Ayurveda myths: ਆਯੁਰਵੈਦ ਦਾ ਇਤਿਹਾਸ ਅੱਜ ਤੋਂ ਲਗਭਗ 5000 ਸਾਲ ਪੁਰਾਣਾ ਹੈ। ਨਾਲ ਹੀ ਲੋਕ ਇਸ ਨੂੰ ਮੰਨਦੇ ਵੀ ਬਹੁਤ ਹਨ। ਖ਼ਾਸਕਰ ਕੋਰੋਨਾ ਦੇ ਸਮੇਂ ਲੋਕਾਂ ਨੇ ਇਸ ਨੂੰ ਵਿਸ਼ੇਸ਼ ਰੂਪ ‘ਚ ਅਪਣਾਇਆ। ਪਰ ਅੱਜ ਵੀ ਬਹੁਤ ਸਾਰੇ ਲੋਕ ਆਯੁਰਵੈਦਿਕ ਉਪਚਾਰਾਂ ਨੂੰ ਲੈ ਕੇ ਕੁਝ ਗਲਤ ਧਾਰਣਾਵਾਂ ਯਾਨਿ ਮਿਥਜ ਨੂੰ ਮੰਨਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੇ 4 ਮਿਥਿਹਾਸਕ ਅਤੇ ਉਨ੍ਹਾਂ ਦੀ ਸੱਚਾਈ ਬਾਰੇ ਦੱਸਦੇ ਹਾਂ….
ਮਿੱਥ 1- ਸਰੀਰ ‘ਚ ਗਰਮੀ ਵੱਧਣ ਦਾ ਕਾਰਨ ਆਯੁਰਵੈਦਿਕ ਦਵਾਈ
ਸੱਚ– ਆਯੁਰਵੈਦਿਕ ਦਵਾਈ ਕਈ ਕਿਸਮਾਂ ਦੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ। ਅਜਿਹੇ ‘ਚ ਲੋਕ ਇਸ ਨੂੰ ਸਰੀਰ ‘ਚ ਗਰਮੀ ਪੈਦਾ ਹੋਣ ਦਾ ਕਾਰਨ ਮੰਨਦੇ ਹਨ। ਪਰ ਅਸਲ ‘ਚ ਆਯੁਰਵੈਦਿਕ ਇਲਾਜ ਵਿਸ਼ੇਸ਼ ਤੌਰ ਤੇ ਤ੍ਰਿਦੋਸ਼ ਅਰਥਾਤ ਵਾਤ, ਪਿੱਤ ਅਤੇ ਕਫ ‘ਤੇ ਅਧਾਰਤ ਹੁੰਦਾ ਹੈ। ਨਾਲ ਹੀ ਇਹ ਤਿੰਨ ਚੀਜ਼ਾਂ ਸਾਡੇ ਸਰੀਰ ‘ਚ ਮੌਜੂਦ ਹੁੰਦੀਆਂ ਹਨ। ਅਜਿਹੇ ‘ਚ ਵਿਅਕਤੀ ਦੇ ਇਲਾਜ ਦੇ ਦੌਰਾਨ ਸਰੀਰ ‘ਚ ਇਹਨਾਂ ਤਿੰਨ ਚੀਜ਼ਾਂ ‘ਚ ਸੰਤੁਲਨ ਬਣਾਇਆ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਗਰਮ ਕਹਿਣਾ ਗ਼ਲਤ ਹੈ।
ਮਿੱਥ 2- ਇਨ੍ਹਾਂ ਦਵਾਈਆਂ ਦੀ ਐਕਸਪਾਇਰੀ ਡੇਟ ਨਹੀਂ ਹੁੰਦੀ
ਸੱਚ– ਬਹੁਤ ਸਾਰੇ ਲੋਕ ਇਸ ਧਾਰਣਾ ਨੂੰ ਸਹੀ ਸਮਝਦੇ ਹਨ। ਪਰ ਅਸਲ ‘ਚ ਇਹ ਦਵਾਈਆਂ ਵੀ ਇੱਕ ਸਮੇਂ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਅਜਿਹੇ ‘ਚ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਦੀ ਐਕਸਪਾਇਰੀ ਡੇਟ ਹੁੰਦੀ ਹੈ। ਹਲਦੀ, ਘਿਓ ਅਤੇ ਹੋਰ ਮਸਾਲੇ ਖਰਾਬ ਨਹੀਂ ਹੁੰਦੇ। ਅਜਿਹੇ ‘ਚ ਇਸ ਤੋਂ ਤਿਆਰ ਦਵਾਈ ਹਮੇਸ਼ਾਂ ਸਹੀ ਰਹਿੰਦੀ ਹੈ। ਪਰ ਕੁਝ ਜੜ੍ਹੀਆਂ ਬੂਟੀਆਂ ਦਾ ਅਸਰ ਕੁਝ ਸਮੇਂ ਲਈ ਰਹਿੰਦਾ ਹੈ। ਅਜਿਹੇ ‘ਚ ਇਸ ਤੋਂ ਤਿਆਰ ਦਵਾਈਆਂ ਦੀ ਐਕਸਪਾਇਰੀ ਡੇਟ ਮੰਨੀ ਜਾ ਸਕਦੀ ਹੈ।
ਮਿੱਥ 3- ਆਯੁਰਵੈਦਿਕ ਦਵਾਈਆਂ ਦੇਰੀ ਨਾਲ ਕਰਦੀਆਂ ਅਸਰ
ਸੱਚ– ਅਕਸਰ ਲੋਕ ਮੰਨਦੇ ਹਨ ਕਿ ਆਯੁਰਵੈਦਿਕ ਇਲਾਜ ਦੇਰ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਉਹ ਇਸ ਤੋਂ ਇਲਾਜ਼ ਕਰਵਾਉਣ ਤੋਂ ਪਹਿਲਾਂ ਬਹੁਤ ਸੋਚਦੇ ਹਨ। ਪਰ ਅਜਿਹਾ ਸੋਚਣਾ ਗਲਤ ਹੈ। ਅਸਲ ‘ਚ ਆਯੁਰਵੈਦਿਕ ਦਵਾਈ ਬਿਮਾਰੀ ਨੂੰ ਜੜ੍ਹਾਂ ਤੋਂ ਖਤਮ ਕਰਨ ਦਾ ਕੰਮ ਕਰਦੀ ਹੈ। ਅਜਿਹੇ ‘ਚ ਕਈ ਵਾਰ ਆਰਾਮ ਆਉਣ ‘ਚ ਸਮਾਂ ਲੱਗਦਾ ਹੈ। ਉਦਾਹਰਣ ਦੇ ਲਈ ਬੁਖਾਰ ਦੀ ਸਥਿਤੀ ‘ਚ ਐਲੋਪੈਥੀ ਦਵਾਈ ਸਰੀਰ ‘ਚ ਕੰਬਣੀ, ਤਾਪਮਾਨ ‘ਚ ਵਾਧਾ ਆਦਿ ਲੱਛਣਾਂ ‘ਤੇ ਕੰਮ ਕਰਦੀ ਹੈ। ਉੱਥੇ ਹੀ ਆਯੁਰਵੈਦ ਬੁਖਾਰ ਹੋਣ ਦੇ ਕਾਰਨ ਦੀ ਥਿਊਰੀ ‘ਤੇ ਕੰਮ ਕਰਦਾ ਹੈ। ਪਰ ਕਬਜ਼ ਆਦਿ ਦੀ ਸਮੱਸਿਆ ‘ਚ ਵੀ ਆਯੁਰਵੈਦਿਕ ਦਵਾਈ ਜਲਦੀ ਅਸਰ ਕਰ ਜਾਂਦੀ ਹੈ
ਮਿੱਥ 4- ਆਯੁਰਵੈਦ ਨੂੰ ਇੱਕ ਗੈਰ ਵਿਗਿਆਨਕ ਮੈਡੀਕਲ ਪ੍ਰਣਾਲੀ ਸਮਝਣਾ
ਸੱਚ– ਲੋਕ ਵਿਗਿਆਨਕ ਅਤੇ ਆਯੁਰਵੈਦਿਕ ਪ੍ਰਣਾਲੀ ਨੂੰ ਅਲੱਗ-ਅਲੱਗ ਸਮਝਦੇ ਹਨ। ਪਰ ਅਸਲ ‘ਚ, ਆਯੁਰਵੈਦ ਨੂੰ ਆਧੁਨਿਕ ਮੈਡੀਕਲ ਵਿਗਿਆਨ ਅਤੇ ਪ੍ਰਾਚੀਨ ਡਾਕਟਰੀ ਪ੍ਰਣਾਲੀ ਨਾਲ ਜੋੜ ਕੇ ਬਣਾਇਆ ਗਿਆ ਹੈ। ਅਜਿਹੇ ‘ਚ ਕੋਈ ਵੀ ਵਿਅਕਤੀ ਆਯੁਰਵੈਦ ਸਿਖਿਆ ਲੈਣ ਦੇ ਨਾਲ ਮਨੁੱਖੀ ਸਰੀਰ ਦੀ ਪੂਰੀ ਜਾਣਕਾਰੀ ਹਾਸਿਲ ਕਰਦਾ ਹੈ। ਇਸ ਤਰੀਕੇ ਨਾਲ ਕੋਈ ਵੀ ਵਿਅਕਤੀ ਐਮਬੀਬੀਐਸ ਦੇ ਨਾਲ ਆਯੁਰਵੈਦ ਦੀ ਪੜ੍ਹਾਈ ਕਰਦਾ ਹੈ।