Baby teeth care tips: 6 ਮਹੀਨਿਆਂ ਤੋਂ ਡੇਢ ਸਾਲ ਦੇ ਵਿਚਕਾਰ ਦੰਦ ਆ ਜਾਂਦੇ ਹਨ। ਜਿਸ ਤਰ੍ਹਾਂ ਜਨਮ ਲੈਣਾ ਇੱਕ ਨੈਚੂਰਲ ਪ੍ਰੋਸੈਸ ਹੈ ਉਸੇ ਤਰ੍ਹਾਂ ਬੱਚਿਆਂ ਦੇ ਦੰਦ ਨਿਕਲਣਾ ਵੀ ਇੱਕ ਨੈਚੂਰਲ ਪ੍ਰਕਿਰਿਆ ਹੈ। ਹਾਲਾਂਕਿ ਇਸ ਦੌਰਾਨ ਬੱਚਿਆਂ ਨੂੰ ਕਈ ਤਰ੍ਹਾਂ ਪ੍ਰੇਸ਼ਾਨੀਆਂ ਝੱਲਣੀਆਂ ਪੈਦੀਆਂ ਹਨ ਜਿਵੇਂ ਕਿ ਚਿੜਚਿੜਾਪਨ, ਦੁੱਧ ਨਾ ਪੀਣਾ, ਰਾਤ ਨੂੰ ਵਾਰ-ਵਾਰ ਉੱਠਣਾ, ਉਲਟੀਆਂ ਜਾਂ ਦਸਤ ਲੱਗਣਾ ਆਦਿ।
ਬੱਚਿਆਂ ਦੇ ਦੰਦ ਨਿਕਲਣ ਕਾਰਨ ਹੋਣ ਵਾਲੇ ਦਰਦ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ
- ਸਭ ਤੋਂ ਪਹਿਲਾਂ ਆਪਣੇ ਨਹੁੰ ਕੱਟੋ। ਹੁਣ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੱਚਿਆਂ ਦੇ ਮਸੂੜਿਆਂ ‘ਤੇ ਮਸਾਜ ਕਰੋ। ਇਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ।
- ਮਲਮਲ ਦੇ ਸਾਫ਼ ਕੱਪੜੇ ਨੂੰ ਫਰਿੱਜ ‘ਚ ਰੱਖਕੇ ਠੰਡਾ ਕਰ ਲਓ। ਫਿਰ ਇਸ ਨਾਲ ਦੰਦਾਂ ਦੇ ਮਸੂੜਿਆਂ ਦੀ ਮਾਲਿਸ਼ ਕਰੋ। ਇਹ ਦਰਦ ਲਈ Cold Teether ਦੀ ਤਰ੍ਹਾਂ ਕੰਮ ਕਰੇਗਾ।
- ਤੁਸੀਂ ਡਾਕਟਰ ਦੀ ਸਲਾਹ ‘ਤੇ ਬੱਚਿਆਂ ਨੂੰ ਪੈਰਾਸੀਟਾਮੋਲ ਦਵਾਈ ਦੀਆਂ ਬੂੰਦਾਂ ਵੀ ਦੇ ਸਕਦੇ ਹੋ ਪਰ ਬਿਨ੍ਹਾਂ ਪ੍ਰੇਸਕ੍ਰਿਪਸ਼ਨ ਬੱਚਿਆਂ ਨੂੰ ਕੋਈ ਵੀ ਦਵਾਈ ਨਾ ਦਿਓ।
ਖਾਣ-ਪੀਣ ਲਈ ਦਿਓ ਇਹ ਚੀਜ਼ਾਂ: ਜਦੋਂ ਵੀ ਬੱਚੇ ਦੇ ਦੰਦ ਨਿਕਲਦੇ ਹੋਣ ਤਾਂ ਉਸ ਦੀ ਡਾਇਟ ‘ਚ ਕੈਲਸ਼ੀਅਮ ਫੂਡਜ਼ ਦੀ ਮਾਤਰਾ ਵਧਾਓ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ‘ਤੇ ਤੁਸੀਂ ਉਨ੍ਹਾਂ ਨੂੰ ਸਿਰਪ ਜਾਂ ਵਿਟਾਮਿਨ ਸੀ ਦੀਆਂ ਬੂੰਦਾਂ ਦੇ ਸਕਦੇ ਹੋ।
ਦੰਦ ਕੱਢਦੇ ਸਮੇਂ ਬੱਚਿਆਂ ਨੂੰ ਕਿਉਂ ਲੱਗਦੇ ਹਨ ਦਸਤ ?
- ਦਰਅਸਲ ਜਦੋਂ ਬੱਚਾ ਦੰਦ ਕੱਢਦਾ ਹੈ ਤਾਂ ਦਰਦ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਮੂੰਹ ‘ਚ ਪਾਉਂਦਾ ਹੈ। ਹਾਲਾਂਕਿ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਕੀਟਾਣੂ, ਬੈਕਟੀਰੀਆ ਹੁੰਦੇ ਹਨ ਜੋ ਮੂੰਹ ਤੋਂ ਪੇਟ ਤੱਕ ਜਾ ਕੇ ਦਸਤ ਦਾ ਕਾਰਨ ਬਣਦੇ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਬੱਚਿਆਂ ਦੇ ਖਿਡੌਣਿਆਂ ਨੂੰ ਡੇਟੌਲ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
- ਦੂਜਾ ਡਾਕਟਰ ਦੀ ਸਲਾਹ ‘ਤੇ ਬੱਚੇ ਨੂੰ ਕੋਲਿਕ ਡ੍ਰੌਪ (Colic Drops) ਦਿਓ ਤਾਂ ਜੋ ਉਸ ਦੇ ਪੇਟ ‘ਚ ਦਰਦ ਨਾ ਹੋਵੇ।
ਬੱਚੇ ਨੂੰ ਚਬਾਉਣ ਲਈ ਕੀ ਦਈਏ ?
- ਬੱਚਿਆਂ ਨੂੰ ਚਬਾਉਣ ਲਈ ਪਲਾਸਟਿਕ ਦੀਆਂ ਚਾਬੀਆਂ ਜਾਂ ਟੀਥਰ ਬਿਲਕੁਲ ਨਾ ਦਿਓ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਹੋ ਸਕਦੇ ਹਨ।
- ਇਸ ਦੀ ਬਜਾਏ ਗਾਜਰ ਜਾਂ ਖੀਰੇ ਨੂੰ ਲੰਬਾ-ਲੰਬਾ ਕੱਟ ਕੇ ਫਰਿੱਜ ‘ਚ ਰੱਖੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਬੱਚੇ ਨੂੰ ਚਬਾਉਣ ਲਈ ਦਿਓ। ਬੱਚਾ ਇਸ ਨੂੰ ਚਬਾ ਕੇ ਸੁੱਟ ਦੇਵੇਗਾ ਅਤੇ ਨਿਗਲੇਗਾ ਨਹੀਂ। ਨਾਲ ਹੀ ਇਸ ਨਾਲ ਉਸਨੂੰ ਰਾਹਤ ਮਿਲ ਜਾਵੇਗੀ ਉਹ ਵੀ ਬਿਨਾਂ ਕਿਸੇ ਸਾਈਡ effects ਦੇ।
- ਬਾਜ਼ਾਰ ‘ਚ ਕਈ ਤਰ੍ਹਾਂ ਦੇ ਟੀਥਰ ਬਿਸਕੁਟ ਆਉਂਦੇ ਹਨ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਨੂੰ ਦੰਦ ਕੱਢਦੇ ਸਮੇਂ ਖਾਣ ਲਈ ਦੇ ਸਕਦੇ ਹੋ।
ਬੱਚੇ ਦੇ ਦੰਦ ਆਉਣ ‘ਤੇ ਮਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ: ਜਦੋਂ ਬੱਚੇ ਦਾ ਪਹਿਲਾਂ ਦੰਦ ਆਉਂਦਾ ਹੈ ਤਾਂ ਉਸ ਦਿਨ ਤੋਂ ਪੈਰੇਂਟਸ ਨੂੰ ਉਨ੍ਹਾਂ ਦੇ ਦੰਦਾਂ ਦੀ ਕੇਅਰ ਸ਼ੁਰੂ ਕਰ ਦੇਣੀ ਚਾਹੀਦੀ ਹੈ। ਦਰਅਸਲ ਦੰਦ ਕੱਢਣ ਤੋਂ ਬਾਅਦ ਵੀ ਕਈ ਪੈਰੇਂਟਸ ਉਨ੍ਹਾਂ ਦੇ ਵੱਡੇ ਹੋਣ ਦੀ ਉਡੀਕ ਕਰਦੇ ਹਨ, ਜੋ ਕਿ ਗਲਤ ਹੈ। ਦੰਦ ਆਉਣ ਦੇ ਪਹਿਲੇ ਦਿਨ ਤੋਂ ਹੀ ਬੱਚਿਆਂ ਦੀ ਕੇਅਰ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।
ਦੰਦ ਕੱਢਣ ਤੋਂ ਬਾਅਦ ਬੱਚੇ ਦੀ ਕਿਵੇਂ ਦੀ ਹੋਵੇ ਡਾਇਟ: ਜਦੋਂ ਬੱਚੇ ਦੇ ਦੰਦ ਆ ਜਾਣ ਤਾਂ ਉਨ੍ਹਾਂ ਨੂੰ Liquid ਡਾਇਟ ਜ਼ਿਆਦਾ ਦਿਓ ਤਾਂ ਜੋ ਉਨ੍ਹਾਂ ਦਾ teething ਪ੍ਰੋਸੈਸ ਆਸਾਨ ਹੋ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਹੀਂ, ਦੁੱਧ, ਦਾਲ ਦਾ ਪਾਣੀ, ਸਬਜ਼ੀਆਂ ਅਤੇ ਫਲਾਂ ਦੀ ਪਿਊਰੀ, ਦਲੀਆ, ਖਿਚੜੀ, ਫਰੈਸ਼ ਜੂਸ ਆਦਿ ਦਿਓ। ਜਦੋਂ ਬੱਚੇ ਆਪਣੇ ਦੰਦ ਕੱਢਦੇ ਹਨ ਤਾਂ ਉਹ ਮਾਂ ਦਾ ਦੁੱਧ ਨਹੀਂ ਪੀ ਪਾਉਂਦੇ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ Liquid ਡਾਇਟ ਦਿਓ।