Apple drink Weight loss: ਕੀ ਤੁਸੀਂ ਵੀ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ? ਕੀ ਪੇਟ ਦੀ ਚਰਬੀ ਫਿਗਰ ਖ਼ਰਾਬ ਕਰ ਰਹੀ ਹੈ? ਜਿਮ ਅਤੇ ਡਾਈਟ ਕਰਨਾ ਤੁਹਾਡੇ ਲਈ ਮੁਸ਼ਕਲ ਹੈ ਤਾਂ ਸੇਬ ਦੀ ਇਸ ਡਰਿੰਕ ਨੂੰ ਪੀ ਕੇ ਆਪਣਾ ਭਾਰ ਘਟਾ ਸਕਦੇ ਹੋ। ਸੇਬ ਦੀ ਚਾਹ ਨਾ ਸਿਰਫ ਭਾਰ ਘਟਾਉਣ ‘ਚ ਮਦਦਗਾਰ ਹੈ ਸਗੋਂ ਇਹ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਬਹੁਤ ਦੂਰ ਰੱਖਦੀ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਸੇਬ ਦੀ ਚਾਹ ਬਣਾਉਣ ਅਤੇ ਇਸਨੂੰ ਪੀਣ ਦਾ ਸਹੀ ਤਰੀਕਾ…
ਇਸ ਲਈ ਤੁਹਾਨੂੰ ਚਾਹੀਦਾ
- ਸੇਬ – 1
- ਨਿੰਬੂ – 1
- ਪਾਣੀ – 1 ਗਲਾਸ
- ਕਾਲਾ ਨਮਕ – ਥੋੜ੍ਹਾ ਜਿਹਾ
- ਕਾਲੀ ਮਿਰਚ – ਥੋੜ੍ਹਾ ਜਿਹੀ
- ਸ਼ਹਿਦ – 1 ਚਮਚ
ਡ੍ਰਿੰਕ ਬਣਾਉਣ ਦੀ ਰੈਸਿਪੀ
- ਸਭ ਤੋਂ ਪਹਿਲਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਓ ਤਾਂ ਕਿ ਉਸ ‘ਤੇ ਜਮ੍ਹਾ ਮਿੱਟੀ ਨਿਕਲ ਜਾਵੇ।
- ਇਸ ਤੋਂ ਬਾਅਦ ਸੇਬ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਨਿੰਬੂ ਨੂੰ ਵੀ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਉਹਨਾਂ ਦੇ ਬੀਜਾਂ ਨੂੰ ਅਲੱਗ ਕੱਢ ਦਿਓ।
- ਹੁਣ ਦੋਹਾਂ ਚੀਜ਼ਾਂ ਨੂੰ 1 ਗਲਾਸ ਪਾਣੀ ‘ਚ ਹਲਕੀ ਗੈਸ ‘ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ।
- ਇਸ ਨੂੰ ਸਮੇਂ-ਸਮੇਂ ‘ਤੇ ਹਿਲਾਉਂਦੇ ਰਹੋ ਤਾਂ ਕਿ ਦੋਵੇਂ ਚੰਗੀ ਤਰ੍ਹਾਂ ਪਕ ਜਾਣ।
- ਜਦੋਂ ਡ੍ਰਿੰਕ ਪੱਕ ਜਾਵੇ ਤਾਂ ਇਸ ਨੂੰ ਛਾਣਕੇ 1 ਕੱਪ ‘ਚ ਕੱਢ ਲਓ। ਜੇਕਰ ਤੁਸੀਂ ਚਾਹੋ ਤਾਂ ਨਿੰਬੂ ਨੂੰ ਇਕੱਠੇ ਉਬਾਲਣ ਦੀ ਬਜਾਏ ਬਾਅਦ ‘ਚ ਇਸ ਦਾ ਜੂਸ ਮਿਲਾ ਸਕਦੇ ਹੋ।
2 ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਇਨ੍ਹਾਂ ਦਾ ਸੇਵਨ
- ਜੇਕਰ ਤੁਹਾਨੂੰ ਮਿੱਠੀ ਚਾਹ ਪਸੰਦ ਹੈ ਤਾਂ 1 ਚਮਚ ਸ਼ਹਿਦ ਮਿਲਾ ਕੇ ਪੀਓ। ਧਿਆਨ ਰੱਖੋ ਕਿ ਸ਼ਹਿਦ ਨੂੰ ਸੇਬ ਦੇ ਨਾਲ ਨਾ ਉਬਾਲੋ। ਮੰਨਿਆ ਜਾਂਦਾ ਹੈ ਕਿ ਸ਼ਹਿਦ ਨੂੰ ਉਬਾਲਣ ‘ਤੇ ਉਹ ਜ਼ਹਿਰ ਬਣ ਜਾਂਦਾ ਹੈ।
- ਉੱਥੇ ਹੀ ਜੇਕਰ ਤੁਸੀਂ ਨਮਕੀਨ ਪੀਣਾ ਚਾਹੁੰਦੇ ਹੋ ਤਾਂ ਆਪਣੇ ਸਵਾਦ ਦੇ ਮੁਤਾਬਕ ਨਮਕ ਅਤੇ ਕਾਲੀ ਮਿਰਚ ਮਿਕਸ ਕਰ ਲਓ।
ਕਦੋਂ ਪੀਣੀ ਹੈ ਸੇਬ ਦੀ ਚਾਹ: ਤੁਸੀਂ ਸਵੇਰੇ ਖਾਲੀ ਪੇਟ 1 ਕੱਪ ਸੇਬ ਦੀ ਚਾਹ ਪੀ ਸਕਦੇ ਹੋ। ਮੈਟਾਬੋਲਿਜ਼ਮ ਵਧਾਉਣ ਦੇ ਨਾਲ-ਨਾਲ ਇਸ ਦਾ ਨਿਯਮਤ ਸੇਵਨ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰੇਗਾ। ਇਸ ਦੇ ਨਾਲ ਹੀ ਰੋਜ਼ ਕਸਰਤ ਅਤੇ ਯੋਗਾ ਕਰੋ। ਨਾਲ ਹੀ ਚੰਗੀ ਡਾਇਟ ਵੀ ਲਓ।
ਕਿਉਂ ਫਾਇਦੇਮੰਦ ਹੈ ਸੇਬ ਦੀ ਚਾਹ ?
- ਸੇਬ ਦੀ ਚਾਹ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਇੰਫੈਕਸ਼ਨਾ ਨਾਲ ਲੜਨ ‘ਚ ਮਦਦ ਕਰਦਾ ਹੈ।
- ਸਵੇਰੇ ਸੇਬ ਦੀ ਚਾਹ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਜਿਸ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਐਸੀਡਿਟੀ ਵਰਗੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
- ਸੇਬ ਦੀ ਚਾਹ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਸੋਡੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
- ਸੇਬ ਦੀ ਚਾਹ ਦੇ ਕਿਰਿਆਸ਼ੀਲ ਤੱਤ ਸਰੀਰ ‘ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਨਿਯਮਿਤ ਤੌਰ ‘ਤੇ ਸੇਬ ਦੀ ਚਾਹ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
- ਸੇਬ ਦੀ ਚਾਹ ‘ਚ ਮੌਜੂਦ ਫਲੇਵੋਨੋਇਡਜ਼ ਐਂਟੀ-ਏਜਿੰਗ ਸਮੱਸਿਆਵਾਂ ਨੂੰ ਦੂਰ ਰੱਖਣ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਵੀ ਵਧਾਉਂਦੇ ਹਨ।