Anti-tobacco day 2020: ਨਸ਼ੇ ਦੀ ਆਦਤ ਸਰੀਰ ਦੇ ਨਾਲ-ਨਾਲ ਪਰਿਵਾਰ ਨੂੰ ਵੀ ਬਰਬਾਦ ਕਰ ਦਿੰਦੀ ਹੈ। ਨਸ਼ੇ ਸਾਡੀ ਸੋਚਣ-ਸਮਝਣ ਦੀ ਸ਼ਕਤੀ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹੈ। ਇਹੋ ਗ਼ਲਤੀ ਸਾਨੂੰ ਸਮਾਜ ਅਤੇ ਆਪਣੇ ਅਜ਼ੀਜ਼ਾਂ ਤੋਂ ਦੂਰ ਰੱਖਦੀ ਹੈ। ਨਸ਼ੇ ਦੀ ਆਦਤ ਨੂੰ ਤੇਜ਼ੀ ਨਾਲ ਵੱਧਦੇ ਦੇਖ WHO ਦੁਆਰਾ ਇਸ ਤੋਂ ਬਚਣ ਲਈ ਲੋਕਾਂ ਨੂੰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਇਸ ਜਾਂਚ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਦੱਸਣ ਲਈ ਹਰ ਸਾਲ WHO ਦੁਆਰਾ ਵਿਸ਼ਵ ਭਰ ‘ਚ 31 ਮਈ ਨੂੰ World No Tobacco Day ਮਨਾਇਆ ਜਾਂਦਾ ਹੈ। ਇਸ ਦਿਨ ਹਰ ਦੇਸ਼, ਹਰ ਰਾਜ ਦੀਆਂ ਸਰਕਾਰਾਂ ਆਪਣੇ ਪੱਧਰ ‘ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੇਵਨ ਨਾ ਕਰਨ ਦਾ ਉਪਦੇਸ਼ ਦਿੰਦੀਆਂ ਹਨ।
ਸਰਕਾਰ ਦੁਆਰਾ ਚੁੱਕੇ ਗਏ ਕਦਮ: ਸਰਕਾਰ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਪੱਧਰ ‘ਤੇ ਹਰ ਕਦਮ ਚੁੱਕ ਰਹੀ ਹੈ। ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਲਈ ਖਾਸ ਨਸ਼ਾ ਛੱਡੋ ਹਸਪਤਾਲਾਂ ਦਾ ਇੰਤਜਾਮ ਸਰਕਾਰ ਦੁਆਰਾ ਕੀਤਾ ਗਿਆ ਹੈ। ਸਰਕਾਰ ਦੁਆਰਾ ਨਸ਼ਾ ਛੱਡਣ ਲਈ ਇਕ ਦਵਾਈ ਵੀ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਇਹ ਦਵਾਈ ਮੁਫਤ ਮੁਹੱਈਆ ਕਰਵਾਈਆਂ ਜਾਂਦੀ ਹੈ। ਤੁਸੀਂ ਉਸ ਦਵਾਈ ਤੋਂ ਰੋਜ਼ਾਨਾ 2 ਤੋਂ 3 ਗੋਲੀਆਂ ਖਾ ਸਕਦੇ ਹੋ।
ਕੁਝ ਘਰੇਲੂ ਨੁਸਖੇ…
- ਸਿਗਰੇਟ ਦੀ ਤਲਬ ਹੁੰਦੇ ਹੀ ਮੂੰਹ ‘ਚ ਸੌਂਫ ਜਾਂ ਇਲਾਇਚੀ ਪਾਓ ਅਤੇ ਇਸ ਨੂੰ ਲਗਾਤਾਰ ਚਬਾਉਂਦੇ ਰਹੋ।
- ਈ-ਸਿਗਰੇਟ ਵਿਚ ਨਿਕੋਟੀਨ ਘੱਟ ਹੁੰਦਾ ਹੈ ਇਹ ਸਿਗਰੇਟ ਛੱਡਣ ਦੀ ਕੋਸ਼ਿਸ਼ ਵਿਚ ਮਦਦਗਾਰ ਹੋ ਸਕਦੀ ਹੈ।
- ਨਸ਼ਾ ਕਰਨ ਦੀ ਤਲਬ ਹੋਵੇ ਤਾਂ Strong ਚਾਹ ਪੀਓ।
- ਦਿਨ ਵਿਚ ਤਿੰਨ ਵਾਰ ਗ੍ਰੀਨ ਟੀ ਪੀਓ।
- ਨਿਕੋਟਿਨ ਰਿਪਲੇਸਮੈਂਟ ਥੈਰੇਪੀ (chew gum) ਸਿਗਰੇਟ ਦੀ ਲਤ ਨੂੰ ਘਟਾ ਸਕਦੀ ਹੈ।
- ਕਸਰਤ ਕਰਕੇ ਆਪਣੇ-ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਓ।
ਨਸ਼ਾ ਛੱਡਣ ਦਾ ਆਯੁਰਵੈਦਿਕ ਘਰੇਲੂ ਇਲਾਜ਼
- ਅੱਧਾ ਚੱਮਚ ਨਿੰਬੂ ਦਾ ਪਾਣੀ ‘ਚ ਮਿਲਾਕੇ ਦਿਨ ਵਿਚ 3 ਤੋਂ 4 ਵਾਰ ਪੀਓ।
- ਸੋਂਠ ਖਾਣ ਨਾਲ ਨਸ਼ਾ ਕਰਨ ਦੀ ਇੱਛਾ ਘੱਟ ਮਹਿਸੂਸ ਹੁੰਦੀ ਹੈ। 1 ਚੁਟਕੀ ਸੋਂਠ ਪਾਉਡਰ ਗਰਮ ਪਾਣੀ ਦੇ ਨਾਲ ਰੋਜ਼ ਲਓ।
- 1 ਚਮਚ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ 1 ਗਲਾਸ ਪਾਣੀ ਵਿਚ ਮਿਲਾਕੇ ਪੀਣ ਨਾਲ ਨਸ਼ੇ ਦੀ ਲੱਤ ਘੱਟ ਹੁੰਦੀ ਹੈ।
- ਨਸ਼ਾ ਕਰਨ ਵਾਲੇ ਵਿਅਕਤੀ ਨੂੰ ਹਰ ਰੋਜ਼ ਸਵੇਰੇ 10 ਦਾਣੇ ਕਿਸ਼ਮਿਸ਼ ਦੇ ਖੁਆਓ।
- ਇਸ ਤੋਂ ਇਲਾਵਾ ਯੋਗਾ ਕਰੋ, ਯੋਗਾ ਕਰਨ ਨਾਲ ਤੁਹਾਡੀ ਰੂਹ ਮਜ਼ਬੂਤ ਹੋ ਜਾਂਦੀ ਹੈ। ਜੋ ਤੁਹਾਡੇ ਸਰੀਰ ਨੂੰ ਨਸ਼ੇ ਵਰਗੀਆਂ ਬੀਮਾਰੀਆਂ ਤੋਂ ਮੁਕਤ ਰੱਖਦੀ ਹੈ।
ਤਿਆਰੀ ਸ਼ੁਰੂ ਕਰੋ: ਕੁਝ ਲੋਕ ਅਜਿਹੇ ਵੀ ਹਨ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਸ ਦੀ ਆਦਤ ਕਾਰਨ ਉਹ ਤਿਆਗ ਨਹੀਂ ਕਰ ਪਾਉਦੇ। ਨਸ਼ਾ ਛੱਡਣ ਲਈ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਖਤ ਮਿਹਨਤ ਕਰਨੀ ਪਏਗੀ। ਜਦੋਂ ਤੁਸੀਂ ਆਪਣੇ ਮਨ ਵਿਚ ਕੋਈ ਫੈਸਲਾ ਲੈਂਦੇ ਹੋ ਤਾਂ ਤੁਸੀਂ ਨਿਸ਼ਚਤ ਤੌਰ ਤੇ ਉਹ ਪਾ ਕੇ ਹੀ ਰਹਿੰਦੇ ਹੋ। ਜੇ ਤੁਸੀਂ ਵੀ ਇਸ ਮਾਰੂ ਨਸ਼ੇ ਤੋਂ ਬਚਣਾ ਚਾਹੁੰਦੇ ਹੋ ਤਾਂ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖੋ…
ਦੂਰੀ ਬਣਾਉਣਾ ਸ਼ੁਰੂ ਕਰੋ: ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ ਇਸ ਲਈ ਸਬਰ ਨਾਲ ਸ਼ੁਰੂ ਕਰੋ। ਉਦਾਹਰਣ ਵਜੋਂ ਜੇ ਤੁਸੀਂ ਹਰ ਰੋਜ਼ 5 ਗਲਾਸ ਵਾਈਨ ਪੀਂਦੇ ਹੋ ਤਾਂ ਇਸਨੂੰ 4 ਗਲਾਸ ਤੱਕ ਕਰ ਦਿਓ। ਜੇ ਸਿਗਰਟ ਜ਼ਿਆਦਾ ਪੀਂਦੇ ਹੋ ਤਾਂ ਇਸ ਦੀ ਮਾਤਰਾ ਇਕ-ਇਕ ਕਰਕੇ ਘਟਾਓ। ਲਾਈਟਰ, ਮਾਚਿਸ ਵਰਗੀਆਂ ਚੀਜ਼ਾਂ ਆਪਣੇ ਕੋਲ ਨਾ ਰੱਖੋ। ਨਸ਼ਾ ਕਰਨ ਵਾਲੇ ਦੋਸਤਾਂ ਤੋਂ ਦੂਰ ਰਹੋ।
ਪਰਿਵਾਰ ਦਾ ਸਹਾਰਾ ਲਓ: ਤੁਹਾਡਾ ਪਰਿਵਾਰ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ। ਜੇ ਕੋਈ ਸਮੱਸਿਆ ਹੈ ਤਾਂ ਇਸਨੂੰ ਆਪਣੇ ਮਾਪਿਆਂ ਜਾਂ ਜੀਵਨ ਸਾਥੀ ਨਾਲ ਸਾਂਝਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਧਿਆਨ ਨਸ਼ੇ ਵੱਲ ਘੱਟ ਹੋ ਜਾਵੇਗਾ। ਇਹ ਕੁਝ ਸਮੇਂ ਲਈ ਮੁਸ਼ਕਲ ਹੋਵੇਗਾ ਪਰ ਹੌਲੀ-ਹੌਲੀ ਇਹ ਸੌਖਾ ਹੋ ਜਾਵੇਗਾ।