Ayurveda health rules: ਭਲਾ ਸਿਹਤਮੰਦ ਕੌਣ ਨਹੀਂ ਰਹਿਣਾ ਚਾਹੁੰਦਾ ਪਰ ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਵਿਅਕਤੀ ਨੂੰ ਬਿਮਾਰੀਆਂ ਦਾ ਘਰ ਬਣਾ ਰਿਹਾ ਹੈ। ਹਾਲਾਂਕਿ ਖ਼ਰਾਬ ਆਦਤਾਂ ਛੱਡਣਾ ਇੰਨਾ ਆਸਾਨ ਨਹੀਂ ਹੁੰਦਾ ਜਿੰਨਾ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ। ਜੀ ਹਾਂ, ਆਪਣੀਆਂ ਕੁਝ ਆਦਤਾਂ ‘ਚ ਬਦਲਾਅ ਕਰਕੇ ਤੁਸੀਂ ਨਾ ਸਿਰਫ ਸਿਹਤਮੰਦ ਬਲਕਿ ਬਿਮਾਰੀ ਮੁਕਤ ਵੀ ਹੋ ਸਕਦੇ ਹੋ। ਆਓ ਅਸੀਂ ਤੁਹਾਨੂੰ ਆਯੁਰਵੈਦ ਦੇ ਕੁਝ ਅਜਿਹੇ ਛੋਟੇ-ਛੋਟੇ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਦਿਨ ਭਰ ਫੋਲੋ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਸਾਹ ਲੈਣ ਦਾ ਤਰੀਕਾ ਹੋਵੇ ਸਹੀ: ਆਯੁਰਵੈਦ ਦੇ ਅਨੁਸਾਰ ਲੰਗਜ ਨੂੰ ਸਹੀ ਤਰ੍ਹਾਂ ਫੁਲਾਕੇ ਸਾਹ ਲੈਣਾ ਚਾਹੀਦਾ ਹੈ। ਇਸ ਨਾਲ ਲੰਗਜ ਹੈਲਥੀ ਰਹਿੰਦੇ ਹਨ ਅਤੇ ਸਰੀਰ ਨੂੰ ਭਰਪੂਰ ਮਾਤਰਾ ‘ਚ ਆਕਸੀਜਨ ਵੀ ਮਿਲਦੀ ਹੈ ਜਿਸ ਨਾਲ ਤੁਸੀਂ ਸਿਹਤਮੰਦ ਵੀ ਰਹਿੰਦੇ ਹੋ। ਨਾਸ਼ਤੇ ਤੋਂ ਪਹਿਲਾਂ ਅਤੇ ਲੰਚ ਅਤੇ ਡਿਨਰ ਤੋਂ ਬਾਅਦ ਘੱਟੋ-ਘੱਟ 500 ਕਦਮ ਚੱਲੋ। ਇਸ ਨਾਲ ਪਾਚਨ ਵੀ ਸਹੀ ਰਹੇਗਾ ਅਤੇ ਭੋਜਨ ਵੀ ਹਜ਼ਮ ਹੋ ਜਾਵੇਗਾ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ।
ਬ੍ਰੇਕਫਾਸਟ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ: ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ ਹੁੰਦਾ ਹੈ ਕਿਉਂਕਿ ਇਸ ਨਾਲ ਮੈਟਾਬੋਲਿਜ਼ਮ ਸਟਾਰਟ ਹੁੰਦਾ ਹੈ। ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਨਾਸ਼ਤਾ ਕਰੋ। ਨਾਸ਼ਤੇ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਨਾਲ ਤੁਹਾਨੂੰ ਦਿਨ ਭਰ ਐਨਰਜ਼ੀ ਮਿਲੇ।
ਸਵੇਰੇ 2 ਗਿਲਾਸ ਪਾਣੀ: ਸਵੇਰੇ ਖਾਲੀ ਪੇਟ 2 ਗਲਾਸ ਗੁਣਗੁਣਾ ਜਾਂ ਨਾਰਮਲ ਪਾਣੀ ਪੀਓ। ਤੁਸੀਂ ਇਸ ‘ਚ ਸ਼ਹਿਦ ਅਤੇ ਨਿੰਬੂ ਵੀ ਪਾ ਸਕਦੇ ਹੋ। ਨਾਲ ਹੀ ਖਾਲੀ ਪੇਟ ਚਾਹ, ਕੈਫੀਨ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ। ਇਸ ਨਾਲ ਐਸਿਡਿਟੀ, ਉਲਟੀਆਂ, ਮਤਲੀ, ਬੈਲੀ ਫੈਟ ਵਧ ਸਕਦਾ ਹੈ।
ਪਾਣੀ ਪੀਣ ਦਾ ਸਹੀ ਤਰੀਕਾ: ਦਿਨ ‘ਚ ਘੱਟੋ-ਘੱਟ 9-10 ਗਲਾਸ ਪਾਣੀ ਜ਼ਰੂਰ ਪੀਓ ਪਰ ਘੁੱਟ-ਘੁੱਟ ਕਰਕੇ। ਖੜ੍ਹੇ ਹੋ ਕੇ ਜਾਂ ਤੁਰਦੇ ਸਮੇਂ ਪਾਣੀ ਨਾ ਪੀਓ। ਜੇ ਗਰਮੀਆਂ ‘ਚ ਪਾਣੀ ਦਾ ਸੁਆਦ ਨਹੀਂ ਆਉਂਦਾ ਤਾਂ ਤੁਸੀਂ ਨਿੰਬੂ ਪਾਣੀ, ਸ਼ਰਬਤ, ਨਾਰੀਅਲ ਪਾਣੀ, ਜੂਸ, ਸਮੂਦੀ ਆਦਿ ਪੀ ਸਕਦੇ ਹੋ। ਦਿਨ ਭਰ ਹੈਲਥੀ ਭੋਜਨ ਲੈਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 1 ਕੌਲੀ ਫਲ ਅਤੇ ਸਲਾਦ ਜ਼ਰੂਰ ਖਾਓ। ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਣ ਅਤੇ ਪੌਸ਼ਟਿਕ ਤੱਤ ਮਿਲਣਗੇ ਅਤੇ ਸਰੀਰ ਦਾ ਤਾਪਮਾਨ ਵੀ ਸਹੀ ਰਹੇਗਾ। ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਲਈ ਅੱਧੇ ਘੰਟੇ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਓ। ਇਸ ਤੋਂ ਇਲਾਵਾ ਭੋਜਨ ਤੋਂ ਬਾਅਦ ਨਹਾਉਣਾ ਵੀ ਨਹੀਂ ਚਾਹੀਦਾ।
ਚੰਗੀ ਨੀਂਦ: ਹਰ ਰੋਜ਼ ਘੱਟੋ-ਘੱਟ 8-9 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਦਿਨ ਭਰ ਫਰੈਸ਼ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ। ਕੋਸ਼ਿਸ਼ ਕਰੋ ਕਿ ਰੋਜ਼ਾਨਾ ਨਹਾਉਣ ਤੋਂ 10 ਮਿੰਟ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ ਦੀ ਮਾਲਸ਼ ਕਰੋ। ਇਸ ਨਾਲ ਸਕਿਨ ਸੈੱਲ ਸਾਫ਼ ਅਤੇ ਤਾਜ਼ਾ ਰਹਿੰਦੇ ਹਨ ਅਤੇ ਸਕਿਨ ਡ੍ਰਾਈ ਵੀ ਨਹੀਂ ਹੁੰਦੀ। ਨਾਲ ਹੀ ਤੇਲ ਦੀ ਮਾਲਸ਼ ਨਾਲ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਦਾਰ ਹੁੰਦੀਆਂ ਹਨ ਜਿਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗਾ, ਮੈਡੀਟੇਸ਼ਨ, ਪ੍ਰਾਣਾਯਾਮ ਜ਼ਰੂਰ ਕਰੋ। ਯੋਗ ਇਕ ਅਜਿਹੀ ਪ੍ਰਾਚੀਨ ਵਿਧੀ ਹੈ ਜੋ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਤੰਦਰੁਸਤ ਰਹਿਣ ਲਈ ਇਸਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।