Apple health benefits: ਤੁਸੀਂ ਇਹ ਕਹਾਵਤ ਤਾਂ ਜ਼ਰੂਰ ਸੁਣੀ ਹੋਵੇਗੀ, ‘An Apple a Day, Keeps the Doctor Away’ ਯਾਨਿ ਹਰ ਰੋਜ਼ ਇਕ ਸੇਬ ਖਾਣ ਨਾਲ ਤੁਸੀਂ ਡਾਕਟਰ ਦੇ ਮਾਮਲੇ ਤੋਂ ਦੂਰ ਯਾਨੀ ਕਿ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ। ਕੈਲਸ਼ੀਅਮ, ਫਾਈਬਰ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਇੱਕ ਸੇਬ ਦਾ ਸੇਵਨ ਤੁਹਾਨੂੰ ਸਿਹਤਮੰਦ ਰੱਖਦਾ ਹੈ। ਇਸਦੇ ਨਾਲ ਹੀ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਵੀ ਬਣਾਈ ਰੱਖਦਾ ਹੈ। ਪਾਚਨ ਵਿੱਚ ਸੁਧਾਰ ਦਾ ਅਰਥ ਹੈ ਕਿ ਤੁਹਾਡਾ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹੇਗਾ ਅਤੇ ਤੁਸੀਂ ਤਾਜ਼ਗੀ ਅਤੇ ਸਿਹਤਮੰਦ ਮਹਿਸੂਸ ਕਰੋਗੇ। ਸੇਬ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਇਮਿਊਨਟੀ ਵੀ ਵੱਧਦੀ ਹੈ। ਤਾਂ ਆਓ ਆਪਾਂ ਸੇਬ ਖਾਣ ਦੇ ਫਾਇਦਿਆਂ ਬਾਰੇ ਗੱਲ ਕਰੀਏ।
ਸੇਬ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇ ਪੇਟ ਵਿਚ ਕੀੜੇ ਹੋ ਗਏ ਹੋਣ ਤਾਂ ਹਰ ਰੋਜ਼ ਪੀੜਤ ਨੂੰ ਦੋ ਮਿੱਠੇ ਸੇਬ ਦਿਓ। ਤੁਸੀਂ ਉਸਨੂੰ ਹਰ ਰੋਜ਼ ਇੱਕ ਗਿਲਾਸ ਤਾਜ਼ੇ ਸੇਬ ਦਾ ਜੂਸ ਵੀ ਦੇ ਸਕਦੇ ਹੋ। ਇਸ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਸ਼ੋਚ ਦੇ ਰਾਹ ਤੋਂ ਬਾਹਰ ਨਿਕਲ ਆਉਂਦੇ ਹਨ।
ਸੇਬ ਦੇ ਕੁਝ ਪ੍ਰਯੋਗਾਂ ਨਾਲ ਕਈ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹ ਲੋਕ ਜਿਨ੍ਹਾਂ ਨੂੰ ਸਿਰਦਰਦ, ਚਿੜਚਿੜੇਪਨ, ਬੇਹੋਸ਼ੀ ਜਾਂ ਭੁੱਲਣ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਭੋਜਨ ਤੋਂ ਪਹਿਲਾਂ ਦੋ ਤਾਜ਼ੇ ਮਿੱਠੇ ਸੇਬ ਲੈਣੇ ਚਾਹੀਦੇ ਹਨ। ਅਜਿਹੇ ਮਰੀਜ਼ ਨੂੰ ਆਮ ਚਾਹ ਜਾਂ ਕੌਫੀ ਛੱਡ ਕੇ ਸਿਰਫ ਸੇਬ ਦੀ ਚਾਹ ਪੀਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਦਿਲ ਦੀ ਧੜਕਣ ਘੱਟ ਜਾਂ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਨ੍ਹਾਂ ਨੂੰ ਚਾਂਦੀ ਦਾ ਵਰਕ ਲਗਾ ਕੇ ਸੇਬ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ। ਸੇਬ ਵਿਚ ਪਾਇਆ ਜਾਣ ਵਾਲਾ ਫਾਈਬਰ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਹੈ ਜਿਸ ਨਾਲ ਵਿਅਕਤੀ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਦਾ ਹੈ।
ਸੇਬ ਇਨਸੌਮਨੀਆ ਦੇ ਇਲਾਜ ਵਿਚ ਵੀ ਬਹੁਤ ਫਾਇਦੇਮੰਦ ਹੈ। ਜੇ ਤੁਹਾਨੂੰ ਦੇਰ ਰਾਤ ਤਕ ਨੀਂਦ ਨਹੀਂ ਆਉਂਦੀ ਜਾਂ ਅੱਧੀ ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਨੀਂਦ ਆਉਂਦੀ ਹੋਵੇ ਤਾਂ ਸੌਣ ਤੋਂ ਪਹਿਲਾਂ ਇਕ ਸੇਬ ਦਾ ਮੁਰੱਬਾ ਖਾਓ ਅਤੇ ਬਾਅਦ ‘ਚ ਗੁਣਗੁਣਾ ਦੁੱਧ ਪੀਓ। ਨੀਂਦ ਚੰਗੀ ਆਵੇਗੀ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਹਰ ਰੋਜ਼ ਸਵੇਰੇ ਖਾਲੀ ਪੇਟ ਦੋ ਸੇਬ ਚਬਾ-ਚਬਾ ਕੇ ਖਾਓ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋਵੇਗੀ। ਪਾਚਨ ਸ਼ਕਤੀ ਦੀ ਕਮੀ (ਅਗਨੀਮੰਡਿਆ) ਵੀ ਦੂਰ ਹੋਵੇਗੀ ਅਤੇ ਭੁੱਖ ਵੀ ਵਧੇਗੀ। ਇਸ ਤੋਂ ਇਲਾਵਾ ਸੇਬ ਖਾਣ ਦੇ ਬਹੁਤ ਸਾਰੇ ਫਾਇਦੇ ਹਨ।