੇਲ੍ਹ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ‘ਚ ਪੈਕ ਕੀਤੇ ਖਾਣੇ ਨੂੰ ਰੋਜ਼ਾਨਾ ਖਾਣ ਨਾਲ ਉਹ ਤੱਤ ਤੁਹਾਡੇ ਸਰੀਰ ‘ਚ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਤੁਹਾਨੂੰ ਅਸਥਮਾ ਜਾਂ ਸਾਹ ਲੈਣ ਵਿਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਮਿਊਨ ਸਿਸਟਮ ਵੀ ਵਿਗੜਦਾ ਹੈ। ਜੇ ਤੁਸੀਂ ਐਲੂਮੀਨੀਅਮ ਫੁਆਇਲ ‘ਚ ਆਪਣੇ ਬੱਚਿਆਂ ਲਈ ਭੋਜਨ ਪੈਕ ਕਰਦੇ ਹੋ ਤਾਂ ਸਾਵਧਾਨ ਰਹੋ ਅਤੇ ਅਜਿਹਾ ਨਾ ਕਰੋ। ਇਸ ਦੇ ਕਾਰਨ ਐਲੂਮੀਨੀਅਮ ਫੁਆਇਲ ਦੇ ਤੱਤ ਭੋਜਨ ‘ਚ ਰਹਿ ਜਾਂਦੇ ਹਨ ਜਿਸ ਨਾਲ ਕੈਂਸਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਫੁਆਇਲ ਪੇਪਰ ਦੀ ਬਜਾਏ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ: ਜੇ ਤੁਸੀਂ ਫੁਆਇਲ ਪੇਪਰ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਅੱਜ ਤੋਂ ਹੀ ਛੱਡ ਦਿਓ ਕਿਉਂਕਿ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਫੁਆਇਲ ਪੇਪਰ ਦੀ ਬਜਾਏ ਕਿਸੀ ਕੰਟੇਨਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਤੁਸੀਂ ਕਿਸੀ ਡੱਬੇ ਦੀ ਵਰਤੋਂ ਕਰ ਸਕਦੇ ਹੋ ਜਿਸ ‘ਚ ਤੁਸੀਂ ਖਾਣਾ ਚੰਗੀ ਤਰ੍ਹਾਂ ਪਾ ਸਕੋ ਇਸ ਨਾਲ ਤੁਹਾਡਾ ਭੋਜਨ ਗਰਮ ਵੀ ਰਹੇਗਾ ਅਤੇ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਜੇ ਘਰ ‘ਚ ਬਚੇ ਹੋਏ ਭੋਜਨ ਹਨ ਤਾਂ ਤੁਸੀਂ ਇਸ ਨੂੰ ਭਾਂਡੇ ‘ਚ ਪਾ ਕੇ ਫਰਿੱਜ ‘ਚ ਰੱਖੋ ਜਾਂ ਕਿਸੀ ਡੱਬੇ ‘ਚ ਪਾਓ। ਪਰ ਫੁਆਇਲ ਪੇਪਰ ਦੀ ਵਰਤੋਂ ਤੋਂ ਬਚੋ।