ਕਮਰ ਵਿਚ ਦਰਦ ਹੋਣਾ ਕਾਫੀ ਆਮ ਗੱਲ ਹੈ। ਖਾਸ ਕਰਕੇ ਸਰਦੀਆਂ ਦੌਰਾਨ ਲੋਕਾਂ ਨੂੰ ਅਕਸਰ ਬੈਕ ਪੇਨ ਹੋਣ ਲੱਗਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕਾਂ ਲਈ ਉਠਣਾ-ਬੈਠਣਾ ਤੇ ਚੱਲਣਾ-ਫਿਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਵੇਂ ਹੀ ਸਰੀਰ ਵਿਚ ਕਾਫੀ ਸਾਰੇ ਬਦਲਾਅ ਵੀ ਦੇਖਣ ਨੂੰ ਮਿਲਦੇ ਰਹਿੰਦੇ ਹਨ। ਕਮਰ ਦਰਦ ਇਕ ਆਮ ਗੱਲ ਹੋ ਗਈ ਹੈ।
ਫਿਜ਼ੀਕਲ ਐਕਟੀਵਿਟੀ ਕਰੋ
ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਡੇਲੀ ਸ਼ੈਡਿਊਲ ਵਿਚ ਕੁਝ ਕਸਰਤ ਐਡ ਕਰ ਸਕਦੇ ਹੋ। ਦਰਅਸਲ ਵਾਕਿੰਗ ਤੇ ਸਟ੍ਰੈਚਿੰਗ ਕਰਨ ਨਾਲ ਬਾਡੀ ਵਿਚ ਐਂਡ੍ਰਾਫਿਨ ਨਾਂ ਦਾ ਪਦਾਰਥ ਰਿਲੀਜ਼ ਹੁੰਦਾ ਹੈ। ਇਸ ਨਾਲ ਕਮਰ ਦਰਦ ਕਾਫੀ ਹੱਦ ਤੱਕ ਘੱਟ ਹੋਣ ਲੱਗਦਾ ਹੈ।
ਤੇਲ ਨਾਲ ਮਸਾਜ ਕਰੋ
ਕਮਰ ਦਰਦ ਦੌਰਾਨ ਕਮਰ ਦਰਦ ‘ਤੇ ਤੇਲ ਨਾਲ ਸਮਾਜ ਕਰਨਾ ਕਾਫੀ ਕਾਰਗਰ ਨੁਸਖਾ ਹੁੰਦਾ ਹੈ। ਦੂਜੇ ਪਾਸੇ ਤੇਲ ਮਾਲਿਸ਼ ਕਰਨ ਲਈ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਬੈਸਟ ਹੁੰਦਾ ਹੈ। ਅਜਿਹੇ ਵਿਚ ਨਹਾਉਣ ਤੋਂ ਕੁਝ ਦੇਰ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਕਮਰ ਦੀ ਮਾਲਸ਼ ਕਰਵਾਓ ਤੇ ਫਿਰ ਕੋਸੇ ਪਾਣੀ ਨਾਲ ਨਹਾਓ। ਇਸ ਨਾਲ ਤੁਹਾਨੂੰ ਕਮਰ ਦਰਦ ਤੋਂ ਬਹੁਤ ਰਾਹਤ ਮਿਲੇਗੀ।
ਸਹੀ ਪੁਜ਼ੀਸ਼ਨ ਵਿਚ ਬੈਠੋ
ਆਫਿਸਰ ਵਿਚ ਕਈ ਘੰਟੇ ਕੰਮ ਕਰਦੇ ਸਮੇਂ ਅਕਸਰ ਗਲਤ ਪੁਜ਼ੀਸ਼ਨ ਵਿਚ ਬੈਠ ਜਾਂਦੇ ਹਨ ਜਿਸ ਨਾਲ ਤੁਹਾਡੀ ਕਮਰ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਕੰਪਿਊਟਰ ਜਾਂ ਲੈਪਟਾਪ ਦੇ ਅੱਗੇ ਸਿੱਧੇ ਬੈਠ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ ਗਰਦਨ ਨੂੰ ਵੀ ਬਿਲਕੁਲ ਸਟ੍ਰੇਟ ਰੱਖੋ। ਅਜਿਹਾ ਕਰਕੇ ਤੁਸੀਂ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਹਾਟ ਤੇ ਕੋਲਡ ਬੈਗ ਯੂਜ਼ ਕਰੋ
ਕਮਰ ਵਿਚ ਹੋ ਰਹੇ ਤੇਜ਼ ਦਰਦ ਤੋਂ ਰਾਹਤ ਪਾਉਣ ਲਈ ਹੌਟ ਤੇ ਕੋਲਡ ਬੈਗ ਦਾ ਇਸਤੇਮਾਲ ਸਹੀ ਰਹਿੰਦਾ ਹੈ। ਅਜਿਹੇ ਵਿਚ ਕੋਲਡ ਬੈਗ ਨਾਲ ਕਮਰ ਦੀ ਸਿੰਕਾਈ ਕਰਨ ਨਾਲ ਨਾ ਸਿਰਫ ਦਰਦ ਘੱਟ ਹੋਣ ਲੱਗਦਾ ਹੈ ਸਗੋਂ ਸੋਜਿਸ਼ ਵਿਚ ਵੀ ਕਾਫੀ ਆਰਾਮ ਮਿਲਦਾ ਹੈ। ਬਾਅਦ ਵਿਚ ਤੌਲੀਏ ਨੂੰ ਗਰਮ ਪਾਣੀ ਵਿਚ ਭਿਉਂ ਕੇ ਤੁਸੀਂ ਕਮਰ ਦੀ ਸਿੰਕਾਈ ਕਰ ਸਕਦੇ ਹੋ।ਇਸ ਨਾਲ ਦਰਦ ਪੂਰੀ ਤਰ੍ਹਾਂ ਗਾਇਬ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ –