Arteries blockage remedies: ਗਲਤ ਖਾਣ-ਪੀਣ ਅਤੇ ਜ਼ਿਆਦਾ ਪਾਣੀ ਨਾ ਪੀਣ ਕਾਰਨ ਧਮਨੀਆਂ ਵਿਚ ਹੌਲੀ-ਹੌਲੀ ਪਲਾਕ ਜੰਮਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਹੌਲੀ ਹੋ ਜਾਂਦਾ ਹੈ ਅਤੇ ਸਟ੍ਰੋਕ, ਆਰਟਰੀ ਬਲਾਕੇਜ, ਹਾਰਟ ਅਟੈਕ ਸਮੇਤ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਆਯੁਰਵੈਦਿਕ ਸਿਰਪ ਬਾਰੇ ਦੱਸਾਂਗੇ ਜੋ ਬੰਦ ਧਮਨੀਆਂ ਨੂੰ ਖੋਲ੍ਹਣ ਦੇ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕੰਟਰੋਲ ਕਰੇਗਾ। ਆਰਟਰੀ ਯਾਨਿ ਧਮਨੀਆਂ ਉਹ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ ਜੋ ਆਕਸੀਜਨ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਂਦੀਆਂ ਹਨ। ਇਨ੍ਹਾਂ ਵਿਚ ਪਲਾਕ ਜਮਾ ਹੋਣ ‘ਤੇ ਸੋਜ ਅਤੇ ਦਰਦ ਦੇ ਇਲਾਵਾ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਧਮਨੀਆਂ ‘ਚ ਪਲਾਕ ਜਮ੍ਹਾਂ ਹੋਣ ਦੇ ਕਾਰਨ
- ਕੋਲੇਸਟ੍ਰੋਲ ਲੈਵਲ ਵਧਣਾ
- ਗਲਤ ਖਾਣ-ਪੀਣ
- ਸਿਗਰੇਟ-ਸ਼ਰਾਬ ਦਾ ਜ਼ਿਆਦਾ ਸੇਵਨ
- ਕਾਰਬੋਹਾਈਡਰੇਟ ਭੋਜਨ ਜ਼ਿਆਦਾ ਲੈਣਾ
- ਰਿਫਾਇੰਡ ਸ਼ੂਗਰ ਦਾ ਜ਼ਿਆਦਾ ਸੇਵਨ
ਕਦੋਂ ਹੁੰਦੀ ਹੈ ਸਰਜਰੀ ਦੀ ਲੋੜ: ਜਦੋਂ ਧਮਨੀਆਂ ‘ਚ 50-60% ਤੋਂ ਜ਼ਿਆਦਾ ਦੀ ਬਲਾਕੇਜ ਹੁੰਦੀ ਹੈ ਤਾਂ ਡਾਕਟਰ ਬਾਈਪਾਸ ਸਰਜਰੀ ਦੀ ਸਲਾਹ ਦਿੰਦੇ ਹਨ। ਹਾਲਾਂਕਿ ਡਾਕਟਰ ਤੁਹਾਨੂੰ ਦੇਖਣ ਤੋਂ ਬਾਅਦ ਹੀ ਦੱਸਣਗੇ ਕਿ ਤੁਹਾਨੂੰ ਸਰਜਰੀ ਦੀ ਜ਼ਰੂਰਤ ਕਦੋਂ ਹੈ। ਪਰ ਸ਼ੁਰੂਆਤੀ ਪੜਾਅ ਵਿਚ ਤੁਸੀਂ ਭੋਜਨ ਅਤੇ ਆਯੁਰਵੈਦਿਕ ਕਾੜੇ ਨਾਲ ਬਲਾਕੇਜ ਨੂੰ ਦੂਰ ਕਰ ਸਕਦੇ ਹੋ।
ਜ਼ਰੂਰੀ ਸਮੱਗਰੀ
ਨਿੰਬੂ ਦਾ ਰਸ – 1 ਕੱਪ
ਅਦਰਕ ਦਾ ਰਸ – 1 ਕੱਪ
ਲਸਣ ਦਾ ਰਸ – 1 ਕੱਪ
ਸੇਬ ਦਾ ਸਿਰਕਾ – 1 ਕੱਪ
ਸ਼ਹਿਦ – 3 ਕੱਪ
ਆਯੁਰਵੈਦਿਕ ਸਿਰਪ ਬਣਾਉਣ ਦਾ ਤਰੀਕਾ: ਇਕ ਪੈਨ ‘ਚ ਨਿੰਬੂ, ਅਦਰਕ, ਲਸਣ ਦਾ ਰਸ ਅਤੇ ਐਪਲ ਸਾਈਡਰ ਸਿਰਕਾ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਉਹ 3 ਕੱਪ ਨਾ ਰਹਿਣ ਜਾਣ। ਫਿਰ ਇਸ ਨੂੰ ਠੰਡਾ ਕਰਕੇ 3 ਕੱਪ ਨੈਚੁਰਲ ਆਰਗੈਨਿਕ ਸ਼ਹਿਦ ਮਿਲਾਓ। ਫਿਰ ਇਸ ਨੂੰ ਜਾਰ ਜਾਂ ਬੋਤਲ ਵਿਚ ਪਾ ਕੇ ਇਸਨੂੰ ਫਰਿੱਜ ਵਿਚ ਸਟੋਰ ਕਰੋ। ਸਵੇਰੇ ਖ਼ਾਲੀ ਪੇਟ ਰੋਜ਼ਾਨਾ 1 ਚੱਮਚ ਸਿਰਪ ਪੀਓ। ਇਸ ਨਾਲ ਬੰਦ ਧਮਨੀਆਂ ਖੁੱਲ੍ਹ ਜਾਣਗੀਆਂ।
ਇਨ੍ਹਾਂ ਟਿਪਸ ਨੂੰ ਫੋਲੋ ਕਰਨਾ ਵੀ ਜ਼ਰੂਰੀ
- ਜ਼ੰਕ ਫ਼ੂਡ, ਮਸਾਲੇਦਾਰ ਭੋਜਨ, ਪੈਕਟਬੰਦ, ਪ੍ਰੋਸੈਸਡ ਫੂਡਜ਼ ਤੋਂ ਦੂਰ ਰਹੋ।
- ਭੋਜਨ ਵਿਚ ਲਸਣ ਦੀ ਜ਼ਿਆਦਾ ਵਰਤੋਂ ਕਰੋ। ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਦੇ ਨਾਲ ਧਮਨੀਆਂ ਨੂੰ ਵੀ ਸਾਫ਼ ਕਰਦਾ ਹੈ।
- ਬਦਾਮ, ਅਖਰੋਟ, ਕਾਜੂ ਵਰਗੇ ਸੁੱਕੇ ਮੇਵੇ ਜ਼ਿਆਦਾ ਲਓ। ਡਾਇਟ ਵਿਚ ਅਲਸੀ ਦੇ ਬੀਜ ਅਤੇ ਕੱਦੂ ਦੇ ਬੀਜ ਵੀ ਸ਼ਾਮਲ ਕਰੋ।
- ਜਿੰਨਾ ਹੋ ਸਕੇ ਸਿਗਰਟ, ਤੰਬਾਕੂ, ਸ਼ਰਾਬ ਵਰਗੀਆਂ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹੋ।
- ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗਾ ਜਾਂ ਕਸਰਤ ਕਰੋ। ਇਸ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਸਹੀ ਰਹੇਗਾ ਅਤੇ ਬਲਾਕੇਜ ਦਾ ਖ਼ਤਰਾ ਵੀ ਘੱਟ ਹੋਵੇਗਾ।