ਸਿਕਾਈ ਕਰੋ
ਪਿੱਠ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਇੱਕ ਬੈਸਟ ਆਪਸ਼ਨ ਹੈ।ਤੁਹਾਨੂੰ ਬਰਫ਼ ਨਾਲ ਸਿਕਾਈ ਕਰਨੀ ਚਾਹੀਦੀ ਹੈ।
ਬੈਠੇ ਨਾ ਰਹੋ
ਲੰਬੇ ਸਮੇਂ ਤੱਕ ਇੱਕ ਹੀ ਜਗ੍ਹਾ ‘ਤੇ ਬੈਠੇ ਨਾ ਰਹੋ।ਇੱਕ ਜਗ੍ਹਾ ‘ਤੇ ਬੈਠੇ ਰਹਿਣ ਨਾਲ ਤੁਹਾਡੀ ਪਿੱਠ ਦੇ ਨਾਲ ਲੱਕ ‘ਚ ਵੀ ਦਰਦ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਹਮੇਸ਼ਾ ਚਲਦੇ-ਫਿਰਦੇ ਰਹੋ।
ਨਾਰੀਅਲ ਤੇਲ
ਇਸ ‘ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਹਲਕਾ ਗੁਣ ਗੁਣਾ ਕਰ ਲਓ। ਤਿਆਰ ਕੀਤੇ ਗਏ ਮਿਸ਼ਰਣ ਨਾਲ ਦਰਦ ਵਾਲੀ ਜਗ੍ਹਾ ‘ਤੇ ਮਸਾਜ ਕਰੋ।ਇਸ ਦੇ ਐਂਟੀ-ਆਕਸੀਡੈਂਟ ਗੁਣ ਦਰਦ ਤੋਂ ਆਰਾਮ ਦਿਵਾਉਂਦੇ ਹਨ।
ਲੌਂਗ ਦਾ ਤੇਲ
ਦਰਦ ਨੂੰ ਘੱਟ ਕਰਨ ਲਈ ਤੁਸੀਂ ਲੌਂਗ ਦੇ ਤੇਲ ਨਾਲ ਪਿੱਠ ਦੀ ਮਾਲਿਸ਼ ਕਰੋ।ਇਸ ਨਾਲ ਮਸਲਜ਼ ਨੂੰ ਆਰਾਮ ਮਿਲੇਗਾ ਅਤੇ ਦਰਦ ਵੀ ਦੂਰ ਹੋਵੇਗਾ।
ਸਟ੍ਰੈਚਿੰਗ ਕਰੋ
ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਟ੍ਰੈਚਿੰਗ ਐਕਸਰਸਾਈਜ਼ ਕਰੋ।ਇਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵਧੀਆ ਹੋਵੇਗਾ ਅਤੇ ਦਰਦ ਤੋਂ ਆਰਾਮ ਮਿਲੇਗਾ।
ਸਰ੍ਹੋਂ ਦਾ ਤੇਲ
ਇਸ ‘ਚ 4-5 ਲਸਣ ਦੀਆਂ ਕਲੀਆਂ ਮਿਲਾਕੇ ਪਕਾਓ।ਥੋੜ੍ਹੀ ਦੇਰ ਬਾਅਦ ਹਲਕਾ ਠੰਡਾ ਹੋਣ ‘ਤੇ ਮਸਾਜ ਕਰੋ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ‘ਤੇ ਸਲਫਾਸ ਨਿਗਲਣ ਵਾਲੇ ਕਿਸਾਨ ਨੇ ਤੋੜਿਆ ਦਮ, ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਕਈ ਵਾਰ ਕਮਰ ‘ਚ ਦਰਦ ਹੋਣ ਲੱਗਦਾ ਹੈ।ਅਜਿਹੇ ‘ਚ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ।ਤੁਸੀਂ ਚਾਹੋ ਤਾਂ ਇੱਕ ਵਾਰ ਐਕਸਪਰਟ ਦੀ ਸਲਾਹ ਲੈ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: