Avocado benefits: ਐਵੋਕਾਡੋ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਭਾਰ ਕੰਟਰੋਲ ‘ਚ ਰਹਿਣ ਦੇ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਨੂੰ ਮਿੱਠੇ ਅਤੇ ਨਮਕ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਖਾਧਾ ਜਾ ਸਕਦਾ ਹੈ। ਰੋਜ਼ਾਨਾ 1 ਐਵੋਕਾਡੋ ਖਾਣਾ ਸਿਹਤ ਦੇ ਨਾਲ ਸੁੰਦਰਤਾ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਸੁਪਰ ਫੂਡ ਨੂੰ ਖੁਰਾਕ ਵਿਚ ਸ਼ਾਮਲ ਕਰਨ ਦੇ ਵੱਡੇ ਫਾਇਦਿਆਂ ਬਾਰੇ…
- ਕਈ ਅਧਿਐਨਾਂ ਦੇ ਅਨੁਸਾਰ ਇਸਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਇਹ ਸਰੀਰ ਵਿਚ ਕੈਂਸਰ ਸੈੱਲਾਂ ਦੇ ਗਠਨ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਫ੍ਰੀ ਰੈਡੀਕਲਜ਼ ਨਾਲ ਲੜਦੇ ਹੋਏ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
- ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅਸਲ ਵਿਚ ਇਸ ‘ਚ ਮੌਜੂਦ ਪੋਟਾਸ਼ੀਅਮ ਨਾਲ ਭਰਪੂਰ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਦਿਲ ਵੀ ਤੰਦਰੁਸਤ ਹੁੰਦਾ ਹੈ। ਨਾਲ ਹੀ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
- ਇਸ ‘ਚ ਮੋਨੋਅਨਸੈਚੂਰੇਟਿਡ ਫਾਈਬਰ ਅਤੇ ਵਿਟਾਮਿਨ ਈ ਹੋਣ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ। ਨਾਲ ਹੀ ਕੰਮ ਕਰਨ ਦੀ ਯੋਗਤਾ ਵੀ ਵਧਦੀ ਹੈ। ਅਜਿਹੇ ‘ਚ ਇਸ ਨੂੰ ਖ਼ਾਸ ਤੌਰ ‘ਤੇ ਬੱਚਿਆਂ ਦੀ ਡਾਇਟ ‘ਚ ਸ਼ਾਮਲ ਕਰਨਾ ਜ਼ਰੂਰੀ ਹੈ।
- ਐਵੋਕਾਡੋ ਵਿਚ ਮੌਜੂਦ ਪੌਸ਼ਟਿਕ ਤੱਤ ਅੱਖਾਂ ਨੂੰ ਤੰਦਰੁਸਤ ਰੱਖਦੇ ਹਨ। ਅਜਿਹੇ ‘ਚ ਅੱਖਾਂ ਦੀ ਰੋਸ਼ਨੀ ਵੱਧਣ ਦੇ ਨਾਲ ਮੋਤੀਆਬਿੰਦ ਅਤੇ ਇਸ ਨਾਲ ਜੁੜੀਆਂ ਹੋਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਇਸ ਵਿਚ ਵਿਟਾਮਿਨ, ਪ੍ਰੋਟੀਨ ਅਤੇ ਫਾਈਬਰ ਦੇ ਜ਼ਿਆਦਾ ਤੱਤ ਹੁੰਦੇ ਹਨ। ਇਸ ਨੂੰ ਲੈਣ ਨਾਲ ਓਵਰਈਟਿੰਗ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਸਰੀਰ ਦਾ ਮੈਟਾਬੋਲਿਜ਼ਮ ਰੇਟ ਵੱਧਣ ਨਾਲ ਐਨਰਜ਼ੀ ਅਤੇ ਚੰਗੀ ਕੈਲੋਰੀ ਮਿਲਦੀ ਹੈ।
- ਇਸਦੇ ਸੇਵਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਅਤੇ ਪ੍ਰਤੀਰੋਧ ਸ਼ਕਤੀ ਮਜ਼ਬੂਤ ਬਣ ਜਾਂਦੀ ਹੈ। ਅਜਿਹੇ ‘ਚ ਪੇਟ ਨਾਲ ਸਬੰਧਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਇਸ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਸਰੀਰ ਵਿਚ ਚੁਸਤੀ-ਫੁਰਤੀ ਆਉਂਦੀ ਹੈ।
- ਇਸ ਦੇ ਸੇਵਨ ਨਾਲ ਸਕਿਨ ਦੀ ਅੰਦਰ ਤੋਂ ਰਿਪੇਅਰ ਹੁੰਦੀ ਹੈ। ਅਜਿਹੇ ‘ਚ ਚਿਹਰੇ ‘ਤੇ ਝੁਰੜੀਆਂ ਅਤੇ ਵੱਧਦੀ ਉਮਰ ਦੇ ਲੱਛਣ ਘੱਟ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇਸ ਦਾ ਜੂਸ ਜਾਂ ਤੇਲ ਸਕਿਨ ‘ਤੇ ਲਗਾਉਣ ਨਾਲ ਡ੍ਰਾਈ ਅਤੇ ਡੈਮੇਜ਼ ਸਕਿਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਸਕਿਨ ਬੇਦਾਗ਼, ਗਲੋਇੰਗ ਅਤੇ ਮੁਲਾਇਮ ਹੁੰਦੀ ਹੈ।
- ਇਸ ਦਾ ਪਲਪ ਨਿਕਾਲ ਕੇ ਇਸਨੂੰ ਵਾਲਾਂ ‘ਤੇ ਲਗਾਉਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲਾਂ ਦਾ ਰੁੱਖਾਪਣ ਦੂਰ ਹੋ ਕੇ ਇਨ੍ਹਾਂ ‘ਚ ਨਮੀ ਪਹੁੰਚਦੀ ਹੈ। ਨਾਲ ਹੀ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਸੰਘਣੇ, ਮਜ਼ਬੂਤ ਅਤੇ ਮੁਲਾਇਮ ਬਣਦੇ ਹਨ।