Arjun tree benefits: ਅੱਜ ਕੱਲ੍ਹ ਬਹੁਤ ਸਾਰੇ ਲੋਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਅਸੀਂ ਉਸ ਨਾਲ ਠੀਕ ਤਾਂ ਹੋ ਜਾਂਦੇ ਹਾਂ ਪਰ ਇਸ ਨਾਲ ਸਾਡੇ ਸਰੀਰ ਨੂੰ ਹੋਰ ਬਹੁਤ ਸਾਰੇ ਨੁਕਸਾਨ ਹੋਣ ਲੱਗਦੇ ਹਨ। ਦੂਜੇ ਪਾਸੇ ਗੱਲ ਜੇ ਆਯੁਰਵੈਦ ਦੀ ਕਰੀਏ ਤਾਂ ਬਿਮਾਰੀਆਂ ਉਨ੍ਹਾਂ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਟਿਕਦੀਆਂ ਨਹੀਂ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਸਾਡੇ ਦਾਦਾ-ਦਾਦੀ ਜ਼ਿਆਦਾਤਰ ਆਯੁਰਵੈਦ ‘ਤੇ ਭਰੋਸਾ ਕਰਦੇ ਸਨ, ਕਿਉਂਕਿ ਭਾਵੇਂ ਇਨ੍ਹਾਂ ਤਰੀਕਿਆਂ ਨਾਲ ਆਰਾਮ ਦੇਰੀ ਨਾਲ ਮਿਲੇ ਪਰ ਇਸ ਦਾ ਅਸਰ ਲੰਬਾ ਜਾਂਦਾ ਹੈ। ਅੱਜ ਅਸੀਂ ਇਕ ਅਜਿਹੇ ਹੀ ਰੁੱਖ ਬਾਰੇ ਗੱਲ ਕਰਾਂਗੇ ਜਿਸ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਪਰ ਤੁਸੀਂ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਜਾਣਦੇ ਹੋਵੋਗੇ।
ਅਸੀਂ ਗੱਲ ਕਰ ਰਹੇ ਹਾਂ ਅਰਜੁਨ ਦੇ ਦਰੱਖਤ ਦੀ, ਇਸ ਦਰੱਖਤ ‘ਚ ਬਹੁਤ ਸਾਰੇ ਗੁਣ ਹੁੰਦੇ ਹਨ ਅਤੇ ਜੇਕਰ ਇਸ ਦਰੱਖਤ ਦੀ ਸੱਕ ਦੀ ਵਰਤੋਂ ਕੀਤੀ ਜਾਵੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਚੁਟਕੀਆਂ ‘ਚ ਦੂਰ ਕੀਤਾ ਜਾ ਸਕਦਾ ਹੈ। ਅਰਜੁਨ ਦੀ ਸੱਕ ਕੋਲ ਹਰ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਬਿਮਾਰੀ ਦਾ ਇਲਾਜ਼ ਹੈ ਇਸ ਲਈ ਆਓ ਅੱਜ ਤੁਹਾਨੂੰ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾ ਅਤੇ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਅਰਜੁਨ ਦੇ ਰੁੱਖ ਦੇ ਫਾਇਦੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਇਹ ਦਰੱਖਤ ਯੂਪੀ, ਐਮਪੀ ਵਾਲੇ ਪਾਸੇ ਜ਼ਿਆਦਾ ਦੇਖਣ ਨੂੰ ਮਿਲਣਗੇ। ਇਸ ਰੁੱਖ ਵਿੱਚ ਬੀਟਾ-ਸਿਟੋਸਟਰੌਲ, ਅਲੈਜਿਕ ਐਸਿਡ, ਟ੍ਰਾਈਹਾਈਡਰੋਕਸ ਟ੍ਰਾਈਟਰਪੀਨ, ਮੋਨੋ ਕਾਰਬੋਕਸਾਈਲਿਕ ਐਸਿਡ, ਆਰਗੈਨਿਕ ਐਸਿਡ ਪਾਏ ਜਾਂਦੇ ਹਨ ਇਸ ਲਈ ਇਹ ਬਹੁਤ ਫਾਇਦੇਮੰਦ ਹੁੰਦੇ ਹਨ।
ਹੱਡੀ ਟੁੱਟ ਜਾਣ ‘ਤੇ: ਜੇ ਤੁਹਾਡੀ ਹੱਡੀ ਟੁੱਟ ਗਈ ਹੈ ਤਾਂ ਅਰਜੁਨ ਦੇ ਦਰੱਖਤ ਦੀ ਸੱਕ ਨੂੰ ਪੀਸ ਕੇ ਇਸ ਨੂੰ ਦੁੱਧ ਨਾਲ ਪੀਓ। ਇਸ ਨਾਲ ਜਲਦੀ ਹੀ ਤੁਹਾਡੀ ਹੱਡੀ ਜੁੜਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਨੂੰ ਬਹੁਤ ਆਰਾਮ ਮਿਲੇਗਾ। ਜੇ ਤੁਸੀਂ ਚਾਹੋ ਤਾਂ ਜਿੱਥੋਂ ਤੁਹਾਡੀ ਹੱਡੀ ਟੁੱਟੀ ਹੈ ਤਾਂ ਇਸਨੂੰ ਉੱਥੇ ਪੇਸਟ ਦੇ ਰੂਪ ‘ਚ ਲਗਾਓ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਅਤੇ ਦਰਦ ਵੀ ਘੱਟ ਹੋਵੇਗਾ।
ਮੂੰਹ ਦੇ ਛਾਲਿਆਂ ਲਈ: ਜਦੋਂ ਵੀ ਮੂੰਹ ਵਿਚ ਛਾਲੇ ਹੁੰਦੇ ਹਨ ਤਾਂ ਇਸ ਨਾਲ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਤੁਹਾਡੇ ਤੋਂ ਨਾ ਤਾਂ ਕੁਝ ਖਾਧਾ ਜਾਂਦਾ ਹੈ ਅਤੇ ਨਾ ਹੀ ਤੁਸੀਂ ਚੰਗੇ ਤਰੀਕੇ ਨਾਲ ਕੁੱਝ ਪੀ ਪਾਉਂਦੇ ਹੋ। ਅਜਿਹੇ ‘ਚ ਅਰਜੁਨ ਦੇ ਦਰੱਖਤ ਦੀ ਸੱਕ ਬਹੁਤ ਫ਼ਾਇਦੇਮੰਦ ਹੋਵੇਗੀ। ਤੁਸੀਂ ਕਰਨਾ ਬਸ ਇਨ੍ਹਾਂ ਹੈ ਕਿ ਇਸ ਸੱਕ ਨੂੰ ਪੀਸ ਕੇ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਇਸ ਨੂੰ ਆਪਣੇ ਛਾਲਿਆਂ ‘ਤੇ ਲਗਾਉਣਾ ਹੈ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ। ਅਰਜੁਨ ਦੇ ਰੁੱਖ ਦੀ ਸੱਕ ਛਾਤੀ ਦੇ ਕੈਂਸਰ ਲਈ ਵੀ ਬਹੁਤ ਫਾਇਦੇਮੰਦ ਹੈ। ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਰਜੁਨ ਦੇ ਰੁੱਖ ਵਿਚ ਇਕ ਰਸਾਇਣ ਪਾਇਆ ਜਾਂਦਾ ਹੈ ਜੋ ਕੈਂਸਰ ਸੈੱਲਾਂ ਨੂੰ ਰੋਕਣ ਲਈ ਕੰਮ ਕਰਦਾ ਹੈ। ਇਸ ਰੁੱਖ ਦੀ ਸੱਕ ਨੂੰ ਪੀਸ ਕੇ ਦੁੱਧ ਦੇ ਨਾਲ ਸੇਵਨ ਕਰੋ।
ਦੂਰ ਹੁੰਦਾ ਹੈ ਮੋਟਾਪਾ: ਅਰਜੁਨ ਦੇ ਦਰੱਖਤ ਦੀ ਸੱਕ ਨਾਲ ਤੁਹਾਡੇ ਸਰੀਰ ਵਿਚ ਮੋਟਾਪੇ ਦੀ ਬੀਮਾਰੀ ਨਹੀਂ ਹੁੰਦੀ ਹੈ। ਇਸ ਨਾਲ ਤੁਹਾਡਾ ਪਾਚਣ ਤੰਤਰ ਬਿਲਕੁਲ ਠੀਕ ਰਹਿੰਦਾ ਹੈ, ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਇਸਦਾ ਅਸਰ ਆਪਣੇ ਆਪ ਦਿਖਣਾ ਸ਼ੁਰੂ ਹੋ ਜਾਵੇਗਾ। ਘਰ ਅਤੇ ਰਸੋਈ ਦਾ ਕੰਮ ਕਰਦੇ ਸਮੇਂ ਕਈ ਵਾਰ ਸਾਡੇ ਹੱਥ ਸੜ ਜਾਂਦੇ ਹਨ ਇਸ ‘ਚ ਵੀ ਅਰਜੁਨ ਦੇ ਦਰੱਖਤ ਦੀ ਸੱਕ ਲਾਭਕਾਰੀ ਹੁੰਦੀ ਹੈ। ਜਲੇ ਹੋਏ ਜ਼ਖ਼ਮ ‘ਤੇ ਕੁਝ ਵੀ ਲਗਾ ਲਓ ਪਰ ਦਰਦ ਤੋਂ ਰਾਹਤ ਨਹੀਂ ਮਿਲਦੀ ਹੈ ਅਜਿਹੇ ‘ਚ ਅਰਜੁਨ ਦੇ ਦਰੱਖਤ ਦੀ ਸੱਕ ਦੀ ਵਰਤੋਂ ਕਰੋ ਅਤੇ ਇਸ ਨੂੰ ਪੀਸ ਕੇ ਆਪਣੇ ਜ਼ਖਮ ‘ਤੇ ਲਗਾਓ ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਅਰਜੁਨ ਦੇ ਦਰੱਖਤ ਦੀ ਸੱਕ ਦਿਲ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੈ। ਜੇ ਤੁਹਾਨੂੰ ਦਿਲ ਦੀ ਬਿਮਾਰੀ ਹੈ ਜਾਂ ਜੇ ਤੁਹਾਡੀ ਸਾਹ ਫੁੱਲਦੀ ਹੈ ਤਾਂ ਇਸ ਰੁੱਖ ਦੀ ਸੱਕ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ। ਤੁਸੀਂ ਇਸ ਸੱਕ ਨੂੰ ਪੀਸ ਕੇ ਇਸ ਨੂੰ ਦੁੱਧ ਨਾਲ ਪੀਓ ਅਤੇ ਤੁਹਾਨੂੰ ਆਪਣੇ-ਆਪ ਨਤੀਜੇ ਨਤੀਜੇ ਦੇਖਣ ਨੂੰ ਮਿਲਣਗੇ।
ਸ਼ੂਗਰ ਦੇ ਮਰੀਜ਼ਾਂ ਲਈ: ਜਿਥੇ ਅਰਜੁਨ ਦੇ ਰੁੱਖ ਦੀ ਸੱਕ ਕੈਂਸਰ ਨੂੰ ਰੋਕਣ ਲਈ ਕੰਮ ਕਰਦੀ ਹੈ ਉਥੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਇਸ ਰੁੱਖ ਦੀ ਸੱਕ ਨੂੰ ਪੀਸ ਕੇ ਇਸਦਾ ਸੇਵਨ ਕਰੋ ਇਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਮਿਲਦਾ ਹੈ। ਇਸ ਰੁੱਖ ਦੀ ਸੱਕ ਦਾ ਸੇਵਨ ਕਰਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਦੀ ਤਾਕਤ ਵੀ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਜੇ ਤੁਹਾਡੇ ਪੇਟ ਵਿੱਚ ਦਰਦ ਰਹਿੰਦਾ ਹੈ ਤਾਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਅਰਜੁਨ ਦੇ ਰੁੱਖ ਦੀ ਸੱਕ ਪੇਟ ਦੇ ਦਰਦ ਤੋਂ ਵੀ ਰਾਹਤ ਦਿਵਾਉਂਦੀ ਹੈ। ਬੱਸ ਕਰਨਾ ਇਨ੍ਹਾਂ ਹੈ ਕਿ ਇਸ ਰੁੱਖ ਦੀ ਸੱਕ ਨੂੰ ਪੀਸ ਕੇ ਪਾਊਡਰ ਬਣਾ ਲਓ। ਉਸ ਵਿਚ ਹਿੰਗ ਅਤੇ ਨਮਕ ਪਾਓ ਅਤੇ ਇਸ ਦਾ ਸੇਵਨ ਕਰੋ ਤਾਂ ਤੁਹਾਨੂੰ ਪੇਟ ਦੇ ਦਰਦ ਤੋਂ ਬਹੁਤ ਰਾਹਤ ਮਿਲੇਗੀ।