ਬੈਂਗਣ ਦਾ ਭੜਥਾ ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ, ਜੋ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ। ਇਸ ਸਬਜ਼ੀ ਨੂੰ ਲੰਚ ਜਾਂ ਡਿਨਰ ਵਿੱਚ ਕਦੇ ਵੀ ਬਣਾ ਕੇ ਖਾਇਆ ਜਾ ਸਕਦਾ ਹੈ। ਬੈਂਗਣ ਦਾ ਭੜਥਾ ਬਣਾਉਣ ਲਈ ਬੈਂਗਣ ਨੂੰ ਨਰਮ ਹੋਣ ਤੱਕ ਭੁੰਨਿਆ ਜਾਂਦਾ ਹੈ। ਜਿਸ ਤੋਂ ਬਾਅਦ ਇਸ ਵਿੱਚ ਪਿਆਜ਼, ਟਮਾਟਰ ਤੇ ਭਾਰਤੀ ਮਸਾਲੇ ਪਾ ਕੇ ਇਸਨੂੰ ਪਕਾਇਆ ਜਾਂਦਾ ਹੈ। ਬੈਂਗਣ ਦੇ ਭੜਥੇ ਨੂੰ ਭੁਰ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਬੈਂਗਣ ਦੇ ਭੜਥੇ ਨੂੰ ਬਣਾਉਣ ਦੀ ਵਿਧੀ ਬਾਰੇ: