Arthritis home remedies tips: ਸਰਦੀਆਂ ‘ਚ ਅਕਸਰ ਦੇਖਿਆ ਜਾਂਦਾ ਹੈ ਕਿ ਗਠੀਆ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਕੁਝ ਲੋਕਾਂ ਨੂੰ ਤਾਂ ਅਜਿਹਾ ਦਰਦ ਹੁੰਦਾ ਹੈ ਕਿ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਜੋੜਾਂ ‘ਚ ਮੌਜੂਦ ਕਾਰਟੀਲੇਜ ਹੌਲੀ-ਹੌਲੀ ਖਰਾਬ ਹੋਣ ਲੱਗਦੀ ਹੈ। ਕੁਝ ਲੋਕ ਇਸ ਲਈ ਦਵਾਈ ਵੀ ਖਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਬੀਮਾਰੀ ਨੂੰ ਜੜ੍ਹ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਪਰ ਤੁਸੀਂ ਇਸ ਨੂੰ ਕੰਟਰੋਲ ਜ਼ਰੂਰ ਕਰ ਸਕਦੇ ਹੋ। ਬਹੁਤ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ ‘ਚ ਕਿਉਂ ਨਾ ਗਠੀਆ ਨੂੰ ਕੰਟਰੋਲ ਕਰਨ ਲਈ ਘਰੇਲੂ ਨੁਸਖਿਆਂ ਦਾ ਸਹਾਰਾ ਲਿਆ ਜਾਵੇ।
ਲਸਣ ਹੁੰਦਾ ਹੈ ਫਾਇਦੇਮੰਦ: ਲਸਣ ਦੀ ਤਾਸੀਰ ਗਰਮ ਹੁੰਦੀ ਹੈ ਜੋ ਨਾ ਸਿਰਫ ਸਰਦੀਆਂ ‘ਚ ਸਰੀਰ ਨੂੰ ਅੰਦਰ ਤੋਂ ਗਰਮ ਰੱਖਦਾ ਹੈ ਬਲਕਿ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਇਸ ਦੇ ਲਈ ਸਵੇਰੇ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਖਾਓ। ਤੁਸੀਂ ਇਸ ਨੂੰ ਸ਼ਹਿਦ ‘ਚ ਭਿਓਂ ਕੇ ਵੀ ਖਾ ਸਕਦੇ ਹੋ।
ਮੇਥੀ ਵੀ ਹੈ ਫਾਇਦੇਮੰਦ: ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਖਾਓ। ਤੁਸੀਂ ਚਾਹੋ ਤਾਂ 2 ਚੱਮਚ ਮੇਥੀ ਦਾਣੇ ਨੂੰ ਪਾਣੀ ‘ਚ ਉਬਾਲ ਕੇ ਚਾਹ ਦੀ ਤਰ੍ਹਾਂ ਵੀ ਪੀ ਸਕਦੇ ਹੋ। ਇਸ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ।
ਧਨੀਆ ਵੀ ਹੈ ਗੁਣਕਾਰੀ: ਐਂਟੀਆਕਸੀਡੈਂਟ ਨਾਲ ਭਰਪੂਰ ਧਨੀਆ ਵੀ ਗਠੀਆ ਰੋਗ ‘ਚ ਫਾਇਦੇਮੰਦ ਹੈ। ਇਸ ਦੇ ਲਈ 1 ਚੱਮਚ ਸਾਬਤ ਧਨੀਆ ਪਾਊਡਰ ਨੂੰ ਗੁਣਗੁਣੇ ਪਾਣੀ ‘ਚ ਪਾ ਕੇ ਖਾਓ। ਇਸ ਨਾਲ ਸਰਦੀਆਂ ‘ਚ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਇਮਿਊਨਿਟੀ ਵੀ ਵਧੇਗੀ।
ਕਿਵੇਂ ਦਾ ਹੋਵੇ ਤੁਹਾਡਾ ਖਾਣ-ਪੀਣ: ਇਸ ਬਿਮਾਰੀ ਨੂੰ ਕਾਬੂ ਕਰਨ ਲਈ ਸਿਰਫ਼ ਘਰੇਲੂ ਉਪਚਾਰ ਹੀ ਕਾਫ਼ੀ ਨਹੀਂ ਹਨ। ਇਸਦੇ ਲਈ ਤੁਹਾਨੂੰ ਸਹੀ ਡਾਈਟ ਵੀ ਲੈਣੀ ਪਵੇਗੀ। ਇਸ ਦੇ ਲਈ ਡਾਇਟ ‘ਚ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀਂ, ਮੇਥੀ, ਸਾਗ, ਪੁੰਗਰੇ ਹੋਏ ਮੂੰਗ, ਛੋਲੇ ਕਰੇਲਾ, ਬੈਂਗਣ, ਸਹਿਜਨ ਦੇ ਡੰਡਲ, ਨਿੰਮ, ਬੇਰ ਅਤੇ ਐਵੋਕਾਡੋ ਖਾਓ।
ਨਿਯਮਤ ਕਰੋ ਜੁਆਇੰਟ ਰੋਟੇਸ਼ਨ: ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਨਿਯਮਤ ਤੌਰ ‘ਤੇ ਸਾਈਕਲਿੰਗ, ਸਵੀਮਿੰਗ, ਜੋੜਾਂ ਦਾ ਘੁੰਮਣਾ, ਸੈਰ ਵਰਗੀਆਂ ਕਸਰਤਾਂ ਕਰੋ। ਇਸ ਨਾਲ ਜੋੜ ਐਕਟਿਵ ਰਹਿਣਗੇ ਅਤੇ ਦਰਦ ਵੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤਾੜਾਸਨ, ਵੀਰਭਦਰਾਸਨ ਅਤੇ ਦੰਡਾਸਨ ਵਰਗੇ ਯੋਗਾ ਨੂੰ ਰੁਟੀਨ ਦਾ ਹਿੱਸਾ ਬਣਾਓ।
ਅਭੰਗ ਦਾ ਅਭਿਆਸ ਕਰੋ: ਕਿਸੀ ਵੀ ਆਰਗੈਨਿਕ ਤੇਲ ਨੂੰ ਗੁਣਗੁਣਾ ਕਰਕੇ ਪ੍ਰਭਾਵਿਤ ਏਰੀਆ ‘ਤੇ ਮਸਾਜ ਕਰੋ। ਇਸ ਨਾਲ ਵਾਤ ਦੀ ਸਮੱਸਿਆ ਘੱਟ ਹੋਵੇਗੀ ਅਤੇ ਟਿਸ਼ੂਆਂ ‘ਚੋਂ ਜ਼ਹਿਰੀਲੇ ਤੱਤ ਵੀ ਬਾਹਰ ਨਿਕਲਣਗੇ।