Apple Juice health benefits: ਸੇਬ ਦਾ ਸੇਵਨ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਸੇਬ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੱਤ ਸਾਨੂੰ ਸੰਕ੍ਰਮਿਤ ਬੀਮਾਰੀਆਂ ਤੋਂ ਬਚਾਉਂਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਹਰੇਕ ਨੂੰ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਦੇ ਨਾਲ-ਨਾਲ ਇਹ ਤੁਹਾਡੀ ਸਕਿਨ ਨੂੰ ਵੀ ਨਿਖਾਰਦਾ ਹੈ। ਅੱਜ ਕੱਲ ਕਿਡਨੀ ਦੀ ਪੱਥਰੀ ਦੀ ਸਮੱਸਿਆ ਬਹੁਤ ਸੁਣਨ ਨੂੰ ਮਿਲ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ ਇਹ ਸਮੱਸਿਆ ਕੋਈ ਖ਼ਤਰਨਾਕ ਸਮੱਸਿਆ ਨਹੀਂ ਹੈ ਇਸ ਨਾਲ ਹੋਣ ਵਾਲਾ ਦਰਦ ਕਈ ਵਾਰ ਕਾਫ਼ੀ ਅਸਹਿ ਹੋ ਜਾਂਦਾ ਹੈ।
ਸੇਬ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੱਤ ਤੁਹਾਨੂੰ ਕਿਡਨੀ ਦੀ ਪੱਥਰੀ ਤੋਂ ਬਚਾਕੇ ਰੱਖਦੇ ਹਨ। ਪਰ ਜੇ ਕਿਸੇ ਕਾਰਨ ਕਰਕੇ ਤੁਹਾਡੀ ਕਿਡਨੀ ਵਿੱਚ ਸਟੋਨ ਬਣ ਗਿਆ ਹੈ ਤਾਂ ਸੇਬ ਦਾ ਰਸ ਜਾਂ ਸਿਰਕਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਜੇ ਤਾਂ ਕਿਡਨੀ ਸਟੋਨ ਛੋਟਾ ਹੈ ਅਤੇ ਬਹੁਤ ਪੁਰਾਣਾ ਨਹੀਂ ਹੈ ਤਾਂ 70 ਪ੍ਰਤੀਸ਼ਤ ਤੱਕ ਸੇਬ ਦਾ ਜੂਸ ਪੀਣ ਨਾਲ ਇਹ ਖਤਮ ਹੋ ਸਕਦੀ ਹੈ। ਘਰ ‘ਚ ਸੇਬ ਦਾ ਰਸ ਤਿਆਰ ਕਰਨ ਲਈ ਇੱਕ ਸੇਬ ਨੂੰ ਫ੍ਰੀਜਰ ‘ਚ 12 ਘੰਟੇ ਲਈ ਠੰਡਾ ਹੋਣ ਲਈ ਰੱਖ ਦਿਓ। 12 ਘੰਟਿਆਂ ਬਾਅਦ ਸੇਬ ਨੂੰ ਆਮ ਤਾਪਮਾਨ ਤੇ ਬਾਹਰ ਰੱਖੋ। ਸੇਬ ਇਕ ਦਮ ਪਿਘਲ ਜਾਵੇਗਾ। ਟੁੱਥਪਿਕ ਨਾਲ ਸੇਬ ਵਿਚ ਛੇਕ ਬਣਾਓ। ਸੇਬ ਦੇ ਸਾਰੇ ਰਸ ਨੂੰ ਗਲਾਸ ਵਿਚ ਕੱਢ ਲਓ।
ਸੇਬ ਦਾ ਜੂਸ ਲੈਣ ਦਾ ਤਰੀਕਾ: ਤੁਸੀਂ ਹਰ ਸਵੇਰ ਸੇਬ ਦਾ ਜੂਸ ਇਸ ਤਰ੍ਹਾਂ ਕੱਢ ਕੇ ਹੀ ਪੀਣਾ ਹੈ। ਤੁਸੀਂ ਹਰ ਰੋਜ਼ ਅਜਿਹਾ ਕਰੋ। ਸੇਬ ਦਾ ਰਸ ਨਿਯਮਿਤ ਰੂਪ ਨਾਲ ਲੈਣ ਨਾਲ ਕਿਡਨੀ ਸਟੋਨ ਛੋਟੇ ਕਣਾਂ ਵਿਚ ਤਬਦੀਲ ਹੋ ਕੇ ਯੂਰਿਨ ਰਾਹੀਂ ਸਰੀਰ ਵਿਚੋਂ ਬਾਹਰ ਆ ਜਾਂਦਾ ਹੈ। ਸੇਬ ਦਾ ਰਸ ਜਾਂ ਸਿਰਕਾ ਪੀਣ ਨਾਲ ਕਿਡਨੀ ‘ਚ ਸਟੋਨ ਨਹੀਂ ਬਣਦਾ। ਜੇਕਰ ਤੁਸੀਂ ਬਾਜ਼ਾਰ ਵਿਚ ਮਿਲਣ ਵਾਲਾ ਸਿਰਕਾ ਵੀ ਪੀਂਦੇ ਹੋ ਤਾਂ ਇਸ ਨੂੰ ਵੀ ਪੀਣ ਨਾਲ ਕਿਡਨੀ ਸਟੋਨ ਦੂਰ ਹੁੰਦਾ ਹੈ। ਸੇਬ ਦਾ ਸਿਰਕਾ ਤੁਸੀਂ ਸਵੇਰੇ ਖ਼ਾਲੀ ਪੇਟ ਹਲਕੇ ਗੁਨਗੁਨੇ ਪਾਣੀ ‘ਚ ਮਿਲਾਕੇ ਲੈ ਸਕਦੇ ਹੋ। ਅੱਧਾ ਗਲਾਸ ਪਾਣੀ ਵਿਚ ਦੋ ਢੱਕਣ ਸੇਬ ਦੇ ਸਿਰਕੇ ਨੂੰ ਮਿਲਾ ਕੇ ਪੀਣ ਨਾਲ ਤੁਹਾਨੂੰ ਲਾਭ ਹੋਵੇਗਾ।
ਸੇਬ ਦਾ ਜੂਸ ਪੀਣ ਦੇ ਹੋਰ ਫਾਇਦੇ
- ਖੂਨ ਦੀ ਕਮੀ ਹੁੰਦੀ ਹੈ ਦੂਰ
- ਚਿਹਰੇ ‘ਤੇ ਆਉਂਦਾ ਹੈ ਗਲੋਂ
- ਸਰੀਰ ਹੁੰਦਾ ਹੈ ਐਕਟਿਵ
- ਮੂੰਹ ਦੀ ਬਦਬੂ ਤੋਂ ਮਿਲਦਾ ਹੈ ਛੁਟਕਾਰਾ
- ਪੇਟ ਨੂੰ ਮਿਲਦੀ ਹੈ ਠੰਡਕ
- ਸਰੀਰ ਵਿਚ ਮੌਜੂਦ toxins ਦਾ ਖ਼ਾਤਮਾ
- ਭੁੱਖ ਨਾ ਲੱਗਣ ਦੀ ਸਮੱਸਿਆ ਹੁੰਦੀ ਹੈ ਖਤਮ
- ਦਿਲ ਲਈ ਫਾਇਦੇਮੰਦ
ਸੇਬ ਦਾ ਜੂਸ ਪੀਣ ਤੋਂ ਇਲਾਵਾ ਤੁਸੀਂ ਕਈ ਹੋਰ ਤਰੀਕਿਆਂ ਨਾਲ ਕਿਡਨੀ ਸਟੋਨ ਤੋਂ ਛੁਟਕਾਰਾ ਪਾ ਸਕਦੇ ਹੋ। ਜਿਵੇਂ ਕਿ…
- ਖਾਰਾ ਸੋਡਾ ਪੀਣ ਨਾਲ ਵਿਅਕਤੀ ਨੂੰ ਖੁੱਲ੍ਹ ਕੇ ਯੂਰਿਨ ਆਉਂਦਾ ਹੈ। ਖਾਰੇ ਸੋਡਾ ਦੇ ਸੇਵਨ ਨਾਲ ਕਿਡਨੀ ‘ਤੇ ਦਬਾਅ ਪੈਂਦਾ ਹੈ ਜਿਸ ਨਾਲ ਕਿਡਨੀ ਸਰੀਰ ਵਿਚ ਮੌਜੂਦ ਸਾਰੀਆਂ ਅਸ਼ੁੱਧੀਆਂ ਨੂੰ ਬਾਹਰ ਕੱਢ ਦਿੰਦੀ ਹੈ।
- ਪੱਥਰੀ ਦੇ ਮਰੀਜ਼ ਜਿਨ੍ਹਾਂ ਹੋ ਸਕੇ ਅਨਾਰ ਦਾ ਸੇਵਨ ਕਰਨ। ਪਰ ਜੇ ਪੱਥਰੀ ਹੋ ਵੀ ਗਈ ਹੈ ਤਾਂ ਹਰ ਰੋਜ਼ ਇਕ ਅਨਾਰ ਖਾਓ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਯੂਰਿਨ ਖੁੱਲਕੇ ਆਵੇਗੀ, ਜੋ ਤੁਹਾਡੀ ਪੱਥਰੀ ਨੂੰ ਜਲਦੀ ਖਤਮ ਕਰਨ ਵਿਚ ਸਹਾਇਤਾ ਕਰੇਗਾ।
- ਹਰ ਰੋਜ਼ ਸਵੇਰੇ ਇਕ ਗਲਾਸ ਗੁਣਗੁਣੇ ਪਾਣੀ ‘ਚ 1 ਨਿੰਬੂ ਦਾ ਰਸ ਅਤੇ 2 ਚਮਚ ਜੈਤੂਨ ਦਾ ਤੇਲ ਮਿਲਾਕੇ ਪੀਓ। ਅਜਿਹਾ ਕਰਨ ਨਾਲ 1 ਤੋਂ ਢੇਡ ਮਹੀਨਿਆਂ ਵਿੱਚ ਪੱਥਰੀ ਦੀ ਸਮੱਸਿਆ ਦੂਰ ਹੋ ਜਾਵੇਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਸ਼ਾਮ ਨੂੰ ਇਕ ਗਲਾਸ ਨਿੰਬੂ ਪਾਣੀ ਪੀ ਸਕਦੇ ਹੋ।
- ਕਿਡਨੀ ਦੇ ਮਰੀਜ਼ਾਂ ਨੂੰ ਬੀਜ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਜੇ ਤੁਸੀਂ ਅਨਾਰ ਖਾਂਦੇ ਹੋ ਤਾਂ ਉਸ ਦੇ ਬੀਜ ਸੁੱਟ ਦਿਓ। ਇਸ ਤੋਂ ਇਲਾਵਾ ਟਮਾਟਰ ਦੇ ਬੀਜ ਜਾਂ ਕਿਸੇ ਹੋਰ ਬੀਜ ਵਾਲੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਕਿਡਨੀ ਦੇ ਮਰੀਜ਼ਾਂ ਨੂੰ ਹਾਈ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਦਾਲਾਂ ਵਿਚ ਬਹੁਤ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਜਿਸ ਕਾਰਨ ਤੁਹਾਨੂੰ ਰਾਤ ਨੂੰ ਇਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਸਰਲ ਸ਼ਬਦਾਂ ਵਿਚ ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਕੋਈ ਭਾਰੀ ਚੀਜ਼ ਨਹੀਂ ਖਾਣੀ ਚਾਹੀਦੀ। ਜਿੰਨਾ ਸੰਭਵ ਹੋ ਸਕੇ ਦੁੱਧ, ਦਹੀਂ, ਪਨੀਰ ਆਦਿ ਦਾ ਸੇਵਨ ਘੱਟ ਕਰਨਾ ਚਾਹੀਦਾ।