ਖੂਨ ਵਿੱਚ ਹੀਮੋਗਲੋਬਿਨ ਜਾਂ ਰੈੱਡ ਬਲੱਡ ਸੈੱਲਾਂ ਦੀ ਘਾਟ ਨੂੰ Anemia ਕਹਿੰਦੇ ਹਨ। ਇਸਦੀ ਸਮੱਸਿਆ ਪੁਰਸ਼ਾਂ ਨਾਲੋਂ ਔਰਤਾਂ ਵਿੱਚ ਵਧੇਰੇ ਪਾਈ ਜਾਂਦੀ ਹੈ। ਇੱਕ ਖੋਜ ਦੇ ਅਨੁਸਾਰ ਭਾਰਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਗਰਭਵਤੀ ਮਹਿਲਾਵਾਂ ਅਨੀਮੀਆ ਨਾਲ ਪੀੜਤ ਹਨ। ਆਓ ਜਾਣਦੇ ਹਾਂ ਅਨੀਮੀਆ ਦੇ ਕਾਰਨਾਂ, ਲੱਛਣਾਂ ਅਤੇ ਰੋਕਥਾਮ ਬਾਰੇ:
ਅਨੀਮੀਆ ਕੀ ਹੈ?
ਆਮ ਤੌਰ ‘ਤੇ ਜਦੋਂ ਸਾਡੇ ਸਰੀਰ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ ਤਾਂ ਇਸ ਨੂੰ ਅਨੀਮੀਆ ਕਿਹਾ ਜਾਂਦਾ ਹੈ। ਔਰਤਾਂ ਦੇ ਸਰੀਰ ਵਿੱਚ 11 ਤੋਂ 14 ਗ੍ਰਾਮ ਦੇ ਵਿਚਕਾਰ ਖੂਨ ਹੋਣਾ ਚਾਹੀਦਾ ਹੈ। ਜਦੋਂ ਖੂਨ ਦਾ ਪੱਧਰ ਇਸ ਤੋਂ ਘੱਟ ਜਾਂਦਾ ਹੈ, ਤਾਂ ਇਸ ਨੂੰ ਅਨੀਮੀਆ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਮੋਟੀ ਇਲਾਇਚੀ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਸਰੀਰ ਦੀਆਂ ਇੰਨੀਆਂ Problems ਕਰਦੀ ਹੈ ਦੂਰ
ਅਨੀਮੀਆ ਹੋਣ ਦੇ ਲੱਛਣ
– ਕਮਜ਼ੋਰੀ ਮਹਿਸੂਸ ਹੋਣਾ, ਜਲਦੀ ਥੱਕ ਜਾਣਾ
– ਸਾਹ ਫੁੱਲਣਾ ਅਤੇ ਚੱਕਰ ਆਉਣੇ
– ਸਿਰ ਅਤੇ ਛਾਤੀ ‘ਚ ਦਰਦ
– ਹੱਥਾਂ ਅਤੇ ਪੈਰਾਂ ਦੀਆਂ ਹਥੇਲੀਆਂ ਦਾ ਠੰਡਾ ਪੈਣਾ
– ਦਿਲ ਦੀ ਧੜਕਣ ਦਾ ਤੇਜ਼ ਹੋਣਾ
– ਜੀਭ, ਨਾਖ਼ੁਨ, ਪਲਕਾਂ ਦੇ ਅੰਦਰ ਸਫੇਦੀ
– ਅੱਖਾਂ ਦਾ ਪੀਲਾ ਪੈਣਾ
ਅਨੀਮੀਆ ਹੋਣ ਦੇ ਕਾਰਨ
ਅਨੀਮੀਆ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਨ੍ਹਾਂ ਵਿੱਚੋਂ ਅਨਿਯਮਤ ਮਾਹਵਾਰੀ, ਅਸੰਤੁਲਿਤ ਖੁਰਾਕ, ਵਾਰ-ਵਾਰ ਗਰਭਵਤੀ ਹੋਣਾ ਯਾਨੀ ਬੱਚੇ ਪੈਦਾ ਕਰਨ ਵਿੱਚ ਗੈਪ ਨਾ ਰੱਖਣਾ, ਛੋਟੀ ਉਮਰ ਵਿੱਚ ਵਿਆਹ, ਮਹਿਲਾਵਾਂ ਅਤੇ ਪੁਰਸ਼ਾਂ ਦੀ ਖੁਰਾਕ ਵਿੱਚ ਅੰਤਰ, ਥਾਇਰਾਇਡ ਡਿਸਆਰਡਰ, ਆਇਰਨ ਦੀ ਘਾਟ, ਬਲੱਡ ਕੈਂਸਰ ਅਤੇ ਅੰਦਰੂਨੀ ਬਲੀਡਿੰਗ। ਬਹੁਤ ਸਾਰੀਆਂ ਮਹਿਲਾਵਾਂ ਵਿੱਚ ਅਨੀਮੀਆ ਦੀ ਸਮੱਸਿਆ ਗਰਭ ਅਵਸਥਾ ਦੌਰਾਨ ਹੁੰਦੀ ਹੈ।
ਇਹ ਵੀ ਪੜ੍ਹੋ: ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਨੂੰ ਚੁਟਕੀ ‘ਚ ਦੂਰ ਕਰੇ ਫਟਕੜੀ, ਜਾਣ ਵਰਤੋਂ ਕਰਨ ਦਾ ਸਹੀ ਤਰੀਕਾ…
ਅਨੀਮੀਆ ਦੀ ਰੋਕਥਾਮ ਦੇ ਉਪਾਅ
ਅਨੀਮੀਆ ਦੀ ਰੋਕਥਾਮ ਲਈ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਕਿ ਚੁਕੰਦਰ, ਆਂਵਲਾ, ਅਨਾਰ, ਕੀਵੀ, ਸੇਬ, ਜਾਮੁਣ, ਗੁੜ, ਮੂੰਗਫਲੀ, ਤਿਲ ਅਤੇ ਫੁੱਲਾਂ ਨੂੰ ਸ਼ਾਮਿਲ ਕਰੋ।
ਅਮੀਨੀਆ ਦੀ ਰੋਕਥਾਮ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ। ਖੁਰਾਕ ਵਿੱਚ ਵਿਟਾਮਿਨ-ਬੀ ਅਤੇ ਫੋਲਿਕ ਐਸਿਡ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਕਰੋ। ਰੋਜ਼ਾਨਾ ਕਸਰਤ ਵੀ ਜ਼ਰੂਰੀ ਹੈ।
ਇਹ ਵੀ ਦੇਖੋ: ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖ਼ਾ !