Baby Heat Rashes tips: ਗਰਮੀਆਂ ‘ਚ ਨਵਜੰਮੇ ਬੱਚਿਆਂ ਅਤੇ ਬੱਚਿਆਂ ਨੂੰ ਵੀ ਸਕਿਨ ਦੀਆਂ ਬਹੁਤ ਸਮੱਸਿਆਵਾਂ ਹੁੰਦੀਆਂ ਹਨ। ਤੇਜ਼ ਧੁੱਪ ਦੇ ਸੰਪਰਕ ‘ਚ ਆਉਣ ਨਾਲ ਪਸੀਨਾ, ਘਮੋਰੀਆਂ ਅਤੇ ਹੀਟ ਰੈਸ਼ੇਜ ਹੋਣ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਖ਼ਾਸ ਤੌਰ ‘ਤੇ ਬੱਚੇ ਡੀਹਾਈਡਰੇਸ਼ਨ ਅਤੇ ਹੀਟ ਰੈਸ਼ੇਜ ਦੀ ਸਮੱਸਿਆ ਨਾਲ ਜੂਝਦੇ ਹਨ। ਇਹ ਪ੍ਰੇਸ਼ਾਨੀ ਉਨ੍ਹਾਂ ਨੂੰ ਗਰਦਨ, ਕੱਛਾ ਆਦਿ ਦੇ ਕੋਲ ਹੁੰਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਸ ਦੀ ਸਹਾਇਤਾ ਨਾਲ ਤੁਸੀਂ ਆਪਣੇ ਬੱਚੇ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹੋ।
ਇਸ ਤਰ੍ਹਾਂ ਅਤੇ ਇਸ ਸਮੇਂ ਬੱਚਿਆਂ ਨੂੰ ਨਹਿਲਾਓ
- ਬੱਚੇ ਨੂੰ ਸਵੇਰੇ ਅਤੇ ਸ਼ਾਮ ਨੂੰ ਨਹਿਲਾਓ
- ਨਹਾਉਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ।
- ਬੱਚੇ ਨੂੰ ਬਾਹਰੋਂ ਖੇਡ ਕੇ ਆਉਣ ਤੋਂ ਬਾਅਦ ਨਹਾਉਣਾ ਜ਼ਰੂਰੀ।
- ਨਵਜੰਮੇ ਬੱਚੇ ਨੂੰ ਵਾਰ-ਵਾਰ ਨਵਾਉਣ ਦੀ ਜਗ੍ਹਾ ‘ਤੇ ਠੰਡੇ ਪਾਣੀ ‘ਚ ਕੱਪੜਾ ਜਾਂ ਤੌਲੀਏ ਭਿਓਂ ਕੇ ਰੈਸ਼ੇਜ ਵਾਲੇ ਹਿੱਸੇ ਦੀ ਸਫ਼ਾਈ ਕਰੋ।
ਇਸ ਤਰ੍ਹਾਂ ਕਰੋ ਬੱਚੇ ਦੀ ਦੇਖਭਾਲ
- ਬੱਚੇ ਨੂੰ ਪ੍ਰਿਕਲੀ ਹੀਟ ਬੇਬੀ ਪਾਊਡਰ ਲਗਾਓ। ਇਹ ਤੁਹਾਨੂੰ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਵੇਗਾ।
- ਬੱਚੇ ਨੂੰ ਗੋਲ ਅਤੇ ਵੀ ਸ਼ੇਪ ਗਲੇ ਦੇ ਕੋਟਨ ਦੇ ਕੱਪੜੇ ਪਵਾਓ। ਬੱਚਿਆਂ ਨੂੰ ਕੋਲਰ ਵਾਲੇ ਕੱਪੜੇ ਪਵਾਉਣ ਤੋਂ ਪਰਹੇਜ਼ ਕਰੋ।
ਹੀਟ ਰੈਸ਼ੇਜ ‘ਚ ਅਪਣਾਓ ਇਹ ਘਰੇਲੂ ਨੁਸਖੇ
- ਸਭ ਤੋਂ ਪਹਿਲਾਂ ਬੱਚੇ ਦੀ ਰੈਸ਼ੇਜ ਵਾਲੀ ਜਗ੍ਹਾ ‘ਤੇ ਬਰਫ ਨਾਲ ਠੰਡੀ ਸਿਕਾਈ ਕਰੋ। ਉਸ ਤੋਂ ਬਾਅਦ ਇਸ ਨੂੰ ਸੁੱਕਾਕੇ ਪਾਊਡਰ ਲਗਾਓ।
- ਰੈਸ਼ੇਜ ਵਾਲੀ ਜਗ੍ਹਾ ‘ਤੇ ਤੇਲ ਨਾਲ ਮਸਾਜ ਕਰੋ। ਅਸਲ ‘ਚ ਜ਼ਿਆਦਾ ਪਸੀਨਾ ਆਉਣ ਨਾਲ ਗਲੈਂਡ ਬੰਦ ਹੋਣ ਦਾ ਖ਼ਤਰਾ ਰਹਿੰਦਾ ਹੈ।
- ਰੈਸ਼ੇਜ ਵਾਲੀ ਜਗ੍ਹਾ ‘ਤੇ ਐਲੋਵੇਰਾ ਜੈੱਲ ਨਾਲ ਮਸਾਜ ਕਰੋ।
- ਪ੍ਰਭਾਵਿਤ ਜਗ੍ਹਾ ‘ਤੇ ਚੰਦਨ ਦਾ ਪੇਸਟ ਲਗਾਓ।
- ਬੱਚੇ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ ਆਦਿ ਤਰਲ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਪਿਲਾਓ।