Baba Ramdev Corona Virus: ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਵੀ ਦੁਨੀਆ ਭਰ ਵਿੱਚ ਜਾਰੀ ਹੈ। ਭਾਰਤ ਵਿੱਚ ਹਰ ਰੋਜ਼ ਨਵੇਂ ਕੇਸ ਆਉਂਦੇ ਹਨ। ਪੁਰਾਣੇ ਮਰੀਜ਼ਾਂ ਵਿੱਚੋ ਵੀ ਕਈ ਠੀਕ ਹੋ ਜਾਂਦੇ ਹਨ। ਪਰ ਚਿੰਤਾ ਇਹ ਹੈ ਕਿ ਇਹ ਮਹਾਂਮਾਰੀ ਲੋਕਾਂ ਦਾ ਪਿੱਛਾ ਕਦੋਂ ਛੱਡੇਗੀ? ਡਾਕਟਰ, ਨੇਤਾ ਅਤੇ ਆਮ ਲੋਕ ਸਾਰੇ ਇਸ ਮਾਮਲੇ ਨੂੰ ਲੈ ਕੇ ਚਿੰਤਤ ਹਨ। ਕੋਰੋਨਾ ਨੇ ਨਾ ਸਿਰਫ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਾਇਆ ਬਲਕਿ ਇਸ ਕਾਰਨ ਦੇਸ਼ ਦੀ ਆਰਥਿਕ ਸਥਿਤੀ ਵੀ ਲਗਾਤਾਰ ਹੇਠਾਂ ਆ ਰਹੀ ਹੈ।
ਜੇ ਗੱਲ ਕਰੀਏ ਯੋਗਾ ਗੁਰੂ ਬਾਬਾ ਰਾਮਦੇਵ ਜੀ ਬਾਰੇ ਤਾਂ ਹਾਲ ਹੀ ‘ਚ ਉਨ੍ਹਾਂ ਨੇ ਕੋਰੋਨਾ ਤੋਂ ਬਚਣ ਲਈ ਕੁਝ ਟਿਪਸ ਦਿੱਤੇ ਹਨ। ਬਾਬਾ ਰਾਮਦੇਵ ਨੇ ਮੀਡੀਆ ਨੂੰ ਦੱਸਿਆ ਕਿ ਇਹ ਬਿਮਾਰੀ ਜਲਦੀ ਖ਼ਤਮ ਨਾ ਹੋਣ ਵਾਲੀ ਦੇ ਕਾਰਨ ਸਾਨੂੰ ਸਾਰਿਆਂ ਨੂੰ ਇਸ ਦੇ ਨਾਲ ਜੀਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਸਮੱਸਿਆ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਪਰ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ। ਸਾਨੂੰ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਪੱਧਰ ‘ਤੇ ਹੋਰ ਮਜ਼ਬੂਤ ਕਰਨਾ ਪਏਗਾ ਤਾਂ ਜੋ ਇਸ ਮਹਾਂਮਾਰੀ ਨਾਲ ਲੈਵਲ ‘ਤੇ ਰਹਿ ਕੇ ਲੜ ਸਕੀਏ।
ਬਾਬਾ ਰਾਮਦੇਵ ਨੇ ਕਿਹਾ- ਯੋਗਾ ਕਰੋ ਨਾ, ਨੋ ਕੋਰੋਨਾ: ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਤੁਹਾਡੇ ਸਰੀਰ ਨੂੰ ਇੰਨਾ ਮਜ਼ਬੂਤ ਬਣਾਉਂਦਾ ਹੈ ਕਿ ਕੋਰੋਨਾ ਵਰਗੀ ਕੋਈ ਮਹਾਂਮਾਰੀ ਤੁਹਾਨੂੰ ਰੱਬ ਦੀ ਇੱਛਾ ਦੇ ਬਗੈਰ ਛੂਹ ਨਹੀਂ ਸਕਦੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਵਿਅਕਤੀ ਯੋਗਾ ਨਹੀਂ ਕਰਦਾ ਉਹ ਨਾਰਮਲ ਸਾਹ ਲੈਂਦੇ ਸਮੇਂ 500 ਐਮਐਲ ਆਕਸੀਜਨ ਨੂੰ ਅੰਦਰ ਲੈ ਕੇ ਜਾਂਦਾ ਹੈ। ਪਰ ਯੋਗਾ ਕਰਨ ਵਾਲਾ ਵਿਅਕਤੀ 500 ਤੋਂ 10,000 ਐਮਐਲ ਆਕਸੀਜਨ ਦਾ ਇੰਨਟੇਕ ਕਰ ਲੈਂਦਾ ਹੈ। ਅਲੋਮ-ਵਿਲੋਮ ਕਰਨ ਨਾਲ ਆਕਸੀਜਨ ਇੰਨਟੇਕ ਦੀ ਇਸ ਰੇਂਜ ਨੂੰ ਹੋਰ ਵਧਾਇਆ ਜਾ ਸਕਦਾ ਹੈ।
ਆਯੁਰਵੈਦਿਕ ਕਾੜਾ ਵੀ ਕਰਦਾ ਤੁਹਾਡੀ ਮਦਦ: ਆਯੁਰਵੈਦਿਕ ਕਾੜੇ ਦਾ ਅਰਥ ਹੈ ਜੜ੍ਹੀਆਂ ਬੂਟੀਆਂ, ਤੁਲਸੀ, ਦਾਲਚੀਨੀ, ਸੁੱਕਾ ਅਦਰਕ, ਸੌਫਲ ਆਦਿ ਤੋਂ ਤਿਆਰ ਪਾਣੀ। ਬਾਬਾ ਰਾਮਦੇਵ ਕਹਿੰਦੇ ਹਨ ਆਪਣੀ ਇਮਿਊਨਟੀ ਨੂੰ ਮਜ਼ਬੂਤ ਕਰਨ ਲਈ ਹਰ ਰੋਜ਼ ਨਿੰਬੂ ਵਾਲੀ ਚਾਹ ਪੀਓ। ਇਸ ਵਿਚ ਕਦੀ ਤੁਲਸੀ ਦੇ ਪੱਤੇ ਪਾ ਲਓ, ਕਈ ਵਾਰ ਸੋਂਠ ਪਾਊਡਰ ਅਤੇ ਕਈ ਵਾਰ ਸੌਫ ਜਿਹੀਆਂ ਚੀਜ਼ਾਂ ਮਿਲਾਕੇ ਇਸ ਚਾਹ ਨੂੰ ਦਿਨ ਵਿਚ 2-3 ਵਾਰ ਪੀਓ। ਇਸ ਦੇ ਨਾਲ ਬਹੁਤ ਸਾਰਾ ਪਾਣੀ ਪੀਓ। ਚੰਗੀ ਤਰ੍ਹਾਂ ਸਾਫ ਜਗ੍ਹਾ ਤੋਂ ਨਾਰੀਅਲ ਦਾ ਪਾਣੀ ਲੈ ਕੇ ਪੀਓ।
ਉਲਟਾ ਚੱਲੋ: ਪੈਰ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਉਲਟਾ ਚੱਲਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਾਬਾ ਰਾਮਦੇਵ ਜੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਥੋੜ੍ਹੇ ਸਮੇਂ ਲਈ ਹਰ ਰੋਜ਼ ਉਲਟਾ ਚੱਲਦੇ ਹਨ। ਤੁਸੀਂ ਹਰ ਰੋਜ਼ 5 ਮਿੰਟ ਲਈ ਉਲਟਾ ਪੈਦਲ ਚੱਲ ਕੇ ਸ਼ੁਰੂਆਤ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਯਾਦਦਾਸ਼ਤ ਵਧੇਗੀ ਅਤੇ ਸਰੀਰ ਨੂੰ ਸੰਕਰਮਿਤ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲੇਗੀ।
ਘਰ ‘ਚ ਕਰੋ ਯੋਗਾ: ਕੁਝ ਲੋਕ ਪਾਰਕ ਵਿਚ ਜਾਣਾ ਅਤੇ ਖੁੱਲੀ ਹਵਾ ਵਿਚ ਯੋਗਾ ਕਰਨਾ ਪਸੰਦ ਕਰਦੇ ਹਨ। ਪਰ ਇਹਨਾਂ ਦਿਨਾਂ ‘ਚ ਘਰ ਰਹਿ ਕੇ ਆਪਣੀ ਛੱਤ ‘ਤੇ ਯੋਗਾ ਕਰੋ। ਬਾਬਾ ਰਾਮਦੇਵ ਨੇ ਹਸਪਤਾਲ ਵਿੱਚ ਦਾਖਲ ਲੋਕਾਂ ਨੂੰ ਦਿਨ ਵਿੱਚ ਦੋ ਵਾਰ ਯੋਗਾ ਕਰਨ ਦੀ ਸਲਾਹ ਦਿੱਤੀ ਹੈ। ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਐਕਟਿਵ ਰੱਖੋ। ਯੋਗਾ ਕਰਨ ਨਾਲ ਤੁਹਾਨੂੰ ਮਾਨਸਿਕ ਤਲ ‘ਤੇ ਸ਼ਾਂਤੀ ਮਿਲੇਗੀ। ਇਹ ਚੀਜ਼ਾਂ ਤੁਹਾਡੇ ਲਈ ਬਿਮਾਰੀ ਨਾਲ ਲੜਨ ਲਈ ਬਹੁਤ ਮਹੱਤਵਪੂਰਣ ਹਨ। ਅਨੂਲੋਮ-ਵਿਲੋਮ ਅਤੇ ਕਪਾਲਭਾਤੀ ਮਰੀਜ਼ਾਂ ਲਈ ਸਭ ਤੋਂ ਵਧੀਆ ਯੋਗਾ ਹੈ ਜੋ ਉਹ ਆਪਣੇ ਬਿਸਤਰੇ ‘ਤੇ ਬੈਠ ਕੇ ਕਰ ਸਕਦੇ ਹਨ।
ਸਰ੍ਹੋਂ ਦਾ ਤੇਲ: ਸਰ੍ਹੋਂ ਦਾ ਤੇਲ ਨੱਕ ਵਿਚ ਪਾਉਣ ਨਾਲ ਵਾਇਰਸ ਤੋਂ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ। ਹਰ ਰੋਜ਼ ਸਵੇਰੇ ਸਰ੍ਹੋਂ ਦਾ ਤੇਲ ਨੱਕ ਵਿਚ ਪਾਉਣ ਅਤੇ ਪ੍ਰਣਾਯਮ ਕਰਨ ਨਾਲ ਵਧੇਰੇ ਲਾਭ ਹੁੰਦੇ ਹਨ। ਅਨੂਲੋਮ-ਵਿਲੋਮ ਤੋਂ ਇਲਾਵਾ ਤੁਸੀਂ ਚੱਕੀ-ਆਸਨ ਅਤੇ ਬਟਰਫਲਾਈ ਆਸਣ ਵੀ ਕਰ ਸਕਦੇ ਹੋ। ਤੁਹਾਨੂੰ ਇਸ ਤੋਂ ਬਹੁਤ ਲਾਭ ਮਿਲੇਗਾ। ਇਹ ਆਸਣ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਲਈ ਆਰਾਮਦਾਇਕ ਅਤੇ ਆਸਾਨ ਆਸਣ ਹਨ।